in

ਗੁਰੂ ਰਵਿਦਾਸ ਜੀ ਦੇ ਪ੍ਰਕਾਸ਼ ਪੁਰਬ ਮੌਕੇ ਕਾਂਸ਼ੀ ਵਿਖੇ 3,4,5 ਫ਼ਰਵਰੀ ਨੂੰ ਮੈਡੀਕਲ ਕੈਂਪ ਲਗਾਏਗੀ ਬੇਗਮਪੁਰਾ ਏਡ ਇੰਟਰਨੈਸ਼ਨਲ

ਰੋਮ (ਇਟਲੀ) (ਦਲਵੀਰ ਕੈਂਥ) – ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਫ਼ਲਸਫ਼ੇ ਨੂੰ ਸਮਰਪਿਤ ਬੇਗਮਪੁਰਾ ਏਡ ਇੰਟਰਨੈਸ਼ਨਲ ਦੀ ਪਹਿਲੀ ਅੰਤਰਰਾਸ਼ਟਰੀ ਸਹਾਇਤਾ ਮਾਰਚ 2022 ਯੂਕਰੇਨ ਦੇ ਬਾਰਡਰ ‘ਤੇ ਜਾ ਕੇ ਸ਼ਰਨਾਥੀਆਂ ਦੀ ਮਦਦ ਕਰਨਾ ਸੀ. ਇਸ ਤੋਂ ਪਹਿਲਾਂ ਪੰਜਾਬ ਅਤੇ ਭਾਰਤ ਦੇ ਹੋਰ ਸੂਬਿਆਂ ਵਿੱਚ ਲਗਾਤਾਰ ਮਾਨਵਤਾ ਦੀ ਭਲਾਈ ਵਾਸਤੇ ਕਾਰਜ ਚੱਲਦੇ ਹਨ। ਦੂਜੀ ਅੰਤਰਰਾਸ਼ਟਰੀ ਸੇਵਾ 2022 ਪਾਕਿਸਤਾਨ ਵਿੱਚ ਆਏ ਹੜਾਂ ਕਾਰਨ ਹੋਈ ਭਾਰੀ ਤਬਾਹੀ ਨਾਲ ਲੱਖਾਂ ਲੋਕ ਘਰੋਂ ਬੇਘਰ ਹੋ ਗਏ. ਲੋਕ ਇਕ ਡੰਗ ਦੀ ਰੋਟੀ ਤੋਂ ਮੁਹਤਾਜ ਹੋ ਗਏ। ਪਾਕਿਸਤਾਨ ਦੇ ਲੋਕਾਂ ਲਈ ਬੇਗ਼ਮਪੁਰ ਏਡ ਰਾਹਤ ਸਮੱਗਰੀ ਲੈ ਕੇ ਡੇਢ ਮਹੀਨਾ ਜਿੱਥੇ ਕੋਈ ਨਹੀਂ ਪੁਜਿਆ ਉਥੇ ਕਿਸ਼ਤੀਆਂ ਨਾਲ ਲੋਕਾਂ ਨੂੰ ਖਾਣ ਲਈ ਰਸਦ ਪੁੱਜਦੀ ਕੀਤੀ। ਨਵੰਬਰ 2022 ਵਿੱਚ ਹੀ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਦੇ ਆਗਮਨ ਦਿਵਸ ‘ਤੇ ਨਨਕਾਣਾ ਸਾਹਿਬ ਵਿੱਚ ਕੌਫੀ ਦੇ ਲੰਗਰਾਂ ਦੀ ਸੇਵਾ ਕੀਤੀ ਗਈ.
ਫਰਾਂਸ ਵਿੱਚ ਵੀ ਨਗਰ ਕੀਰਤਨ ‘ਤੇ ਸੰਗਤਾਂ ਲਈ ਲੰਗਰਾਂ ਦੀਆਂ ਬੇਅੰਤ ਸੇਵਾਵਾਂ ਕੀਤੀਆਂ ਗਈਆਂ।
ਇਸ ਵਾਰ ਬੇਗ਼ਮਪੁਰਾ ਦੇ ਸ਼ਬਦ ਦੀ ਜਿਸ ਪਵਿੱਤਰ ਧਰਤੀ ਕਾਂਸ਼ੀ ਬਨਾਰਸ ਉਤਪਤੀ ਹੋਈ ਹੈ. ਗੁਰੂ ਰਵਿਦਾਸ ਮਹਾਰਾਜ ਜੀ ਦੀ ਜਨਮ ਭੂਮੀ ‘ਤੇ ਸਤਿਗਰੂ ਰਵਿਦਾਸ ਮਹਾਰਾਜ ਜੀ ਦੇ 646ਵੇਂ ਪ੍ਰਕਾਸ਼ ਪੁਰਬ ਮੌਕੇ ਬੇਗ਼ਮਪੁਰਾ ਏਡ ਦੀ ਟੀਮ ਵੱਲੋਂ ਪੂਰੇ ਭਾਰਤ ਵਿੱਚੋ ਪੁੱਜ ਰਹੀਆਂ ਸੰਗਤਾਂ ਦੀ ਸਿਹਤ ਸੰਭਾਲ ਲਈ ਮੈਡੀਕਲ ਕੈਂਪ 3,4,5 ਫ਼ਰਵਰੀ 2023 ਨੂੰ ਲਗਾਇਆ ਜਾ ਰਿਹਾ ਹੈ। ਜਿਸ ਵਿੱਚ ਭਾਰਤ ਦੀ ਪ੍ਰਸਿੱਧ BHU ਯੂਨੀਵਰਸਟੀ ਦੇ ਮਾਹਿਰ ਡਾਕਟਰ ਸੇਵਾ ਕਰਨਗੇ। ਮੁਫ਼ਤ ਦਵਾਈ ਦਾ ਪ੍ਰਬੰਧ ਹੋਵੇਗਾ। ਐਂਬੂਲੈਂਸ ਗੱਡੀਆਂ ਦਾ ਪ੍ਰਬੰਧ ਕੀਤਾ ਗਿਆ ਹੈ। ਹਸਪਤਾਲ ਵਿੱਚ ਵਿੱਚ ਐਮਰਜੰਸੀ ਲਈ ਬੈਡ ਰਿਜ਼ਰਵ ਕੀਤੇ ਗਏ ਹਨ। ਤਿੰਨੋਂ ਦਿਨ 24 ਘੰਟੇ ਲਗਾਤਾਰ ਬੇਗ਼ਮਪੁਰਾ ਏਡ ਦੀ ਟੀਮ ਦੀ ਨਿਗਾਰਨੀ ਹੇਠ ਸੇਵਾਵਾਂ ਕੀਤੀਆਂ ਜਾਣਗੀਆਂ। ਪ੍ਰੈੱਸ ਨੂੰ ਇਹ ਜਾਣਕਾਰੀ ਸੰਸਥਾ ਪ੍ਰਧਾਨ ਰਾਮ ਸਿੰਘ ਮੈਂਗੜਾ ਨੇ ਦਿੱਤੀ।

ਬੇਲਾਫਾਰਨੀਆਂ ਵਿਖੇ ਸਰਬੱਤ ਦੇ ਭਲੇ ਲਈ ਹੋਇਆ ਧਾਰਮਿਕ ਸਮਾਗਮ

ਗੁਰ ਰਵਿਦਾਸ ਜੀ ਦਾ ਪ੍ਰਕਾਸ਼ ਪੁਰਬ 5 ਫਰਵਰੀ ਨੂੰ ਮਨੈਰਵੀਓ ਵਿਖੇ ਮਨਾਇਆ ਜਾਵੇਗਾ