in

ਚਾਰ ਭਾਰਤੀਆਂ ਦੀ ਬੇਵਕਤੀ ਮੌਤ, ਭਾਈਚਾਰੇ ਵਿਚ ਸੋਗ ਦੀ ਲਹਿਰ

ਚਾਰੇ ਟੈਂਕਰ ਦੇ ਨੇੜ੍ਹੇ ਕੰਮ ਕਰ ਰਹੇ ਸਨ, ਜਿਨਾਂ ਵਿਚੋਂ ਇਕ ਇਸ ਰਸਾਇਣਕ ਟੈਂਕਰ ਵਿਚ ਜਾ ਡਿੱਗਿਆ। ਬਾਕੀ ਦੇ ਤਿੰਨੇ ਉਸਨੂੰ ਬਚਾਉਣ ਦੇ ਯਤਨਾਂ ਵਿਚ ਆਪਣੀ ਜਾਨ ਗੁਆ ਬੈਠੇ

ਰਸਾਇਣਕ ਟੈਂਕਰ ਵਿਚ ਡੁੱਬਣ ਕਾਰਨ ਹੋਈਆਂ ਮੌਤਾਂ

ਆਰੇਨਾ ਦੀ ਪਾਵੀਆ ਵਿਖੇ 48 ਤੇ 45 ਸਾਲ ਦੇ ਦੋ ਸਕੇ ਭਰਾਵਾਂ ਸਮੇਤ 4 ਭਾਰਤੀ ਕਾਮਿਆਂ ਦੀ ਮੌਤ ਦੀ ਖਬਰ ਅੱਗ ਵਾਂਗ ਫੈਲ ਰਹੀ ਹੈ
ਚਾਰੇ ਟੈਂਕਰ ਦੇ ਨੇੜ੍ਹੇ ਕੰਮ ਕਰ ਰਹੇ ਸਨ, ਜਿਨਾਂ ਵਿਚੋਂ ਇਕ ਇਸ ਰਸਾਇਣਕ ਟੈਂਕਰ ਵਿਚ ਜਾ ਡਿੱਗਿਆ। ਬਾਕੀ ਦੇ ਤਿੰਨੇ ਉਸਨੂੰ ਬਚਾਉਣ ਦੇ ਯਤਨਾਂ ਵਿਚ ਆਪਣੀ ਜਾਨ ਗੁਆ ਬੈਠੇ

ਆਰੇਨਾ ਦੀ ਪਾਵੀਆ (ਇਟਲੀ) 13 ਸਤੰਬਰ (ਸਾਬੀ ਚੀਨੀਆਂ) – ਇਟਲੀ ਵਿਚ ਵੱਸਦੇ ਭਾਰਤੀ ਭਾਈਚਾਰੇ ਨੂੰ ਇਕ ਖੇਤੀ ਫਾਰਮ ‘ਤੇ ਹੋਈਆਂ ਚਾਰ ਬੇਵਕਤੀ ਮੌਤਾਂ ਦੀ ਖਬਰ ਨੇ ਪੂਰੀ ਤਰ੍ਹਾਂ ਝੰਜੋੜ ਕੇ ਰੱਖ ਦਿੱਤਾ ਹੈ। ਉੱਤਰੀ ਇਟਲੀ ਦੇ ਸ਼ਹਿਰ ਆਰੇਨਾ ਦੀ ਪਾਵੀਆ ਵਿਖੇ 48 ਤੇ 45 ਸਾਲ ਦੇ ਦੋ ਸਕੇ ਭਰਾਵਾਂ ਸਮੇਤ 4 ਭਾਰਤੀ ਕਾਮਿਆਂ ਦੀ ਮੌਤ ਦੀ ਖਬਰ ਅੱਗ ਵਾਂਗ ਫੈਲ ਰਹੀ ਹੈ। ਮੁੱਢਲੀ ਜਾਣਕਾਰੀ ਮੁਤਾਬਿਕ ਇਕ ਡੇਅਰੀ ਫਾਰਮ ਜਿਸ ਦੇ ਮਾਲਕ (ਭਾਰਤੀ) ਸਕੇ ਭਰਾ ਦੱਸੇ ਜਾ ਰਹੇ ਹਨ, ਆਪਣੇ ਦੋ ਵਰਕਰਾਂ ਨਾਲ ਇਕ ਰਸਾਇਣਕ ਟੈਂਕਰ ਦੀ ਸਫਾਈ ਕਰਦਿਆਂ ਵਾਪਰੇ ਹਾਦਸੇ ਦਾ ਸ਼ਿਕਾਰ ਹੋ ਗਏ ਅਤੇ ਚਾਰਾਂ ਦੀ ਮੌਤ ਹੋ ਗਈ। ਇਕ ਸਥਾਨਕ ਅਖਬਾਰ ਮੁਤਾਬਿਕ ਚਾਰੇ ਟੈਂਕਰ ਦੇ ਨੇੜ੍ਹੇ ਕੰਮ ਕਰ ਰਹੇ ਸਨ, ਜਿਨਾਂ ਵਿਚੋਂ ਇਕ ਇਸ ਰਸਾਇਣਕ ਟੈਂਕਰ ਵਿਚ ਜਾ ਡਿੱਗਿਆ। ਬਾਕੀ ਦੇ ਤਿੰਨੇ ਉਸਨੂੰ ਬਚਾਉਣ ਦੇ ਯਤਨਾਂ ਵਿਚ ਆਪਣੀ ਜਾਨ ਗੁਆ ਬੈਠੇ ਜਿਨ੍ਹਾਂ ਵਿਚ ਦੋ ਦੀਆਂ ਲਾਸ਼ਾਂ ਬਰਾਮਦ ਹੋ ਚੁੱਕੀਆ ਹਨ, ਜਦਕਿ ਦੋ ਵਿਅਕਤੀ ਇਸੇ ਵੱਡੇ ਟੈਂਕਰ ਵਿਚ ਹੀ ਲਾਪਤਾ ਦੱਸੇ ਜਾ ਰਹੇ ਹਨ। ਬਚਾਉ ਅਧਿਕਾਰੀਆਂ ਮੁਤਾਬਿਕ ਕਿਸੇ ਦੇ ਬਚਣ ਦੀ ਕੋਈ ਉਮੀਦ ਨਹੀਂ ਸੀ। ਖ਼ਬਰ ਲਿਖੇ ਜਾਣ ਤੱਕ ਇਸ ਹਾਦਸੇ ਦੇ ਅਸਲ ਕਾਰਨਾਂ ਦਾ ਪੂਰਾ ਪਤਾ ਨਹੀਂ ਲੱਗ ਸਕਿਆ। ਸਥਾਨਕ ਪ੍ਰਸ਼ਾਸਨ ਰਹਿਤ ਕਾਰਜਾਂ ਵਿਚ ਜੁਟਿਆ ਹੋਇਆ ਹੈ। ਇਸ ਘਟਨਾ ਨਾਲ ਇਟਲੀ ਵਿਚ ਵੱਸਦੇ ਭਾਰਤੀ ਭਾਈਚਾਰੇ ਵਿਚ ਸੋਗ ਦੀ ਲਹਿਰ ਦੇਖੀ ਜਾ ਰਹੀ ਹੈ।

ਅੰਮ੍ਰਿਤਸਰ ਤੋਂ ਕਸ਼ਮੀਰ ਜਾ ਰਹੇ ਤਿੰਨ ਦਹਿਸ਼ਤਗਰਦ ਕਾਬੂ

4 ਨੌਜਵਾਨਾਂ ਦੀ ਮੌਤ ਦੇ ਅਸਲ ਕਾਰਨ ਜਾਨਣ ਲਈ ਪੁੱਜੇ ਭਾਰਤੀ ਅਧਿਕਾਰੀ