in

ਚੰਡੀਗੜ੍ਹ : ਬਿਨਾ ਰਜਿਸਟਰੇਸ਼ਨ ਪਹੁੰਚਣ ਵਾਲੇ ਯਾਤਰੀਆਂ ਨੂੰ ਹੋਵੇਗੀ ਸਜਾ

ਦੂਸਰੇ ਰਾਜਾਂ ਤੋਂ ਚੰਡੀਗੜ੍ਹ ਆਉਣ ਵਾਲੇ ਲੋਕਾਂ ਲਈ, ਪ੍ਰਸ਼ਾਸਨ ਨੇ ਰਜਿਸਟਰੇਸ਼ਨ ਕਰਵਾਉਣਾ ਜ਼ਰੂਰੀ ਕਰ ਦਿੱਤਾ ਹੈ, ਪਰ ਜੇ ਕੋਈ ਵਿਅਕਤੀ ਰਜਿਸਟ੍ਰੇਸ਼ਨ ਤੋਂ ਬਿਨਾਂ ਚੰਡੀਗੜ੍ਹ ਪਹੁੰਚ ਜਾਂਦਾ ਹੈ, ਤਾਂ ਉਸ ਮਾਲਕ ਦੀ ਜ਼ਿੰਮੇਵਾਰੀ ਹੋਵੇਗੀ ਜਿਸ ਦੇ ਘਰ ਜਾਂ ਗੈਸਟ ਹਾਊਸ ਜਾਂ ਹੋਟਲ ‘ਚ ਉਹ ਮਹਿਮਾਨ ਰਹੇਗਾ।
ਪ੍ਰਸ਼ਾਸਕ ਦੇ ਨਿਰਦੇਸ਼ਾਂ ਦੀ ਪਾਲਣਾ ਕਰਦਿਆਂ ਮੰਗਲਵਾਰ ਨੂੰ ਰਾਜ ਆਫ਼ਤ ਪ੍ਰਬੰਧਨ ਅਥਾਰਟੀ ਦੇ ਚੇਅਰਪਰਸਨ ਕਮ ਸਲਾਹਕਾਰ ਮਨੋਜ ਪਰੀਦਾ ਦੀ ਰਾਜ ਕਾਰਜਕਾਰੀ ਕਮੇਟੀ ਨੇ ਸੈਲਾਨੀਆਂ ਲਈ ਲੋੜੀਂਦੀ ਕੁਆਰੰਟੀਨ ਸੰਬੰਧੀ ਹਦਾਇਤਾਂ ਜਾਰੀ ਕੀਤੀਆਂ। ਇਸ ਵਿਚ ਕਿਹਾ ਗਿਆ ਹੈ ਕਿ ਜੇ ਲੋਕ ਹਿਦਾਇਤਾਂ ਦੀ ਪਾਲਣਾ ਨਹੀਂ ਕਰਦੇ ਤਾਂ ਆਪਦਾ ਪ੍ਰਬੰਧਨ ਐਕਟ -2005 ਦੀ ਧਾਰਾ -51 ਤਹਿਤ ਜ਼ੁਰਮਾਨਾ ਅਤੇ ਕੈਦ ਵੀ ਕੀਤੀ ਜਾ ਸਕਦੀ ਹੈ। ਐਕਟ ਅਨੁਸਾਰ ਇਕ ਸਾਲ ਦੀ ਕੈਦ ਵੀ ਹੋ ਸਕਦੀ ਹੈ।
ਕੁਆਰੰਟੀਨ ਕੀਤੇ ਲੋਕਾਂ ਦੀ ਅਚਨਚੇਤ ਚੈਕਿੰਗ ਵੀ ਕੀਤੀ ਜਾਏਗੀ। ਜ਼ਿਲ੍ਹਾ ਪ੍ਰਸ਼ਾਸਨ ਸਬੰਧਤ ਏਰੀਆ ਅਫਸਰਾਂ ਨਾਲ ਟੀਮਾਂ ਦਾ ਗਠਨ ਕਰੇਗਾ। ਜੇ ਕੋਈ ਬਾਹਰੋਂ ਕਿਸੇ ਵੀ ਖੇਤਰ ਤੋਂ ਆਉਂਦਾ ਹੈ ਤੇ ਇੱਥੇ ਰਜਿਸਟ੍ਰੇਸ਼ਨ ਨਹੀਂ ਹੈ ਅਤੇ ਇੱਥੇ ਕੋਈ ਸਵੈ ਘਰ ਕੁਆਰੰਟੀਨ ਨਹੀਂ ਹੈ, ਤਾਂ ਰੈਜ਼ੀਡੈਂਟ ਵੈਲਫੇਅਰ ਐਸੋਸੀਏਸ਼ਨ ਨੂੰ 112 ਤੇ ਕਾਲ ਕਰਕੇ ਜਾਣਕਾਰੀ ਦੇਣੀ ਪਵੇਗੀ.
ਬਾਹਰੋਂ ਆਉਣ ਵਾਲਿਆਂ ਲਈ ਇਹ ਜ਼ਰੂਰੀ ਹੈ … ਵੈਬਸਾਈਟ chandigarh.gov.in ‘ਤੇ ਰਜਿਸਟ੍ਰੇਸ਼ਨ ਕਰਨਾ ਜ਼ਰੂਰੀ ਹੋਵੇਗਾ. ਸਵੈ ਘਰ ਦੀ ਕੁਆਰੰਟੀਨ ਚੰਡੀਗੜ੍ਹ ਪਹੁੰਚਣ ਤੋਂ 14 ਦਿਨ ਲਈ ਹੋਵੇਗੀ. ਅਰੋਗਿਆ ਸੇਤੂ ਮੋਬਾਈਲ ਐਪ ਨੂੰ ਡਾਊਨਲੋਡ ਕਰਨਾ ਜ਼ਰੂਰੀ ਹੈ. 72 ਘੰਟਿਆਂ ਵਿੱਚ ਵਾਪਸ ਜਾਣ ਵਾਲਿਆਂ ਲਈ ਕੁਆਰੰਟੀਨ ਜ਼ਰੂਰੀ ਨਹੀਂ ਹੈ. ਜੇਕਰ ਕਿਸੇ ਦੁਆਰਾ ਇਹ ਨਾ ਕੀਤਾ ਗਿਆ ਤਾਂ ਉਸ ਵਿਰੁੱਧ ਕਾਰਵਾਈ ਕੀਤੀ ਜਾਵੇਗੀ।

Comments

Leave a Reply

Your email address will not be published. Required fields are marked *

Loading…

Comments

comments

ਰੈਸਟੋਰੈਂਟ, ਹੋਟਲ ਖੋਲ੍ਹਣ ਲਈ ਵਿਸਥਾਰਤ ਦਿਸ਼ਾ ਨਿਰਦੇਸ਼ ਜਾਰੀ

ਗਰਮੀਆਂ ਦੀਆਂ ਛੁੱਟੀਆਂ ਵਿਚ ਜਾਣ ਤੋਂ ਪਹਿਲਾਂ ਦਸਤਾਵੇਜ਼ਾਂ ‘ਤੇ ਇਕ ਝਾਤ ਜਰੂਰੀ!