in

ਜਗਤਾਰ ਕੰਗ ਦਾ ‘ਰੱਖੜੀ’ ਗੀਤ ਗਾਇਕ ਸੁਖਜਿੰਦਰ ਸ਼ਿੰਦਾ ਦੁਆਰਾ ਰਿਲੀਜ਼

ਰੋਮ (ਇਟਲੀ) (ਸਾਬੀ ਚੀਨੀਆਂ) – ਪਰਿਵਾਰਕ ਸਾਂਝਾਂ ਅਤੇ ਰਿਸ਼ਤਿਆ ਦੀ ਅਹਿਮਅਤ ਨੂੰ ਦਰਸਾਉਦਾ ਗੀਤ ‘ਰੱਖੜੀ’ ਇਟਲੀ ਦੀ ਰਾਜਧਾਨੀ ਰੋਮ ਵਿਚ ਵਿਸ਼ਵ ਪ੍ਰਸਿੱਧ ਗਾਇਕ ਤੇ ਸੰਗੀਤ ਨਿਰਮਾਤਾ ਜਨਾਬ ਸੁਖਜਿੰਦਰ ਸਿੰLਦਾ ਦੁਆਰਾ ਆਪਣੇ ਕਰ ਕਮਲਾਂ ਨਾਲ ਰਿਲੀਜ਼ ਕੀਤਾ ਗਿਆ ਹੈ| ਭਗਵੰਤ ਸਿੰਘ ਕੰਗ ਦੇ ਯੋਗ ਪ੍ਰਬੰਧਾਂ ਹੇਠ ਕਰਵਾਏ ਇਕ ਪ੍ਰਭਾਵਸ਼ਾLਲੀ ਸਮਾਗਮ ਦੌਰਾਨ ਇਸ ਸਿੰਗਲ ਟਰੈਕ ਗੀਤ ‘ਰੱਖੜੀ’ ਦਾ ਪੋਸਟਰ ਰਿਲੀਜ਼ ਕਰਦੇ ਹੋਏ ਸ਼ਹੀਦ ਊਧਮ ਸਿੰਘ ਸਪੋਰਟਸ ਕਲੱਬ ਰੋਮ ਦੇ ਪ੍ਰਧਾਨ ਮਨਜੀਤ ਸਿੰਘ ਜੱਸੋਮਜਾਰਾ, ਪ੍ਰੈਸ ਸਕੱਤਰ ਤਜਵਿੰਦਰ ਸਿੰਘ ਬੱਬੀ ਤੋਂ ਇਲਾਵਾ ਚੜ੍ਹਦੀ ਕਲ੍ਹਾ ਸਪੋਰਟਸ ਕਲੱਬ ਦੇ ਅਹੁਦੇਦਾਰ ਸੁਖਜਿੰਦਰ ਸਿੰਘ ਕਾਲਰੂ, ਦਲਜੀਤ ਸਿੰਘ ਔਜਲਾ, ਸਨਦੀਪ ਸਿੰਘ ਯੂ ਕੇ, ਹਰਮਿੰਦਰ ਸਿੰਘ ਥਿੰਦ ਅਤੇ ਉੱਘੇ ਸਮਾਜ ਸੇਵੀ ਸ੍ਰੀ ਵੇਦ ਸ਼ਰਮਾ ਆਦਿ ਵੀ ਉਚੇਚੇ ਤੌਰ ’ਤੇ ਮੌਜੂਦ ਸਨ|
ਇਸ ਗੀਤ ਨੂੰ ਰਿਲੀਜ਼ ਕਰਦੇ ਮੌਕੇ ਜਨਾਬ ਸੁਖਜਿੰਦਰ ਸ਼ਿੰਦਾ ਨੇ ਆਖਿਆ ਕਿ, ਜਗਤਾਰ ਕੰਗ ਨੇ ਗੀਤ ਨੂੰ ਬੜੀ ਸੂਝ ਬੂਝ ਨਾਲ ਨਿਭਾਇਆ ਅਤੇ ਪੇਸ਼ ਕੀਤਾ ਹੈ, ਜਿਸ ਲਈ ਉਨ੍ਹਾਂ ਦੀ ਪੂਰੀ ਟੀਮ ਵਧਾਈ ਦੀ ਪਾਤਰ ਹੈ। ਰੱਖੜੀ ਦੇ ਤਿਉਹਾਰ ’ਤੇ ਜਗਤਾਰ ਕੰਗ ਨੇ ਰੱਖੜੀ ਗੀਤ ਦੇ ਰੂਪ ਵਿਚ ਭੈਣਾਂ ਨੂੰ ਇਕ ਚੰਗਾ ਤੋਹਫਾ ਦੇਣ ਦੀ ਭਰਪੂਰ ਕੋਸ਼ਿਸ਼ ਕੀਤੀ ਹੈ|

ਸਾਹਿਤ ਸੁਰ ਸੰਗਮ ਵੱਲੋਂ ਕਰਵਾਈ ਜਾਵੇਗੀ ਦੂਜੀ ਯੂਰਪੀ ਪੰਜਾਬੀ ਕਾਨਫਰੰਸ

ਸਨਬੋਨੀਫਾਚੋ ਤੀਆਂ ਵਿਚ ਪੰਜਾਬਣਾਂ ਨੇ ਗਿੱਧੇ ਨਾਲ਼ ਖੂਬ ਰੰਗ ਬੰਨਿਆ