in

ਜੂਨ 84 ਘੱਲੂਘਾਰਾ ‘ਤੇ ਪਾਬੰਦੀ ਲਾਉਣ ਦਾ ਮਾਮਲਾ

ਦਲ ਖ਼ਾਲਸਾ ਦੇ ਆਗੂ ਘੱਲੂਘਾਰਾ ਸ਼ਹੀਦੀ ਸਮਾਗਮਾਂ 'ਤੇ ਪਾਬੰਦੀ ਸਬੰਧੀ ਜਾਣਕਾਰੀ ਦਿੰਦੇ ਹੋਏ।

ਤਾਨਾਸ਼ਾਹੀ ਹਕੂਮਤ ਦਾ ਸਿੱਖ ਤੇ ਮਨੁੱਖਤਾ ਵਿਰੋਧੀ ਨਾ ਮਾਫ਼ੀਯੋਗ ਕਦਮ-ਦਲ ਖ਼ਾਲਸਾ
ਸਮੁੱਚੀ ਸਿੱਖ ਕੌਮ ਨੂੰ ਖ਼ੂਨੀ ਘੱਲੂਘਾਰਾ ਦੇ ਜਖ਼ਮ ਯਾਦ ਰੱਖਣ ਦੀ ਕੀਤੀ ਅਪੀਲ
ਘੱਲੂਘਾਰਾ ਸਬੰਧ ‘ਚ ਪੁਲਿਸ ਵੱਲੋਂ ਸਿੱਖਾਂ ਨੂੰ ਪ੍ਰੇਸ਼ਾਨ ਕਰਨ ਦੀ ਸਖ਼ਤ ਨਿੰਦਿਆ

ਜੂਨ 1984 ਤੀਜਾ ਘੱਲੂਘਾਰਾ ‘ਤੇ ਸਿੱਖਾਂ ਵੱਲੋਂ ਸ਼੍ਰੀ ਅਕਾਲ ਤਖ਼ਤ ਸਾਹਿਬ ਤੇ ਸ਼ਹੀਦੀ ਦਿਹਾੜਾ ਮਨਾਉਣ ‘ਤੇ ਹਕੂਮਤਾਂ ਵੱਲੋਂ ਪਾਬੰਦੀਆਂ ਮੜ•ਨ ਦਾ ਸਿੱਖ ਕੌਮ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਤਾਨਾਸ਼ਾਹੀ ਹਕੂਮਤਾਂ ਵੱਲੋਂ ਸ਼ਹੀਦੀ ਦਿਹਾੜੇ ‘ਤੇ ਪਾਬੰਦੀ ਲਾਉਣਾ ਨਾ ਕੇਵਲ ਸਿੱਖ ਸਗੋਂ ਸਮੁੱਚੀ ਮਨੁੱਖਤਾ ਵਿਰੋਧੀ ਕਦਮ ਹੈ ਕਿ ਕੋਈ ਕੌਮ ਆਪਣੇ ਨਾਲ ਹੋਈ ਨਸਲਕੁਸ਼ੀ ਨੂੰ ਵੀ ਯਾਦ ਵੀ ਨਾ ਕਰ ਸਕੇ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਦਲ ਖ਼ਾਲਸਾ ਦੇ ਆਗੂਆਂ ਵੱਲੋਂ ਜਾਰੀ ਇਕ ਪ੍ਰੈਸ ਨੋਟ ਵਿੱਚ ਕਰਦਿਆ ਸਮੁੱਚੀ ਸਿੱਖ ਕੌਮ ਨੂੰ ਇਸ ਖ਼ੂਨੀ ਘੱਲੂਘਾਰਾ ਦੇ ਜਖ਼ਮ ਯਾਦ ਰੱਖਣ ਦੀ ਅਪੀਲ ਕੀਤੀ। ਆਗੂਆਂ ਨੇ ਵੀ ਕਿਹਾ ਕਿ ਘੱਲੂਘਾਰਾ ਦੇ ਸਬੰਧ ਵਿੱਚ ਪੁਲਿਸ ਸਿੱਖ ਜਥੇਬੰਦੀਆਂ ਦੇ ਵਰਕਰਾਂ, ਆਗੂਆਂ ਤੇ ਹੋਰ ਸਰਗਰਮ ਕਾਰਕੁੰਨਾਂ ਨੂੰ ਵਾਰ ਵਾਰ ਪ੍ਰੇਸ਼ਾਨ ਕਰਕੇ ਇਹ ਜਖ਼ਮ ਉਖੇੜ ਰਹੀ ਹੈ, ਜਿਸ ਦੇ ਨਤੀਜੇ ਘਾਤਕ ਰੂਪ ਵਿੱਚ ਸਾਹਮਣੇ ਆਉਣ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਜਿਸ ਦੇ ਲਈ ਸਰਕਾਰ ਜਿੰਮੇਵਾਰ ਹੋਵੇਗੀ।
ਦਲ ਖ਼ਾਲਸਾ ਦੇ ਸੀਨੀਅਰ ਮੀਤ ਪ੍ਰਧਾਨ ਬਾਬਾ ਹਰਦੀਪ ਸਿੰਘ ਮਹਿਰਾਜ, ਭਾਈ ਤੇਜਾ ਸਿੰਘ ਲਹਿਰਾ ਮੁਹੱਬਤ, ਕੇਂਦਰੀ ਵਰਕਿੰਗ ਕਮੇਟੀ ਮੈਂਬਰ ਭਾਈ ਗੁਰਵਿੰਦਰ ਸਿੰਘ ਬਠਿੰਡਾ, ਜਿਲ•ਾ ਪ੍ਰਧਾਨ ਭਾਈ ਸੁਰਿੰਦਰ ਸਿੰਘ ਨਥਾਣਾ, ਜਿਲ•ਾ ਮੀਤ ਪ੍ਰਧਾਨਭਾਈ ਜੀਵਨ ਸਿੰਘ ਗਿੱਲ ਕਲਾਂ, ਭਾਈ ਭਗਵਾਨ ਸਿੰਘ ਸੰਧੂ ਖੁਰਦ, ਜਿਲ•ਾ ਜਨਰਲ ਸਕੱਤਰ ਬਲਕਰਨ ਸਿੰਘ ਡੱਬਵਾਲੀ ਨੇ ਦੱਸਿਆ ਕਿ ਸਿੱਖਾਂ ਪ੍ਰਤੀ ਨਫ਼ਰਤ ਪਾਲਣ ਵਾਲੀ ਸੱਤਾ ਨੇ ਕਰੋਨਾ ਦੀ ਆੜ ਵਿੱਚ ਜਾਣ ਬੁੱਝ ਕੇ ਇਕ ਸਾਜ਼ਿਸ਼ ਤਹਿਤ ਸ਼ਹੀਦੀ ਸਮਾਗਮਾਂ ‘ਤੇ ਪਾਬੰਦੀ ਲਾਈ ਗਈ ਹੈ। ਉਹਨਾਂ ਕਿਹਾ ਕਿ ਇਸ ਤੋਂ ਘਾਤਕ ਵਰਤਾਰਾ ਕੀ ਹੋ ਸਕਦਾ ਹੈ ਕਿ ਸਿੱਖ ਕੌਮ ਆਪਣੀ ਨਾਲ ਹੋਈ ਨਸਲਕੁਸ਼ੀ ਦੀ ਖ਼ੂਨੀ ਘਟਨਾ ਨੂੰ ਵੀ ਯਾਦ ਨਾ ਕਰ ਸਕੇ, ਉਹਨਾਂ ਇਹ ਵੀ ਕਿਹਾ ਕਿ ਭਾਰਤੀ ਤਾਨਾਸ਼ਾਹੀ ਹਾਕਮ ਸਿੱਖਾਂ ਦੇ ਸੋਚਣ ਤੱਕ ‘ਤੇ ਪਾਬੰਦੀ ਲਾ ਰਿਹਾ ਹੈ, ਜਿਸ ਪ੍ਰਤੀ ਸਿੱਖ ਕੌਮ ਨੂੰ ਪੂਰਨ ਤੌਰ ‘ਤੇ ਚੇਤੰਨ ਹੋ ਕੇ ਦੁਸ਼ਮਣ ਦੀ ਹਰ ਸਿੱਖ ਮਾਰੂ ਕੁਚਾਲ ਨੂੰ ਸਮਝਣਾ ਪਵੇਗਾ। ਉਹਨਾਂ ਕਿਹਾ ਕਿ ਉਹ ਸਿੱਖ ਕੌਮ ਨੂੰ ਅਪੀਲ ਕਰਦੇ ਹਨ ਕਿ ਜੂਨ 1984 ਤੀਜਾ ਖ਼ੂਨੀ ਘੱਲੂਘਾਰਾ, ਸਿੱਖ ਨਸਲਕੁਸ਼ੀ, ਪੈਰ ਪੈਰ ‘ਤੇ ਸਿੱਖਾਂ ‘ਤੇ ਜ਼ੁਲਮ ਅਤੇ ਧੱਕੇਸ਼ਾਹੀਆਂ ਨੂੰ ਨਾ ਕੇਵਲ ਆਪਣੇ ਮਨਾਂ ਵਿੱਚ ਮੱਘਦਾ ਰੱਖੇ ਸਗੋਂ ਨੌਜਵਾਨ ਪੀੜ•ੀ ਨਾਲ ਵੀ ਇਹ ਸਾਰਾ ਵਰਤਾਰਾ ਸਾਝਾ ਕਰਨ।

ਆਸਟਰੀਆ : ਇਟਲੀ ਦੇ ਨਾਲ ਸਰਹੱਦ ਮੁੜ ਨਹੀਂ ਖੋਲ੍ਹ ਰਿਹਾ

ਇਟਲੀ ‘ਚ ਆਖਿਰ ਕੌਣ ਫੜੂ ਬੇਵੱਸ ਪੰਜਾਬੀਆਂ ਦੀ ਬਾਂਹ?