in

ਜੋੜਾਂ ਦੇ ਦਰਦ ਤੋਂ ਰਾਹਤ ਲਈ ਅਪਣਾਓ ਅਸਾਨ ਤਰੀਕਾ

Closeup woman sitting on sofa holds her ankle injury, feeling pain. Health care and medical concept.

ਹੱਡੀਆਂ ਇਨਸਾਨੀ ਸਰੀਰ ਦਾ ਢਾਂਚਾ ਹੈ ਅਤੇ ਇਨਾਂ ਨਾਲ ਸਰੀਰ ਦਾ ਸੰਚਾਲਨ ਹੁੰਦਾ ਹੈ। ਸਰੀਰ ਵਿੱਚ ਕੁੱਲ 206 ਹੱਡੀਆਂ ਅਤੇ 320 ਜੋੜ ਹਨ। ਕਈ ਵਾਰ ਕੁਝ ਕਾਰਨਾਂ ਕਰ ਕੇ ਇਨਾਂ ਵਿੱਚ ਦਰਦ ਜਾਂ ਪ੍ਰੇਸ਼ਾਨੀ ਹੋ ਸਕਦੀ ਹੈ। ਆਓ ਜਾਣੀਏ ਕੁਝ ਅਜਿਹੇ ਕੁਦਰਤੀ ਉਪਾਅ ਜੋ ਇਸ ਦਰਦ ਤੋਂ ਰਾਹਤ ਪ੍ਰਦਾਨ ਕਰਵਾ ਸਕਦੇ ਹਨ।
ਹੱਡੀਆਂ ਜਾਂ ਜੋੜਾਂ ਵਿੱਚ ਕਿਸੇ ਵੀ ਪ੍ਰਕਾਰ ਦੇ ਵਿਕਾਰ ਦੇ ਕਾਰਨ ਹੱਡੀਆਂ ਵਿੱਚ ਦਰਦ ਅਤੇ ਸੋਜ ਪੈਦਾ ਹੁੰਦੀ ਹੈ। ਜੋੜਾਂ ਵਿੱਚ ਦਰਦ ਦੇ ਬਹੁਤ ਸਾਰੇ ਹੋਰ ਕਾਰਨ ਵੀ ਹੋ ਸਕਦੇ ਹਨ ਜਿਵੇਂ ਜੋੜਾਂ ਉੱਤੇ ਯੂਰਿਕ ਐਸਿਡ ਦਾ ਇਕੱਠਾ ਹੋਣਾ। ਕਦੇ ਕਦੇ ਦਰਦ ਅਨੁਵਾਂਸ਼ਿਕ ਕਾਰਨਾਂ ਨਾਲ ਹੁੰਦਾ ਹੈ ਅਤੇ ਕਦੇ ਕਦੇ ਕਮਜ਼ੋਰੀ ਨਾਲ। ਠੰਡ ਲੱਗ ਜਾਣ ਨਾਲ ਜਾਂ ਕਾਰਟਿਲੇਜ ਵਿੱਚ ਮੌਜੂਦ ਤਰਲ ਦਰਵ ਦੇ ਸੁੱਕ ਜਾਣ ਦੇ ਕਾਰਨ ਹੱਡੀਆਂ ਉੱਤੇ ਰਗੜ ਪੈਣ ਨਾਲ ਵੀ ਦਰਦ ਹੋ ਸਕਦਾ ਹੈ।
ਸਰੀਰਕ ਰੂਪ ਨਾਲ ਮੋਟੇ ਲੋਕ ਜਾਂ ਉਹ ਲੋਕ ਜਿਨ੍ਹਾਂ ਨੂੰ ਕਬਜ਼ ਰਹਿੰਦੀ ਹੈ ਉਨ੍ਹਾਂ ਨੂੰ ਵੀ ਇਸ ਪ੍ਰਕਾਰ ਦੇ ਦਰਦ ਦਾ ਸਾਹਮਣਾ ਕਰਨਾ ਪੈਂਦਾ ਹੈ। ਉਂਜ ਤਾਂ ਅੱਜਕੱਲ੍ਹ ਘੱਟ ਉਮਰ ਵਿੱਚ ਹੀ ਲੋਕਾਂ ਨੂੰ ਜੋੜਾਂ ਦਾ ਦਰਦ ਆਪਣੀ ਗ੍ਰਿਫਤ ਵਿੱਚ ਲੈ ਰਿਹਾ ਹੈ। ਜੋੜਾਂ ਦਾ ਦਰਦ ਬੇਇਲਾਜ਼ ਨਹੀਂ ਹੈ। ਕੁਦਰਤੀ ਚਿਕਿਤਸਾ ਦੇ ਮਾਧਿਅਮ ਨਾਲ ਇਸਦੇ ਦਰਦ ਤੋਂ ਰਾਹਤ ਮਿਲ ਸਕਦੀ ਹੈ।
ਨਿਮਨਲਿਖਤ ਤਰੀਕਿਆਂ ਨਾਲ ਜੋੜਾਂ ਦੇ ਦਰਦ ਤੋਂ ਰਾਹਤ ਮਿਲ ਸਕਦੀ ਹੈ :

– ਜੋੜੋਂ  ਦੇ ਦਰਦ ਤੋਂ ਬਚਾਅ ਲਈ ਹਮੇਸ਼ਾਂ ਗੁਨਗੁਨੇ ਪਾਣੀ ਨਾਲ ਨਹਾਉਣਾ ਚਾਹੀਦਾ ਹੈ।
– ਅਜਿਹੇ ਖਾਣਾ ਖਾਓ ਜਿਸ ਨਾਲ ਕਬਜ਼ ਹੋਣ ਦਾ ਡਰ ਨਾ ਹੋਵੇ।
– ਫਾਸਟ ਫੂਡ ਅਤੇ ਤਲਿਆ ਭੁੰਨਿਆ ਖਾਣਾ ਬਿਲਕੁਲ ਨਾ ਖਾਓ।
– ਪਾਚਣ ਕਿਰਿਆ ਨੂੰ ਠੀਕ ਰੱਖਣ ਲਈ ਤ੍ਰਿਫ਼ਲਾ ਚੂਰਨ ਦਾ ਪ੍ਰਯੋਗ ਵੀ ਕੀਤਾ ਜਾ ਸਕਦਾ ਹੈ।
– ਸਵੇਰ ਵੇਲੇ ਪ੍ਰਾਣਾਯਾਮ ਵਿੱਚ ਕਪਾਲਭਾਤੀ, ਭਾਸਤਰਿਕਾ, ਅਨੁਲੋਮ ਵਿਲੋਮ ਯੋਗਾ ਕਰੋ।
– ਸਵੇਰੇ ਸ਼ਾਮ 15 ਮਿੰਟ ਤੱਕ ਗਰਮ ਪਾਣੀ ਵਿੱਚ ਪੈਰ ਪਾਓ, ਧਿਆਨ ਰੱਖੋ ਕਿ ਅਜਿਹੇ ਸਮੇਂ ਤੁਹਾਡੇ ਪੈਰਾਂ ਵਿੱਚ ਹਵਾ ਨਾ ਲੱਗੇ।
– ਇਸ ਰੋਗ ਦਾ ਉਪਚਾਰ ਕਰਨ ਵਿੱਚ ਤੁਲਸੀ ਵੱਡੀ ਕਾਰਗਰ ਭੂਮਿਕਾ ਨਿਭਾਉਂਦੀ ਹੈ, ਕਿਉਂਕਿ ਤੁਲਸੀ ਵਿੱਚ ਵਾਤ ਵਿਕਾਰ ਨੂੰ ਮਿਟਾਉਣੇ ਦਾ ਕੁਦਰਤੀ ਗੁਣ ਹੁੰਦਾ ਹੈ। ਤੁਲਸੀ ਦਾ ਤੇਲ ਬਣਾ ਕੇ ਦਰਦ ਵਾਲੀ ਜਗ੍ਹਾ ‘ਤੇ ਲਗਾਉਣ ਨਾਲ  ਤੁਰੰਤ ਆਰਾਮ ਮਿਲਦਾ ਹੈ।
– ਜ਼ਿਆਦਾ ਤਕਲੀਫ ਹੋਣ ‘ਤੇ ਨਮਕ ਮਿਲੇ ਗਰਮ ਪਾਣੀ ਦਾ ਸੇਕ ਕਰੋ ਅਤੇ ਹਲਕੇ ਗੁਨਗੁਨੇ ਸਰੋਂ ਦੇ ਤੇਲ ਦੀ ਮਾਲਿਸ਼ ਕਰੋ।
– ਠੰਡ ਦੇ ਮੌਸਮ ਵਿੱਚ ਠੰਡੀ ਜਗ੍ਹਾ ਉੱਤੇ ਨਾ ਬੈਠੋ ਅਤੇ ਜਿਆਦਾ ਸਮੇਂ ਤੱਕ ਇਸ਼ਨਾਨ ਨਾ ਕਰੋ।
– ਜਿਆਦਾ ਤੇਲਯੁਕਤ ਖਾਣੇ ਦਾ ਸੇਵਨ ਨਾ ਕਰੋ।
– ਵਜਨ ਉੱਤੇ ਕਾਬੂ ਰੱਖੋ।
– ਆਲੂ, ਚਾਵਲ, ਰਾਜ਼ਮਾਂਹ, ਦਹੀ, ਚਿੱਟੇ ਛੋਲੇ, ਸ਼ਰਾਬ ਦਾ ਸੇਵਨ ਨਾ ਕਰੋ।
– ਭੋਜਨ ਵਿੱਚ ਖੱਟੇ ਫਲਾਂ ਦਾ ਪ੍ਰਯੋਗ ਨਾ ਕਰੋ।
– ਜੋੜਾਂ ਉੱਤੇ ਮਹਾਂਨਰਾਇਣ, ਮਹਾਂ ਵਿਸ਼ਗਰਭ ਤੇਲ, ਸੈਂਧਵਾਦਿ ਤੇਲ, ਵੰਡਰ ਆਇਲ ਜਾਂ ਰੂਮਤਾਜ ਤੇਲ ਨਾਲ ਸਵੇਰੇ ਸ਼ਾਮ ਮਾਲਿਸ਼ ਕਰੋ।
– ਮਹੂਆ, ਅਲਸੀ, ਤਿੱਲ, ਸਰੋਂ ਅਤੇ ਬਿਨੌਲੀ ਦੇ ਤੇਲ ਨੂੰ ਮਿਲਾ ਕੇ ਗਰਮ ਕਰਕੇ ਇਸ ਨਾਲ ਮਾਲਿਸ਼ ਕਰੋ।

ਕਿਆਂਪੋ ਵਿਖੇ ਪਾਸਪੋਰਟ ਕੈਂਪ 1 ਫਰਵਰੀ ਨੂੰ ਲੱਗੇਗਾ

ਪੰਜਾਬ ਵਿਚ ਠੰਢ ਦਾ ਵਧੇਗਾ ਕਹਿਰ