in

ਜੌਹਲ ਪਰਿਵਾਰ ਨੇ ਪ੍ਰਾਪਤ ਖੁਸ਼ੀਆਂ ਲਈ ਗੁਰੂ ਦਾ ਸ਼ੁਕਰਾਨਾ ਕੀਤਾ

ਵਾਹਿਗੁਰੂ ਦਾ ਸ਼ੁਕਰਾਨਾ ਕਰਨ ਲਈ ਗੁਰਦੁਆਰਾ ਸ੍ਰੀ ਗੁਰੂ ਰਵਿਦਾਸ ਧਾਮ ਗੁਰਲਾਗੋ ਵਿਖੇ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਕਰਵਾਏ ਗਏ
ਵਾਹਿਗੁਰੂ ਦਾ ਸ਼ੁਕਰਾਨਾ ਕਰਨ ਲਈ ਗੁਰਦੁਆਰਾ ਸ੍ਰੀ ਗੁਰੂ ਰਵਿਦਾਸ ਧਾਮ ਗੁਰਲਾਗੋ ਵਿਖੇ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਕਰਵਾਏ ਗਏ

ਬੈਰਗਾਮੋ (ਇਟਲੀ) 22 ਅਗਸਤ (ਗਰੇਵਾਲ) – ਲੰਬੇ ਅਰਸੇ ਤੋਂ ਇਟਲੀ ਦੀ ਧਰਤੀ ‘ਤੇ ਰਹਿ ਰਹੇ ਸੁਰਜੀਤ ਸਿੰਘ ਜੌਹਲ, ਜੋ ਆਪ ਇੱਕ ਦਿਨ ਰੋਜੀ ਰੋਟੀ ਦੀ ਭਾਲ ਤੇ ਪਰਿਵਾਰ ਦੇ ਵਧੀਆ ਭਵਿੱਖ ਲਈ ਇਟਲੀ ਆ ਕੇ ਕੰਮਕਾਰ ਵਿਚ ਜੁੱਟ ਗਏ ਸਨ। ਜਿਨ੍ਹਾਂ ਦੀ ਸਖਤ ਮਿਹਨਤ ਤੇ ਸਹਾਰੇ  ਸਦਕਾ ਅੱਜ ਇਟਲੀ ਦੀ ਧਰਤੀ ‘ਤੇ ਉਨ੍ਹਾਂ ਦੇ ਭਰਾ, ਮਾਮੇ, ਮਾਸੀਆਂ ਦੇ ਲੜਕੇ ਤੇ ਹੋਰ ਕਿੰਨੇ ਹੀ ਰਿਸ਼ਤੇਦਾਰ ਤੇ ਦੋਸਤ ਮਿੱਤਰ ਇਟਲੀ ਆ ਕੇ ਆਪਣੇ ਪਰਿਵਾਰਾਂ ਸਮੇਤ ਵਧੀਆ ਰੋਟੀ ਖਾ ਰਹੇ ਹਨ, ਉੱਥੇ ਹੀ ਪੰਜਾਬ ਤੋਂ ਆਏ ਉਨ੍ਹਾਂ ਦੇ ਭਤੀਜੇ ਸਤਨਾਮ ਸਿੰਘ ਨੂੰ ਇਟਲੀ ਦੇ ਪੇਪਰ ਮਿਲਣ ਅਤੇ ਭਰਾ ਦੇ ਪੋਤਰੇ ਦੇ ਜਨਮ ਦੀ ਖੁਸ਼ੀ ਵਿਚ ਵਾਹਿਗੁਰੂ ਦਾ ਸ਼ੁਕਰਾਨਾ ਕਰਨ ਲਈ ਗੁਰਦੁਆਰਾ ਸ੍ਰੀ ਗੁਰੂ ਰਵਿਦਾਸ ਧਾਮ ਗੁਰਲਾਗੋ ਵਿਖੇ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਕਰਵਾਏ ਗਏ। ਪਾਠ ਦੇ ਭੋਗ ਉਪਰੰਤ ਭਾਈ ਕੁਲਵਿੰਦਰ ਸਿੰਘ ਦੇ ਭੁਝੰਗੀਆਂ ਹਰਜੋਤ ਸਿੰਘ, ਜੀਵਨ ਸਿੰਘ ਅਤੇ ਸ਼ਮੀਤ ਸਿੰਘ ਵੱਲੋਂ ਬਹੁਤ ਹੀ ਸੁਰੀਲਾ ਕੀਰਤਨ ਕੀਤਾ ਗਿਆ। ਪ੍ਰੋਗਰਾਮ ਦੌਰਾਨ ਇਲਾਕੇ ਦੀਆਂ ਸੰਗਤਾਂ ਤੋਂ ਇਲਾਵਾ ਦੂਰੋਂ ਨੇੜਿਉਂ ਪਹੁੰਚ ਕੇ ਜੌਹਲ ਪਰਿਵਾਰ ਦੇ ਦੋਸਤਾਂ ਮਿੱਤਰਾਂ ਅਤੇ ਰਿਸ਼ਤੇਦਾਰਾਂ ਨੇ ਹਾਜਰੀ ਭਰੀ ਤੇ ਜੌਹਲ ਪਰਿਵਾਰ ਨੂੰ ਵਧਾਈ ਦਿੱਤੀ। ਜਿਨ੍ਹਾਂ ਵਿਚ ਜੋਗਾ ਸਿੰਘ ਗਿੱਲ, ਪਾਲ ਸਿੰਘ ਜੰਡੂਸੰਘਾ, ਦਲਜੀਤ ਸਿੰਘ ਜੱਗੀ, ਗੋਪੀ ਤੁੰਗ, ਜਿੰਦਰ ਸਿੰਘ ਸੁਰਖਪੁਰ, ਮੁਕੇਸ਼ ਕੁਮਾਰ ਗਾਡੇ, ਸਤਨਾਮ ਸਿੰਘ ਮਿੰਟੂ, ਨਿਰਮਲ ਸਿੰਘ ਸਿਰਾਤੇ, ਗੁਰਮੇਲ ਸਿੰਘ ਜੌਹਲ, ਲਖਵਿੰਦਰ ਸਿੰਘ ਕੁਹਾੜ, ਸਤਨਾਮ ਸਿੰਘ ਜੌਹਲ, ਰਣਜੀਤ ਸਿੰਘ ਗਰੇਵਾਲ, ਸੁਖਚੈਨ ਸਿੰਘ ਠੀਕਰੀਵਾਲ ਅਤੇ ਰਾਜੂ ਸਿੰਘ ਆਦਿ ਹੋਰ ਪ੍ਰਮੁਖ ਸਖਸ਼ੀਅਤਾਂ ਹਾਜਰ ਸਨ। ਗੁਰਦੁਆਰਾ ਸਾਹਿਬ ਦੀ ਕਮੇਟੀ ਵੱਲੋਂ ਭਾਈ ਸੁਰਜੀਤ ਸਿੰਘ ਜੌਹਲ ਦਾ ਗੁਰੂ ਕੀ ਬਖਸ਼ਿਸ਼ ਸਰੋਪਾਓ ਨਾਲ ਸਨਮਾਨ ਕੀਤਾ ਗਿਆ। ਜੌਹਲ ਪਰਿਵਾਰ ਵੱਲੋਂ ਇਸ ਖੁਸ਼ੀ ਦੀ ਘੜੀ ਵਿਚ ਪਹੁੰਚੀਆਂ ਸਮੂਹ ਸੰਗਤਾਂ, ਰਿਸ਼ਤੇਦਾਰਾਂ ਤੇ ਗੁਰਦੁਆਰਾ ਸਾਹਿਬ ਦੀ ਸਮੂਹ ਕਮੇਟੀ ਦਾ ਤਹਿ ਦਿਲੋਂ ਧੰਨਵਾਦ ਕੀਤਾ ਗਿਆ|

Comments

Leave a Reply

Your email address will not be published. Required fields are marked *

Loading…

Comments

comments

ਪ੍ਰਗਤੀਸ਼ੀਲ ਲਿਖਾਰੀ ਸਭਾ ਵੁਲਵਰਹੈਂਪਟਨ ਵੱਲੋਂ ਅਨਿਲ ਸ਼ਰਮਾ ਦਾ ਸਨਮਾਨ

ਐਮ ਪੀ ਢੇਸੀ ਤੇ ਚੜ੍ਹਦੀ ਕਲਾ ਸੰਸਥਾ ਗ੍ਰੇਵਜੈਂਡ ਵੱਲੋਂ ਕਵੀਸ਼ਰੀ ਜਥੇ ਦਾ ਸਨਮਾਨ