in

ਡਬਲਯੂਐਚਓ ਦੀ ਚਿਤਾਵਨੀ- ਫਿਰ ਪਰਤ ਆਵੇਗਾ ਵਾਇਰਸ

ਵਿਸ਼ਵ ਸਿਹਤ ਸੰਗਠਨ (ਡਬਲਯੂਐਚਓ) ਨੇ ਚਿਤਾਵਨੀ ਦਿੱਤੀ ਹੈ ਕਿ ਕੋਰੋਨਾਵਾਇਰਸ ਦੇ ਫੈਲਣ ਨੂੰ ਰੋਕਣ ਲਈ ਲਗਾਈਆਂ ਗਈਆਂ ਪਾਬੰਦੀਆਂ ਜਲਦੀ ਢਿੱਲੀਆਂ ਕਰਨ ਨਾਲ ਇਹ ਲਾਗ ਮੁੜ ਟਰੈਕ ਉੱਤੇ ਪੈ ਸਕਦੀ ਹੈ। ਡਬਲਯੂਐਚਓ ਨੇ ਇਹ ਚਿਤਾਵਨੀ ਅਜਿਹੇ ਸਮੇਂ ਦਿੱਤੀ ਹੈ ਜਦੋਂ ਸਰਕਾਰਾਂ ਪਾਬੰਦੀਆਂ ਵਿਚ ਢਿੱਲ਼ ਦੇ ਕੇ ਆਰਥਿਕ ਗਤੀਵਿਧੀਆਂ ਸ਼ੁਰੂ ਕਰਨ ਦੀ ਯੋਜਨਾ ਬਣਾ ਰਹੀਆਂ ਹਨ। ਡਬਲਯੂਐਚਓ ਦੇ ਪੱਛਮੀ ਪ੍ਸ਼ਾਂਤ ਦੇ ਖੇਤਰੀ ਨਿਰਦੇਸ਼ਕ ਡਾ. ਤਕੇਸ਼ੀ ਕਾਸੇਈ ਨੇ ਕਿਹਾ, “ਇਹ ਢਿੱਲੇ ਪੈਣ ਦਾ ਸਮਾਂ ਨਹੀਂ ਹੈ, ਪਰ ਸਾਨੂੰ ਆਪਣੇ ਆਪ ਨੂੰ ਨੇੜਲੇ ਭਵਿੱਖ ਲਈ ਜੀਉਣ ਦੇ ਨਵੇਂ ਢੰਗ ਲਈ ਤਿਆਰ ਕਰਨ ਦੀ ਜ਼ਰੂਰਤ ਹੈ।”
ਉਨ੍ਹਾਂ ਕਿਹਾ ਕਿ ਸਰਕਾਰਾਂ ਨੂੰ ਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਸੁਚੇਤ ਹੋਣ ਦੀ ਲੋੜ ਹੈ ਅਤੇ ਸਮਾਜਿਕ ਦੂਰੀ ਬਣਾਈ ਰੱਖਣ ਲਈ ਤਾਲਾਬੰਦੀ ਅਤੇ ਹੋਰ ਕਦਮ ਹੌਲੀ ਹੌਲੀ ਹਟਾਏ ਜਾਣੇ ਚਾਹੀਦੇ ਹਨ। ਇਸਦੇ ਨਾਲ, ਲੋਕਾਂ ਨੂੰ ਤੰਦਰੁਸਤ ਰੱਖਣ ਅਤੇ ਆਰਥਿਕਤਾ ਨੂੰ ਚਲਦਾ ਰੱਖਣ ਵਿੱਚ ਸੰਤੁਲਨ ਬਣਾਉਣ ਦੀ ਜ਼ਰੂਰਤ ਹੈ।

ਸ਼੍ਰੀ ਅਨਿਲ ਕੋਹਲੀ ਦੇ ਅਕਾਲ ਚਲਾਣਾ ਕਰ ਜਾਣ ‘ਤੇ ਅਕਾਲੀ ਦਲ (ਬ) ਵੱਲੋਂ ਦੁੱਖ ਦਾ ਪ੍ਰਗਟਾਵਾ

ਗੈਰਕਾਨੂੰਨੀ ਕਰਮਚਾਰੀਆਂ ਨੂੰ ਨਿਯਮਤ ਕਰਨ ਸਬੰਧੀ ਸਰਕਾਰ ਦੀ ਪੁਸ਼ਟੀ