in

ਡਾਃ ਅੰਬੇਦਕਰ ਜੀ ਦੇ ਪਰਿਵਾਰਕ ਮੈਂਬਰ ਰਾਜ ਰਤਨ ਦਾ ਇਟਲੀ ਪਹੁੰਚਣ ‘ਤੇ ਸਵਾਗਤ

ਰਾਜ ਰਤਨ ਅੰਬੇਦਕਰ ਦਾ ਕਰੇਮੋਨਾ ਵਿਖੇ ਹੋਵੇਗਾ ਗੋਲ਼ਡ ਮੈਡਲ ਨਾਲ ਸਨਮਾਨ

ਰੋਮ (ਇਟਲੀ) (ਕੈਂਥ, ਟੇਕਚੰਦ) – ਭਾਰਤ ਦੇ ਪਹਿਲੇ ਕਾਨੂੰਨ ਮੰਤਰੀ ਤੇ ਯੁੱਗ ਪੁਰਸ਼ ਭਾਰਤ ਰਤਨ ਡਾ: ਭੀਮ ਰਾਓ ਅੰਬੇਦਕਰ ਦੇ ਪਰਿਵਾਰਕ ਮੈਂਬਰ ਸ਼੍ਰੀ ਰਾਜ ਰਤਨ ਅੰਬੇਦਕਰ ਦਾ ਇਟਲੀ ਦੀ ਧਰਤੀ ਉੱਪਰ ਪਹੁੰਚਣ ‘ਤੇ ਨਿੱਘਾ ਸਵਾਗਤ ਭਾਰਤ ਰਤਨ ਡਾਃ ਅੰਬੇਡਕਰ ਵੈਲਫੇਅਰ ਐਸੋਸੀਏਸ਼ਨ ਇਟਲੀ ਅਤੇ ਇਟਲੀ ਦੀਆਂ ਸਮੂਹ ਸਤਿਗੁਰੂ ਰਵਿਦਾਸ ਸਭਾਵਾਂ ਵੱਲੋਂ ਕੀਤਾ ਗਿਆl ਸੰਸਥਾ ਵੱਲੋਂ ਸ਼੍ਰੀ ਅਜਮੇਰ ਕਲੇਰ ਜਨਰਲ ਸਕੱਤਰ, ਸਟੇਜ ਸਕੱਤਰ ਸ਼੍ਰੀ ਅਸ਼ਵਨੀ ਦਾਦਰ, ਸ਼੍ਰੀ ਸੁਖਵਿੰਦਰ ਸੁੱਖੀ, ਰਾਜ ਕੁਮਾਰ ਅਤੇ ਸਮੂਹ ਸੰਸਥਾ ਦੇ ਮੈਂਬਰਾਂ ਨੇ ਸ਼੍ਰੀ ਰਾਜ ਰਤਨ ਜੀ ਦਾ ਨਿੱਘਾ ਸਵਾਗਤ ਕੀਤਾ l
ਰਾਜ ਅੰਬੇਡਕਰ ਜੀ ਦਾ ਪਹਿਲਾ ਪ੍ਰੋਗਰਾਮ ਗ੍ਰੀਸ ਦੇ ਸ਼੍ਰੀ ਗੁਰੂ ਰਵਿਦਾਸ ਟੈਂਪਲ ਕਰੋਪੀ ਵਿਖੇ 2 ਜੁਲਾਈ ਨੂੰ ਹੋਇਆ। ਦੂਜਾ ਪ੍ਰੋਗਰਾਮ ਇਟਲੀ ਵਿੱਖੇ ਸ਼੍ਰੀ ਗੁਰੂ ਰਵਿਦਾਸ ਟੈਂਪਲ ਵਿਚੈਂਸਾ ਵਿਖੇ 9 ਜੁਲਾਈ ਨੂੰ ਹੋਵੇਗਾ ਅਤੇ ਤੀਜਾ ਪ੍ਰੋਗਰਾਮ ਸ਼੍ਰੀ ਗੁਰੂ ਰਵਿਦਾਸ ਧਰਮ ਪ੍ਰਚਾਰ ਕਰੇਮੋਨਾ ਵਿੱਖੇ ਹੋਵੇਗਾ, ਜਿੱਥੇ ਉਹਨਾਂ ਨੂੰ ਗੋਲਡ ਮੈਡਲ ਨਾਲ ਸਨਮਾਨਿਤ ਕੀਤਾ ਜਾਵੇਗਾ ਅਤੇ ਚੌਥਾ ਤੇ ਆਖਿਰੀ ਪ੍ਰੋਗਰਾਮ ਇਟਲੀ ਦੀ ਸਿਰਮੌਰ ਸੰਸਥਾ ਡਾ: ਅੰਬੇਡਕਰ ਵੈਲਫੇਅਰ ਐਸੋਸੀਏਸ਼ਨ ਇਟਲੀ ਵੱਲੋਂ 16 ਜੁਲਾਈ ਨੂੰ ਕੀਤਾ ਜਾਏਗਾl

ਬੈਰਗਾਮੋ : ਕਬੱਡੀ ਕੱਪ ‘ਚ ਸ੍ਰੀ ਦਾਦਰਾ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਨਗੇ

ਰੋਮ: ਗਰਭਪਾਤ ਕੀਤੇ ਭਰੂਣਾਂ ਦੀਆਂ ਕਬਰਾਂ ‘ਤੇ ਮਾਵਾਂ ਦੇ ਨਾਮ ਦੀ ਨਿਸ਼ਾਨਦੇਹੀ ਲਈ ਜੁਰਮਾਨਾ