in

ਡੋਗਰਾਵਾਲ ਅਤੇ ਧਾਲੀਵਾਲ ਦਾ ਤੈਰਾਨੌਵਾ ਵਿਖੇ ਭਰਵਾਂ ਸਵਾਗਤ

ਰੋਮ (ਇਟਲੀ) (ਪੱਤਰ ਪ੍ਰੇਰਕ) – ਗੁਰਦੁਆਰਾ ਪ੍ਰਬੰਧਕ ਕਮੇਟੀ ਮੈਂਬਰ ਅਤੇ ਸੀਨੀਅਰ ਅਕਾਲੀ ਆਗੂ ਜਰਨੈਲ ਸਿੰਘ ਡੋਗਰਾਵਾਲ ਦਾ ਇਟਲੀ ਦੇ ਗੁਰਦੁਆਰਾ ਸੰਗਤ ਸਭਾ ਤੈਰਾਨੌਵਾ (ਆਰੇਸੋ) ਵਿਖੇ ਪਹੁੰਚਣ ਤੇ ਨਿੱਘਾ ਸੁਆਗਤ ਕੀਤਾ ਗਿਆ। ਇਸੇ ਪ੍ਰਕਾਰ ਸਾਬਕਾ ਐੱਸ ਜੀ ਪੀ ਸੀ ਮੈਂਬਰ ਬੀਬੀ ਭਜਨ ਕੌਰ ਅਤੇ ਪੰਜਾਬ ਐਕਸਪ੍ਰੈੱਸ ਦੇ ਮੁੱਖ ਸੰਪਾਦਕ ਹਰਬਿੰਦਰ ਸਿੰਘ ਧਾਲੀਵਾਲ ਦਾ ਵੀ ਇਲਾਕੇ ਦੀ ਸੰਗਤ ਦੁਆਰਾ ਭਰਵਾਂ ਸੁਆਗਤ ਕਰਕੇ ਇਨ੍ਹਾਂ ਤਿੰਨਾਂ ਸਖਸ਼ੀਅਤਾਂ ਨੂੰ ਜੀ ਆਇਆਂ ਕਿਹਾ ਗਿਆ। ਇਸ ਮੌਕੇ ਬੋਲਦਿਆਂ ਸ: ਜਰਨੈਲ ਸਿੰਘ ਡੋਗਰਾਵਾਲ ਨੇ ਕਿਹਾ ਕਿ, ਅੱਜ ਦੇਸ਼-ਵਿਦੇਸ਼ ਦੀ ਸੰਗਤ ਵਡਭਾਗੀ ਹੈ ਕਿ ਵਿਦੇਸ਼ਾਂ ‘ਚ ਰਹਿੰਦੇ ਹੋਏ ਵੀ ਗੁਰੂ ਨਾਲ ਜੁੜੇ ਹੋਏ ਹੋ। ਉਨ੍ਹਾਂ ਇਹ ਵੀ ਦੱਸਿਆ ਕਿ, ਗੁਰਦੁਆਰਾ ਪ੍ਰਬੰਧਕ ਕਮੇਟੀ ਸਿੱਖੀ ਪ੍ਰਚਾਰ ਅਤੇ ਸਿੱਖੀ ਸਿਧਾਂਤਾਂ ‘ਤੇ ਪਹਿਰਾ ਦੇ ਕੇ ਸਿਖਇਜਮ ਦੇ ਪ੍ਰਸਾਰ ਤੇ ਪ੍ਰਚਾਰ ਲਈ ਯਤਨਸ਼ੀਲ ਹੈ। ਇਸ ਮੌਕੇ ਪ੍ਰਬੰਧਕ ਕਮੇਟੀ ਦੁਆਰਾ ਇਨ੍ਹਾਂ ਸਖਸ਼ੀਅਤਾਂ ਨੂੰ ਸਿਰੋਪਾਓ ਸਾਹਿਬ ਦੀ ਬਖਸ਼ਿਸ਼ ਵੀ ਭੇਟ ਕੀਤੀ ਗਈ।

ਇਟਲੀ : ਰਾਸ਼ਟਰੀ ਕਰਫਿਊ ਹੁਣ ਵੀਰਵਾਰ ਦੀ ਬਜਾਏ ਸ਼ੁੱਕਰਵਾਰ ਤੋਂ

ਵਲੈਤਰੀ ਵਿਖੇ ਕਰਵਾਇਆ ਗਿਆ ਸਰਬ ਸਾਂਝੀ ਵਾਲਤਾ ਨੂੰ ਸਮਰਪਿਤ ਅੰਤਰਰਾਸ਼ਟਰੀ ਧਾਰਮਿਕ ਸਮਾਗਮ