in

ਤਿੰਨ ਪੋਤੀਆਂ ਨਾਲ ਦਾਦੀ ਦੇ ਸਾਹਮਣੇ ਕੀਤਾ ਰੇਪ, ਸਦਮੇ ਨਾਲ ਦਾਦੀ ਦੀ ਮੌਤ

ਦੱਖਣੀ ਅਫਰੀਕਾ ਦੇ ਕਵਾਜੂਲੂ-ਨਤਾਲ ਸੂਬੇ ਵਿਚ ਇਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ, ਜਿਸ ਦੀ ਪੂਰੇ ਦੇਸ਼ ਵਿਚ ਚਰਚਾ ਹੋ ਰਹੀ ਹੈ। ਇੱਥੇ ਕੁਝ ਲੋਕਾਂ ਨੇ ਇਕ 71 ਸਾਲਾ ਔਰਤ ਦੇ ਘਰ ਵਿਚ ਦਾਖਲ ਹੋ ਕੇ ਉਸ ਦੀਆਂ ਤਿੰਨ ਪੋਤੀਆਂ ਨਾਲ ਨਾਲ ਬਲਾਤਕਾਰ ਕੀਤਾ। ਖੌਫ ਵਾਲੀ ਗੱਲ ਇਹ ਹੈ ਕਿ ਇਨ੍ਹਾਂ ਲੋਕਾਂ ਨੇ ਔਰਤ ਨੂੰ ਸਾਹਮਣੇ ਬਿਠਾ ਕੇ ਉਸ ਦੀਆਂ ਪੋਤੀਆਂ ਦਾ ਬਲਾਤਕਾਰ ਵੇਖਣ ਲਈ ਮਜ਼ਬੂਰ ਕਰ ਦਿੱਤਾ। ਬਜੁਰਗ ਔਰਤ ਸਦਮੇ ਨੂੰ ਬਰਦਾਸ਼ਤ ਨਹੀਂ ਕਰ ਸਕੀ ਅਤੇ ਉਸਦੀ ਮੌਤ ਹੋ ਗਈ।
ਇਕ ਸਥਾਨਕ ਅਖਬਾਰ ਦੀ ਖ਼ਬਰ ਅਨੁਸਾਰ ਇਹ ਪਤਾ ਨਹੀਂ ਲੱਗ ਸਕਿਆ ਹੈ ਕਿ ਕਿੰਨੇ ਲੋਕ ਘਰ ਵਿੱਚ ਦਾਖਲ ਹੋਏ ਸਨ, ਹਾਲਾਂਕਿ ਲੜਕੀਆਂ ਦੇ ਅਨੁਸਾਰ ਬਲਾਤਕਾਰ ਕਰਨ ਵਾਲਾ ਆਦਮੀ ਇਕ ਹੀ ਸੀ। ਹਮਲਾਵਰ ਨੇ 19, 22 ਅਤੇ 25 ਸਾਲ ਦੀਆਂ ਤਿੰਨ ਲੜਕੀਆਂ ਨੂੰ ਇਕ ਕਮਰੇ ਵਿੱਚ ਬੰਦ ਕਰ ਦਿੱਤਾ। ਇਸ ਤੋਂ ਬਾਅਦ ਉਸਨੇ 71 ਸਾਲਾ ਔਰਤ ਨੂੰ ਜਬਰੀ ਕਮਰੇ ਵਿੱਚ ਖਿੱਚ ਕੇ ਲਿਆਇਆ ਅਤੇ ਉਸ ਨੂੰ ਕੁਰਸੀ ਨਾਲ ਬੰਨ੍ਹ ਦਿੱਤਾ। ਫਿਰ ਇਸ ਵਿਅਕਤੀ ਨੇ ਬੰਦੂਕ ਦੀ ਨੋਕ ‘ਤੇ ਤਿੰਨ ਲੜਕੀਆਂ ਨਾਲ ਜਬਰ ਜਨਾਹ ਕੀਤਾ। ਪੁਲਿਸ ਅਨੁਸਾਰ ਬਜੁਰਗ ਔਰਤ ਸਦਮੇ ਵਿਚ ਬੇਹੋਸ਼ ਹੋ ਗਈ ਅਤੇ ਬਾਅਦ ਵਿੱਚ ਉਸਨੂੰ ਮ੍ਰਿਤਕ ਐਲਾਨ ਦਿੱਤਾ ਗਿਆ।
ਪੁਲਿਸ ਨੇ ਕਿਹਾ ਕਿ, ਇਹ ਨਿੱਜੀ ਦੁਸ਼ਮਣੀ ਦਾ ਮਾਮਲਾ ਜਾਪਦਾ ਹੈ ਕਿਉਂਕਿ ਘਰ ਵਿਚੋਂ ਕੋਈ ਸਾਮਾਨ ਚੋਰੀ ਨਹੀਂ ਹੋਇਆ ਹੈ। ਲੜਕੀਆਂ ਨਾਲ ਬਲਾਤਕਾਰ ਅਤੇ ਮਾਰਕੁੱਟ ਕੀਤੀ ਗਈ। ਪੁਲਿਸ ਬੁਲਾਰੇ ਨਕੋਬਿਲ ਗਵਾਲਾ ਨੇ ਕਿਹਾ ਕਿ ਮੁਲਜ਼ਮ ਦੀ ਪਛਾਣ ਨਹੀਂ ਹੋ ਸਕੀ ਹੈ। ਕੁੜੀਆਂ ਨੇ ਦੱਸਿਆ ਕਿ ਹਮਲਾਵਰ ਨੇ ਚਿਹਰੇ ਨੂੰ ਕੱਪੜੇ ਨਾਲ ਢੱਕਿਆ ਹੋਇਆ ਸੀ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੀ ਦਾਦੀ ਘਟਨਾ ਦੇ ਸਮੇਂ ਹੀ ਬੇਹੋਸ਼ ਹੋ ਗਈ ਸੀ। ਜਦੋਂ ਲੜਕੀਆਂ ਦਾ ਪਿਤਾ ਘਰ ਪੁੱਜਿਆ ਤਾਂ ਉਸਨੂੰ ਸਾਰੀ ਘਟਨਾ ਬਾਰੇ ਜਾਣਕਾਰੀ ਮਿਲੀ। ਉਸਨੇ ਪੁਲਿਸ ਨੂੰ ਬੁਲਾਇਆ। ਦੱਖਣੀ ਅਫਰੀਕਾ ਵਿਚ ਇਸ ਮਾਮਲੇ ਨੂੰ ਲੈ ਕੇ ਸੋਸ਼ਲ ਮੀਡੀਆ ‘ਤੇ ਕਾਫ਼ੀ ਚਰਚਾ ਹੋ ਰਹੀ ਹੈ। ਸੂਬਾਈ ਸਰਕਾਰ ਦੀ ਬੁਲਾਰੇ ਨੋਲਨ੍ਹਾ ਖੋਜਾ ਨੇ ਲੋਕਾਂ ਨੂੰ ਭਰੋਸਾ ਦਿੱਤਾ ਹੈ ਕਿ ਦੋਸ਼ੀਆਂ ਨੂੰ ਜਲਦ ਤੋਂ ਜਲਦ ਸਜ਼ਾ ਦਿੱਤੀ ਜਾਵੇਗੀ।

ਜਿਵੇਂ-ਜਿਵੇਂ ਕੋਰੋਨਾ ਫੈਲ ਰਿਹੈ, ਮੇਰਾ ਚੀਨ ‘ਤੇ ਗੁੱਸਾ ਵਧਦਾ ਜਾ ਰਿਹੈ – ਟਰੰਪ

ਮਜੇਦਾਰ ਸ਼ਕਰਕੰਦੀ ਚਾਟ