in

ਤੁਗਲਿਕਾਬਾਗ ਮੰਦਰ ਲਈ ਪੂਰੀ ਜ਼ਮੀਨ ਦੇਵੇ ਮੋਦੀ ਸਰਕਾਰ -ਯੂ ਕੇ ਸਭਾ

ਕਰਮੋਨਾਂ ( ਇਟਲੀ) (ਦਵਿੰਦਰ ਹੀਉਂ) ਦਿੱਲੀ ਵਿਖੇ ਤੁਗਲਿਕਾ ਬਾਗ ਵਿੱਚ  ਢਾਹੇ ਗਏ ਸ੍ਰੀ ਗੁਰੂ ਰਵਿਦਾਸ ਮੰਦਰ ਦੀ ਮੁੜ ਉਸਾਰੀ ਲਈ ਭਾਰਤ ਦੀ ਮੋਦੀ ਸਰਕਾਰ ਪੂਰੀ ਦੀ ਪੂਰੀ ਜ਼ਮੀਨ ਦੇਵੇ ਤੇ ਸੁੰਦਰ ਮੰਦਰ ਦੀ ਮੁੜ ਉਸਾਰੀ ਕਰੇ ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸ੍ਰੀ ਗੁਰੂ ਰਵਿਦਾਸ ਗੁਰਦਵਾਰਾ ਕਰਮੋਨਾਂ ( ਇਟਲੀ) ਵਿਖੇ ਹੋਈ ਅਹਿਮ ਮੀਟਿੰਗ ਦੌਰਾਨ ਸ੍ਰੀ ਗੁਰੂ ਰਵਿਦਾਸ ਸਭਾ ਯੂ ਕੇ, ਯੂਰਪ ਐਂਡ ਅਬਰੌਡ ਦੇ ਪ੍ਰਧਾਨ ਸ੍ਰੀ ਦਿਲਾਵਰ ਸਿੰਘ ਬਾਗਾ ਨੇ ਕਰਦਿਆਂ ਕਿਹਾ ਕਿ, ਪੁਰਾਤਨ ਸਮੇਂ ਦੌਰਾਨ ਰਾਜਾ ਸਿਕੰਦਰ ਲੋਧੀ ਵਲੋਂ ਤੁਗਲਿਕਾ ਬਾਗ ਦਿੱਲੀ ਵਿਖੇ ਸ੍ਰੀ ਗੁਰੂ ਰਵਿਦਾਸ ਜੀ ਦੇ ਨਾਮ ਤੇ ਦਿੱਤੀ ਗਈ ਜਮੀਨ ਪੂਰੀ ਦੀ ਪੂਰੀ ਵਾਪਿਸ ਸੰਗਤ ਦੇ ਹਵਾਲੇ ਕੀਤੀ ਜਾਵੇ ਅਤੇ ਉਥੇ ਧੱਕੇ ਨਾਲ ਢਾਹੇ ਗਏ ਇਤਿਹਾਸਕ ਮੰਦਰ ਦੀ ਮੁੜ ਉਸਾਰੀ ਕਰਨ ਦੀ ਪੂਰੀ ਜਿੰਮੇਵਾਰੀ ਭਾਰਤ ਦੀ ਮੋਦੀ ਸਰਕਾਰ ਲਵੇ। ਉਨ੍ਹਾਂ ਅੱਗੇ ਕਿਹਾ ਕਿ ਫਗਵਾੜਾ ਵਿਖੇ ਸ੍ਰੀ ਗੁਰੂ ਰਵਿਦਾਸ ਕਾਲਜ (ਆਈ ਟੀ ਆਈ) ਦੇ ਹੋਰ ਪਸਾਰੇ ਅਤੇ ਬੇਹਤਰ ਬਣਾਉਣ ਲਈ ਸਾਰੀ ਸੰਗਤ ਪੂਰਨ ਸਹਿਯੋਗ ਦੇਵੇ ਤਾ ਕਿ ਸਾਡੀਆਂ ਘਰੀਬ ਘਰਾਂ ਦੀਆਂ ਬੱਚੀਆਂ ਚੰਗੀ ਤਾਲੀਮ ਹਾਸਿਲ ਕਰਕੇ ਸਮਾਜ ਨੂੰ ਤਰੱਕੀ ਵੱਲ ਲੈਜਾਣ ਲਈ ਉਪਰਾਲੇ ਕਰਨ।ਇਸ ਇਸ ਮੌਕੇ ਤੇ ਸਭਾ ਦੇ ਜਨਰਲ ਸਕੱਤਰ ਜੀਵਨ ਲਾਲ ਬੈਲਜੀਅਮ,ਖਜਾਨਚੀ ਸ਼ਰਧਾ ਰਾਮ ਕਲੇਰ,ਰਮੇਸ਼ ਲਾਲ ਪ੍ਰਧਾਨ ਬੈਲਜੀਅਮ, ਮਾਸਟਰ ਬਲਵੀਰ ਮੱਲ ਪ੍ਰਧਾਨ ਵਿਰੋਨਾ, ਬਲਜੀਤ ਬੰਗੜ ਪਰਧਾਨ ਬੈਰਗਮੋ,ਰਜਿੰਦਰ ਕੁਮਾਰ ਰਾਣਾ ਕਰਮੋਨਾ,ਤੀਰਥ ਰਾਮ, ਸਰਬਜੀਤ ਜਗਤਪੁਰੀ ਬਰੇਸ਼ੀਆ, ਭੁੱਟੋ ਕੁਮਾਰ ਪਾਰਮਾ ਪੀਚੈਂਨਸਾ, ਮਦਨ ਮੋਹਨ ਬੰਗੜ,ਗੁਰਨਾਮ ਗੀਂਡਾ,ਵਿਨੋਦ ਕੁਮਾਰ ਅਤੇ ਦਵਿੰਦਰ ਪਾਲ ਆਦਿ ਸਾਥੀਆਂ ਨੇ ਵਿਚਾਰ ਪੇਸ਼ ਕਰਦਿਆਂ ਸੰਗਤ ਨੂੰ ਵਹਿਮ-ਭਰਮ,ਪਖੰਡਵਾਦ ਅਤੇ ਡੇਰਾਵਾਦ ਦੇ ਚੱਕਰ ਵਿੱਚੋਂ ਬਾਹਰ ਨਿੱਕਲ ਕੇ ਗੁਰੂ ਸਾਹਿਬਾਨ ਦੇ ਕ੍ਰਾਂਤੀਕਾਰੀ ਵਿਚਾਰਾਂ ਨਾਲ ਜੁੜਨ ਦੀ ਅਪੀਲ ਕੀਤੀ।

ਇਟਲੀ ਵਿਖੇ ਆਗਮਨ ਦਿਹਾੜੇ ਮੌਕੇ ਵਿਸ਼ਾਲ ਸ਼ੋਭਾ ਯਾਤਰਾ ਕੱਢੀ ਗਈ

ਯੂਰਪੀਅਨ ਸੰਸਦ ਮੈਂਬਰ ਨਿਰਾਸ਼, ਪਾਕਿਸਤਾਨ ਨੂੰ ਕੀਤੀ ਤਾੜਨਾ