in

ਤੂਰੀਨੋ : ਵਿਅਕਤੀ ਨੇ ਆਪਣੀ ਪਤਨੀ ਅਤੇ ਬੇਟੇ ਦਾ ਕੀਤਾ ਕਤਲ

ਤੂਰੀਨੋ ਦੇ ਨਜ਼ਦੀਕ ਸਥਿਤ ਕਾਰਮਾਨੇਓਲਾ ਸ਼ਹਿਰ ਵਿੱਚ ਇੱਕ ਵਿਅਕਤੀ ਨੇ ਆਪਣੀ ਪਤਨੀ ਅਤੇ ਉਸਦੇ ਪੰਜ ਸਾਲ ਦੇ ਬੇਟੇ ਦਾ ਕਤਲ ਕੀਤਾ ਅਤੇ ਫਿਰ ਪਰਿਵਾਰ ਦੇ ਦੂਸਰੇ ਮੰਜ਼ਿਲ ਦੇ ਅਪਾਰਟਮੈਂਟ ਦੀ ਬਾਲਕਨੀ ਵਿੱਚੋਂ ਛਾਲ ਮਾਰ ਕੇ ਖੁਦਕੁਸ਼ੀ ਦੀ ਕੋਸ਼ਿਸ਼ ਕੀਤੀ। 39 ਸਾਲਾਂ ਦਾ ਆਲੇਸਾਂਦਰੋ ਰੀਚੋ ਡਿੱਗਣ ਤੋਂ ਬਚਾ ਗਿਆ ਅਤੇ ਉਸਦੀਆਂ ਟੁੱਟੀਆਂ ਹੱਡੀਆਂ ਦਾ ਇਲਾਜ ਤੂਰੀਨੋ ਦੇ ਸੀਟੀਓ ਹਸਪਤਾਲ ਵਿੱਚ ਕੀਤਾ ਜਾ ਰਿਹਾ ਹੈ। ਇਸ ਸਾਰੀ ਕਾਰਵਾਈ ਤੋਂ ਪਹਿਲਾਂ ਉਸਨੇ ਇੱਕ ਨੋਟ ਲਿਖਿਆ ਸੀ ਕਿ, “ਮੈਂ ਤੁਹਾਨੂੰ ਆਪਣੇ ਨਾਲ ਲੈ ਜਾਂਦਾ ਹਾਂ.
ਉਸਨੂੰ ਇਟਲੀ ਦੀ ਪੁਲਿਸ ਯੂਨਿਟ ਕਾਰਾਬਿਨੇਰੀ ਨੇ ਗਿਰਫਤਾਰ ਕਰ ਲਿਆ ਸੀ, ਜਿਨ੍ਹਾਂ ਨੂੰ ਗੁਆਂਢੀਆਂ ਨੇ ਅਪਰਾਧ ਵਾਲੀ ਥਾਂ ਤੇ ਬੁਲਾਇਆ ਸੀ। ਕਤਲ ਕੀਤੀ ਗਈ ਔਰਤ 39 ਸਾਲਾ ਤੇਓਦੋਰਾ ਕਾਸਾਂਤਾ ਰਿਚੀਓ ਨੂੰ ਛੱਡਣਾ ਚਾਹੁੰਦੀ ਸੀ. (P.E.)

ਕੋਵੀਡ: ਵੈਕਸੀਨੇਸ਼ਨ ਸਤੰਬਰ ਤੋਂ ਉਪਲਬਧ

ਨਾਪੋਲੀ : 32 ਸਾਲਾ ਨੌਜਵਾਨ ਸੋਨੀ ਦੀ ਹਾਦਸੇ ਦੌਰਾਨ ਮੌਤ