in

ਤੇਰਾਚੀਨਾ : 2 ਭਾਰਤੀ ਨਸ਼ੀਲੇ ਪਦਾਰਥਾਂ ਦੇ ਵਪਾਰ ਦੇ ਦੋਸ਼ ਤਹਿਤ ਗ੍ਰਿਫ਼ਤਾਰ

ਹੈਰੋਇਨ, 9 ਗ੍ਰਾਮ ਐਮਫੇਟਾਮਾਇਨ, ਨਸ਼ੀਲੇ ਪਦਾਰਥਾਂ ਨੂੰ ਪੈਕ ਕਰਨ ਦਾ ਸਮਾਨ, 1,115 ਯੂਰੋ ਬਰਾਮਦ ਕੀਤੇ ਗਏ

ਹੈਰੋਇਨ, 9 ਗ੍ਰਾਮ ਐਮਫੇਟਾਮਾਇਨ, ਨਸ਼ੀਲੇ ਪਦਾਰਥਾਂ ਨੂੰ ਪੈਕ ਕਰਨ ਦਾ ਸਮਾਨ, 1,115 ਯੂਰੋ ਬਰਾਮਦ ਕੀਤੇ ਗਏ

ਤੇਰਾਚੀਨਾ ਦੀ ਕਾਰਾਬਿਨੇਰੀ ਨੇ 2 ਭਾਰਤੀਆਂ ਨੂੰ ਨਸ਼ੀਲੇ ਪਦਾਰਥਾਂ ਦੇ ਵਪਾਰ ਦੇ ਦੋਸ਼ ਤਹਿਤ ਗ੍ਰਿਫ਼ਤਾਰ ਕੀਤਾ ਹੈ। ਉਪਰੋਕਤ 28 ਅਤੇ 30 ਸਾਲਾ ਦੋਵੇਂ ਭਾਰਤੀ ਤੇਰਾਚੀਨਾ ਦੇ ਹੀ ਰਹਿਣ ਵਾਲੇ ਹਨ। ਇਨ੍ਹਾਂ ਸਬੰਧੀ ਸੂਚਨਾ ਪ੍ਰਾਪਤ ਹੋਣ ਉਪਰੰਤ ਇਟਾਲੀਅਨ ਪੁਲਿਸ ਵੱਲੋਂ ਇਨ੍ਹਾਂ ਦੀਆਂ ਗਤੀਵਿਧੀਆਂ ਉੱਤੇ ਨਜਰ ਰੱਖੀ ਗਈ, ਅਤੇ ਸਬੂਤ ਸਮੇਤ ਇਨ੍ਹਾਂ ਭਾਰਤੀਆਂ ਨੂੰ ਗ੍ਰਿਫ਼ਤਾਰ ਕਰ ਲਿਆ। ਇਨ੍ਹਾਂ ਦੇ ਘਰ ਦੀ ਤਲਾਸ਼ੀ ਕਰਨ ‘ਤੇ 58 ਗ੍ਰਾਮ ਹੈਰੋਇਨ, 9 ਗ੍ਰਾਮ ਐਮਫੇਟਾਮਾਇਨ, ਨਸ਼ੀਲੇ ਪਦਾਰਥਾਂ ਨੂੰ ਪੈਕ ਕਰਨ ਦਾ ਸਮਾਨ, 1,115 ਯੂਰੋ ਬਰਾਮਦ ਕੀਤੇ ਗਏ, ਜੋ ਕਿ ਇਨਾਂ ਨਸ਼ੀਲੇ ਪਦਾਰਥਾਂ ਦੀ ਵਿਕਰੀ ਨਾਲ ਕਮਾਏ ਗਏ ਸਨ।
ਇਨਾ ਸਾਰੀਆਂ ਬਰਾਮਦ ਵਸਤੂਆਂ ਅਤੇ ਰਾਸ਼ੀ ਨੂੰ ਪੁਲਿਸ ਵੱਲੋਂ ਜਬਤ ਕਰ ਲਿਆ ਗਿਆ ਹੈ। ਫਿਲਹਾਲ ਇਹ ਵਿਅਕਤੀ ਸਥਾਨਕ ਪੁਲਿਸ ਹਿਰਾਸਤ ਵਿਚ ਹਨ ਅਤੇ ਬਾਕੀ ਕਾਰਵਾਈ ਅਦਾਲਤ ਦੇ ਹੁਕਮਾਂ ਅਨੁਸਾਰ ਕੀਤੀ ਜਾਵੇਗੀ।
– ਪੰਜਾਬ ਐਕਸਪ੍ਰੈੱਸ

ਪ੍ਰਕਾਸ਼ ਪੁਰਬ ਸਮਾਗਮਾਂ ਨੂੰ ਸਾਂਝੇ ਤੌਰ ‘ਤੇ ਮਨਾਉਣ ਲਈ ਪੰਜਾਬ ਸਰਕਾਰ ਦਾ ਵਫ਼ਦ ਸ਼੍ਰੋਮਣੀ ਕਮੇਟੀ ਨੂੰ ਮਿਲਿਆ

ਛੁੱਟੀਆਂ ਨਾਲ ਤੁਸੀਂ ਖੁਦ ਨੂੰ ਤਣਾਅ ਮੁਕਤ ਕਰ ਸਕਦੇ ਹੋ