in

ਤੋਰੀਨੋ : 32 ਸਾਲਾਂ ਪੰਜਾਬੀ ਦੀ ਸ਼ੱਕੀ ਹਲਾਤਾਂ ਵਿਚ ਮੌਤ

ਮ੍ਰਿਤਕ ਦੀ ਫਾਈਲ ਫੋਟੋ

ਮ੍ਰਿਤਕ ਦੀ ਫਾਈਲ ਫੋਟੋ

ਤੋਰੀਨੋ (ਇਟਲੀ) 3 ਜੁਲਾਈ (ਸਾਬੀ ਚੀਨੀਆਂ) – ਇਟਲੀ ਦੇ ਸ਼ਹਿਰ ਤੋਰੀਨੋ ਨਾਲ ਲੱਗਦੇ ਕਸਬਾ ਲੀਵੋਰਨੋ ਫੈਰਾਰਸੀ ਵਿਚ ਇਕ ਪੰਜਾਬੀ ਮੁੰਡੇ ਸਨੀ ਰਾਮ ਦੀ ਮੌਤ ਦਾ ਮਾਮਲਾ ਸਾਹਮਣੇ ਆਇਆ ਹੈ। ਦੱਸਣਯੋਗ ਹੈ ਕਿ ਮ੍ਰਿਤਕ ਘੋੜਿਆਂ ਦੇ ਫਾਰਮ ਵਿਚ ਕੰਮ ਕਰਦਾ ਸੀ ਤੇ ਪਿਛਲੇ 3-4 ਦਿਨਾਂ ਤੋਂ ਉਸਦਾ ਫੋਨ ਬੰਦ ਆਉਣ ‘ਤੇ ਉਸਦੇ ਨਜਦੀਕੀਆਂ ਨੂੰ ਉਸਦੀ ਤੰਦਰੁਸਤੀ ਦਾ ਫਿਕਰ ਸਤ੍ਹਾ ਰਿਹਾ ਸੀ। ਜਦ ਉਸਦੇ ਭਰਾਵਾਂ ਵੱਲੋਂ ਮਾਮਲੇ ਨੂੰ ਗੰਭੀਰਤਾ ਨਾਲ ਲੈਂਦੇ ਨੇੜ੍ਹਲੇ ਪੁਲਿਸ ਸਟੇਸ਼ਨ ਨਾਲ ਸੰਪਰਕ ਕੀਤਾ ਗਿਆ ਤਾਂ ਪਤਾ ਲੱਗਾ ਕਿ ਸੰਨੀ ਹੁਣ ਇਸ ਦੁਨੀਆ ‘ਤੇ ਹੀ ਨਹੀਂ ਰਿਹਾ। 
ਪ੍ਰੈੱਸ ਨਾਲ ਗੱਲਬਾਤ ਕਰਦਿਆਂ ਮ੍ਰਿਤਕ ਦੇ ਭਰਾ ਮਨੀ ਨੇ ਦੱਸਿਆ ਕਿ, ਪੁਲਿਸ ਦਾ ਕਹਿਣਾ ਹੈ ਕਿ ਸੰਨੀ ਨੇ ਫਾਰਮ ਹਾਊਸ ‘ਤੇ ਫਾਹਾ ਲੈ ਕੇ ਆਪਣੀ ਜੀਵਲ ਲੀਲਾ ਨੂੰ ਸਮਾਪਤ ਕਰ ਲਿਆ ਹੈ, ਪਰ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਉਹ ਅਜਿਹਾ ਨਹੀਂ ਕਰ ਸਕਦਾ ਤੇ ਪਿਛਲੇ ਕੁਝ ਸਮੇਂ ਤੋਂ ਉਸਦੇ ਆਪਣੇ ਮਾਲਕ ਨਾਲ ਸਬੰਧ ਬਹੁਤੇ ਵਧੀਆ ਨਾ ਹੋਣ ਕਰਕੇ ਇਸ ਮਾਮਲੇ ਨੂੰ ਸ਼ੱਕੀ ਨਿਗਾਹਾਂ ਨਾਲ ਵੇਖਿਆ ਜਾ ਰਿਹਾ ਹੈ। ਮ੍ਰਿਤਕ ਦੇ ਭਰਾ ਮਨੀ ਦਾ ਕਹਿਣਾ ਹੈ ਕਿ, ਪੁਲਿਸ ਨੇ ਹਾਲੇ ਤੱਕ ਉਨ੍ਹਾਂ ਨੂੰ ਲਾਸ਼ ਤੱਕ ਨਹੀਂ ਦਿਖਾਈ।

1 ਜੁਲਾਈ ਤੋਂ ਸ਼ੁਰੂ ਨਾ ਹੋ ਸਕੀ ਸਿਹਤ ਬੀਮਾ ਯੋਜਨਾ

14 ਸਾਲਾ ਮਨੀਸ਼ਾ ਨੇ ਚਮਕਾਇਆ ਭਾਰਤੀਆਂ ਦਾ ਨਾਮ