in

ਤ੍ਰੇਵਿਸੋ : ਜਿਮਨਾਸਟਿਕ ਕਰਦੇ ਸਮੇਂ 14 ਸਾਲਾ ਸੁੱਖਰਾਜ ਦੀ ਮੌਤ

ਕਾਸਤੇਲਫ੍ਰਾਂਕੋ ਵੇਨੇਤੋ (ਤ੍ਰੇਵਿਸੋ) ਦੇ ਇੱਕ ਸਕੂਲ ਵਿੱਚ ਜਿਮਨਾਸਟਿਕ ਕਰਦੇ ਸਮੇਂ ਇੱਕ 14 ਸਾਲਾ ਭਾਰਤੀ ਵਿਦਿਆਰਥੀ, ਰਾਠੌਰ ਸੁੱਖਰਾਜ, ਦੀ ਮੌਤ ਹੋ ਜਾਣ ਦਾ ਦਰਦਨਾਕ ਸਮਾਚਾਰ ਪ੍ਰਾਪਤ ਹੋਇਆ ਹੈ। ਸਕੂਲ ਦੀ ਗਰਾਊਂਡ ਵਿਚ ਅਭਿਆਸ ਦੌਰਾਨ, ਕਿਸ਼ੋਰ ਇੱਕ ਬਿਮਾਰੀ ਕਾਰਨ ਅਟੈਕ ਦਾ ਸ਼ਿਕਾਰ ਹੋ ਗਿਆ ਅਤੇ ਡਿੱਗ ਗਿਆ, ਜਦੋਂ ਉਹ ਸਰੀਰ ਨੂੰ ਸਪੋਰਟਸ ਲਈ ਤਿਆਰ ਕਰਨ ਵਿੱਚ ਰੁੱਝਿਆ ਹੋਇਆ ਸੀ। ਭਾਰਤੀ ਮੂਲ ਦਾ, ਇਕ ਤਕਨੀਕੀ ਸੰਸਥਾ ਦਾ ਇਹ ਪਹਿਲੇ ਸਾਲ ਦਾ ਵਿਦਿਆਰਥੀ ਸੀ ਅਤੇ ਮਿਰਗੀ ਦੀ ਬਿਮਾਰੀ ਨਾਲ ਪੀੜ੍ਹਤ ਸੀ।
ਜਦੋਂ ਵਿਦਿਆਰਥੀ ਡਿੱਗ ਗਿਆ ਤਾਂ ਸਕੂਲ ਦੇ ਸਟਾਫ ਨੇ ਤੁਰੰਤ ਰਾਹਤ ਦੇਣ ਦੇ ਨਾਲ ਨਾਲ ਹਸਪਤਾਲ ਨੂੰ ਸੂਚਨਾ ਦਿੱਤੀ। ਮੈਡੀਕਲ ਟੀਮ ਤੁਰੰਤ ਹਾਦਸੇ ਵਾਲੀ ਜਗ੍ਹਾ ‘ਤੇ ਪਹੁੰਚੀ, ਉਨ੍ਹਾਂ ਨੇ ਵਿਦਿਆਰਥੀ ਨੂੰ ਪਹਿਲਾਂ ਗਰਾਊਂਡ ਵਿਚ ਅਤੇ ਫਿਰ ਐਂਬੂਲੈਂਸ’ ਵਿਚ ਮੁੜ ਸੁਰਜੀਤ ਕਰਨ ਦੀ ਕੋਸ਼ਿਸ਼ ਕੀਤੀ, ਪਰ ਨੌਜਵਾਨ ਵਿਦਿਆਰਥੀ ਲਈ ਉਸ ਸਮੇਂ ਬਹੁਤ ਦੇਰ ਹੋ ਚੁੱਕੀ ਸੀ ਅਤੇ ਉਹ ਪਹਿਲਾਂ ਹੀ ਖਤਮ ਹੋ ਚੁੱਕਾ ਸੀ। ਹਸਪਤਾਲ ਪਹੁੰਚਣ ਉਪਰੰਤ ਉਸਦੀ ਮੌਤ ਦੀ ਪੁਸ਼ਟੀ ਕਰ ਦਿੱਤੀ ਗਈ। ਸੁੱਖਰਾਜ ਦੀ ਮੌਤ ਦਾ ਕਾਰਨ ਦਿਲ ਦੀ ਧੜਕਣ ਬੰਦ ਹੋ ਜਾਣਾ ਦੱਸਿਆ ਗਿਆ ਹੈ।
ਕਾਸਤੇਲਫਰਾਂਕੋ ਵੇਨੇਤੋ ਦੇ ਮੇਅਰ ਸਤੇਫਾਨੋ ਮਾਰਕੋਨ ਨੇ ਪਰਿਵਾਰ ਨਾਲ ਦਿਲੋਂ ਅਫਸੋਸ ਜਾਹਿਰ ਕਰਦੇ ਹੋਏ ਕਿਹਾ ਕਿ, ਮੇਰੇ ਕੋਲ ਇਸ ਦਰਦ ਨੂੰ ਬਿਆਨ ਕਰਨ ਲਈ ਸ਼ਬਦ ਨਹੀਂ ਹਨ। ਇਸ ਖ਼ਬਰ ਨਾਲ ਸਾਰੇ ਭਾਰਤੀ ਭਾਈਚਾਰੇ ਵਿਚ ਅਫਸੋਸ ਦੀ ਲਹਿਰ ਫੈਲੀ ਹੋਈ ਹੈ।

ਬਾਲਜੋਗੀ ਬਾਬਾ ਪ੍ਰਗਟ ਨਾਥ ਦਾ ਇਟਲੀ ਪੁੱਜਣ ‘ਤੇ ਭਰਵਾਂ ਸਵਾਗਤ

ਇਟਲੀ ਵਿਖੇ ਆਗਮਨ ਦਿਹਾੜੇ ਮੌਕੇ ਵਿਸ਼ਾਲ ਸ਼ੋਭਾ ਯਾਤਰਾ ਕੱਢੀ ਗਈ