in

ਧੀਆਂ ਨੂੰ ਸਮਾਜ ਵਿੱਚ ਸਨਮਾਨਜਕ ਜਿੰਦਗੀ ਦੇਣਾ ਚਾਹੁੰਦੇ ਹੋ ਤਾਂ ਜਰੂਰੀ ਹੈ ਵੋਟ ਦੇ ਅਧਿਕਾਰ ਦੀ ਸਹੀ ਵਰਤੋ

ਬਾਵਾ ਸਾਹਿਬ ਦੇ ਜਨਮ ਦਿਨ ਨੂੰ ਸਮਰਪਿਤ ਵਿਸ਼ਾਲ ਵਿਚਾਰ ਗੋਸ਼ਟੀ 18 ਅਪ੍ਰੈਲ ਨੂੰ ਆਨਲਾਈਨ

ਰੋਮ (ਇਟਲੀ) (ਕੈਂਥ) – ਭਾਰਤੀ ਸੰਵਿਧਾਨ ਦੇ ਨਿਰਮਾਤਾ,ਗਰੀਬਾਂ ਦੇ ਰਹਿਬਰ,ਭਾਰਤੀ ਨਾਰੀ ਦੇ ਮੁੱਕਤੀਦਾਤਾ ਭਾਰਤ ਰਤਨ ਡਾ:ਬੀ,ਆਰ ਅੰਬੇਡਕਰ ਸਾਹਿਬ ਜੀ ਨੇ ਆਪਣੀ ਸਾਰੀ ਜਿੰਦਗੀ ਸਮਾਜ ਦੇ ਲਤਾੜੇ ਅਤੇ ਦੁਤਕਾਰੇ ਵਰਗ ਨੂੰ ਹੱਕ ਦੁਆਉਣ ਵਿੱਚ ਲੰਘਾਈ ,ਜੋ ਦੇਣ ਭਾਰਤ ਦੇ ਦਲਿਤ ਸਮਾਜ ਨੂੰ ਬਾਵਾ ਸਾਹਿਬ ਦੀ ਹੈ ਉਸ ਦੇਣ ਦਾ ਦੇਣਾ ਦਲਿਤ ਸਮਾਜ ਕਦੇ ਵੀਂ ਨਹੀਂ ਦੇ ਸਕਦਾ।ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਡਾ:ਬੀ,ਆਰ ਅੰਬੇਡਕਰ ਸਾਹਿਬ ਜੀ ਦੇ 130ਵੇਂ ਜਨਮ ਦਿਨ ਮੌਕੇ ਪ੍ਰੈੱਸ ਨਾਲ ਭਾਰਤ ਰਤਨ ਡਾ:ਬੀ,ਆਰ ਅੰਬੇਡਕਰ ਵੈਲਫੇਅਰ ਐਸੋਸ਼ੀਏਸ਼ਨ (ਰਜਿ:)ਇਟਲੀ ਦੇ ਸਮੂਹ ਮੈਬਰਾਂ ਨੇ ਕਰਦਿਆਂ ਕਿਹਾ ਕਿ, ਅੱਜ ਜੇਕਰ ਭਾਰਤ ਦਾ ਦਲਿਤ ਸਮਾਜ ਭਾਰਤ ਵਿੱਚ ਜਾਂ ਵਿਦੇਸ਼ਾਂ ਵਿੱਚ ਬੈਠ ਬਰਾਬਰੀ ਅਤੇ ਸਨਮਾਨਜਨਕ ਜਿਦੰਗੀ ਬੀਤਾ ਰਿਹਾ ਹੈ ਤਾਂ ਇਹ ਸਭ ਬਾਵਾ ਸਾਹਿਬ ਦੀ ਬਦੌਲਤ ਹੈ ।ਗਰੀਬਾਂ ਦੇ ਰਹਿਬਰ ਡਾ:ਬੀ,ਆਰ ਅੰਬੇਡਕਰ ਸਾਹਿਬ ਜੀ ਨੇ ਭਾਰਤੀ ਸੰਵਿਧਾਨ ਵਿੱਚ ਭਾਰਤ ਦੇ ਉਸ ਵਰਗ ਦੀ ਗੱਲ ਹਿੱਕ ਤਾਣ ਕੇ ਕੀਤੀ ਜਿਸ ਨੂੰ ਭਾਰਤ ਦੇਸ਼ ਵਿੱਚ ਸੈਂਕੜੇ ਸਾਲਾਂ ਤੋਂ ਮਨੂੰਸਿਮਰਤੀਧਾਰੀ ਪੂੰਜੀਵਾਦੀ ਸਰਮਾਏਦਾਰਾਂ ਨੇ ਦਬਾਅ ਕੇ ਰੱਖਿਆ ਸੀ।ਬਾਵਾ ਸਾਹਿਬ ਨੇ ਉਹਨਾਂ ਲੋਕਾਂ ਨੂੰ ਵੋਟ ਦਾ ਅਧਿਕਾਰ ਲੈਕੇ ਦਿੱਤਾ ਜਿਹਨਾਂ ਲੋਕਾਂ ਦੀ ਸਮਾਜ ਵਿੱਚ ਗਿਣਤੀ ਹੀ ਨਹੀਂ ਸੀ ਸਗੋ ਉਸ ਵਰਗ ਨੂੰ ਸਮਾਜ ਵਿੱਚ ਗੈਰ-ਬਰਾਬਰੀ ਅਤੇ ਹੀਣਤਾ ਭਰਿਆ ਜੀਵਨ ਜਿਊਣ ਲਈ ਮਜ਼ਬੂਰ ਤੇ ਬੇਵੱਸ ਕੀਤਾ ਜਾਂਦਾ ਸੀ।ਭਾਰਤ ਵਿੱਚ ਨਾਰੀ ਨੂੰ ਸਮਾਜ ਦੇ ਖੋਖਲੇ ਅਤੇ ਅੰਧ ਵਿਸ਼ਵਾਸੀ ਰੀਤੀ ਰਿਵਾਜ਼ਾਂ ਤੋਂ ਬਾਵਾ ਸਾਹਿਬ ਜੀ ਨੇ ਹੀ ਮੁੱਕਤੀ ਦੁਆਈ।ਅਜਿਹੇ ਗਰੀਬਾਂ ਦੇ ਰਹਿਬਰ ਦਾ ਜਨਮ ਦਿਨ ਮਨਾਉਣਾ ਤੇ ਉਸ ਨੂੰ ਯਾਦ ਕਰਨਾ ਆਪਣੇ ਆਪ ਵਿੱਚ ਮਾਣ ਵਾਲੀ ਗੱਲ ਹੈ।ਅੱਜ ਸਮੁੱਚੇ ਦਲਿਤ ਸਮਾਜ ਨੂੰ ਬਾਵਾ ਸਾਹਿਬ ਦੀ ਸੋਚ ਦਾ ਸਮਾਜ ਸਿਰਜਣ ਲਈ ਲਾਮਬੰਦ ਹੋਣਾ ਚਾਹੀਦਾ ਹੈ।

ਇਸ ਮੌਕੇ ਨਾਲ ਭਾਰਤ ਰਤਨ ਡਾ:ਬੀ,ਆਰ ਅੰਬੇਡਕਰ ਵੈਲਫੇਅਰ ਐਸੋਸ਼ੀਏਸ਼ਨ (ਰਜਿ:)ਇਟਲੀ ਦੇ ਸਮੂਹ ਮੈਬਰਾਂ ਨੇ ਭਾਰਤ ਵਿੱਚ ਸਮਾਜ ਵਿਰੋਧੀ ਅਨਸਰਾਂ ਵੱਲੋਂ ਨਿਰੰਤਰ ਗ਼ਰੀਬਾਂ ਨਾਲ ਕੀਤੇ ਜਾ ਰਹੇ ਧੱਕਿਆਂ ਦੀ ਤਿੱਖੇ ਸ਼ਬਦਾਂ ਵਿੱਚ ਨਿਖੇਧੀ ਵੀ ਕਰਦਿਆਂ ਕਿਹਾ ਕਿ ਅਜਿਹੇ ਅਨਸਰ ਮੌਕੇ ਦੀਆਂ ਸਰਕਾਰਾਂ ਦੇ ਥਾਪਰੇ ਨਾਲ ਹੀ ਅਜਿਹੇ ਗੁਨਾਹ ਕਰ ਰਹੇ ਹਨ ਜੋ ਕਿ ਮੁਆਫ਼ੀ ਦੇ ਕਾਬਲ ਨਹੀਂ ਅਜਿਹੇ ਮਨੁੱਖਤਾ ਵਿਰੋਧੀ ਮਾਨਸਿਕਤਾ ਵਾਲੇ ਲੋਕਾਂ ਉਪੱਰ ਸਖ਼ਤ ਕਾਰਵਾਈ ਹੋਈ ਚਾਹੀਦੀ ਹੈ ਤਾਂ ਜੋ ਦੁਬਾਰਾ ਅਜਿਹਾ ਦੁਰਸਾਹਸ ਕਾਰਨ ਦੀ ਕੋਈ ਹਿੰਮਤ ਨਾ ਕਰ ਸਕੇ ਪਰ ਅਫ਼ਸੋਸ ਸਾਡੇ ਮਹਾਨ ਭਾਰਤ ਦੀ ਕੇਂਦਰ ਸਰਕਾਰ ਅਜਿਹੇ ਸਰਮਾਏਦਾਰਾਂ ਪ੍ਰਤੀ ਚੁੱਪੀ ਸਾਧੀ ਬੈਠੀ ਹੈ ਜਿਸ ਦਾ ਖਮਿਆਜਾ 2022 ਦੀਆਂ ਲੋਕ ਸਭਾ ਚੋਣਾਂ ਵਿੱਚ ਕੇਂਦਰ ਸਰਕਾਰ ਭੁਗਤਣ ਲਈ ਤਿਆਰ ਰਹੇ।ਭਾਰਤ ਦੇ ਦਲਿਤ ਜੇਕਰ ਆਪਣੀਆਂ ਲਾਡਲੀਆਂ ਧੀਆਂ ਨੂੰ ਸਮਾਜ ਵਿੱਚ ਸਨਮਾਨਜਕ ਜਿੰਦਗੀ ਦੇਣਾ ਚਾਹੁੰਦੇ ਹਨ ਤਾਂ ਆਪਣੇ ਸੁਆਰਥਾਂ ਤੋਂ ਉਪੱਰ ਉਠ ਕੇ ਬਾਬਾ ਵੱਲੋਂ ਲੈਕੇ ਦਿੱਤੇ ਵੋਟ ਦੇ ਅਧਿਕਾਰ ਦੀ ਸਹੀ ਵਰਤੋ ਕਰੇ ਤਦ ਹੀ ਬਾਬਾ ਸਾਹਿਬ ਦੀ ਸੋਚ ਵਾਲਾ ਮਹਾਨ ਭਾਰਤ ਬਣ ਸਕਦਾ ਹੈ।

ਬਾਵਾ ਸਾਹਿਬ ਦੇ 130ਵੇਂ ਜਨਮ ਦਿਨ ਨੂੰ ਸਮਰਪਿਤ ਵਿਸ਼ਾਲ ਵਿਚਾਰ ਗੋਸ਼ਟੀ 18 ਅਪ੍ਰੈਲ ਨੂੰ ਆਨਲਾਈਨ ਯੂਮ ‘ਤੇ ਕੀਤੀ ਜਾ ਰਹੀ ਹੈ ਜਿਸ ਵਿੱਚ ਮੁੱਖ ਤੌਰ ਤੇ ਸਮਾਜ ਦੇ ਪ੍ਰਸਿੱਧ ਬੁਲਾਰੇ ਪ੍ਰੋ:ਵਿਵੇਕ ਕੁਮਾਰ ਸ਼ਮੂਲੀਅਤ ਕਰਨਗੇ। ਇਹ ਵਿਸ਼ਵ ਪੱਧਰੀ ਵਿਚਾਰ ਗੋਸ਼ਟੀ ਭਾਰਤ ਦੇ ਸ਼ਾਮੀਂ 7.30 ਤੇ ਇਟਲੀ ਦੇ ਸ਼ਾਮ 4 ਵਜੇ ਸ਼ੁਰੂ ਹੋਵੇਗੀ ਜਿਸ ਨੂੰ ਭਾਰਤ ਰਤਨ ਡਾ:ਬੀ,ਆਰ ਅੰਬੇਡਕਰ ਵੈਲਫੇਅਰ ਐਸੋਸ਼ੀਏਸ਼ਨ (ਰਜਿ:) ਇਟਲੀ ਵੱਲੋ ਆਰਗੇਨਾਈਜ ਕੀਤਾ ਜਾਵੇਗਾ।

ਕੋਰੋਨਾ ਕਾਰਨ ਦੁਨੀਆ ਛੱਡ ਜਾਣ ਵਾਲਿਆਂ ਦੀ ਯਾਦ ਵਿੱਚ ਗੁਰਦੁਆਰਾ ਸਿੰਘ ਸਭਾ ਪਾਰਮਾ ਨੇ ਲਗਾਏ ਪੌਦੇ

ਪਤੀ ਨੂੰ ਜ਼ਹਿਰ ਦੇ ਕੇ ਕਤਲ ਕਰਨ ਦੇ ਦੋਸ਼ ਵਿੱਚ ਔਰਤ ਗ੍ਰਿਫਤਾਰ