in

ਪਤੀ ਨੂੰ ਜ਼ਹਿਰ ਦੇ ਕੇ ਕਤਲ ਕਰਨ ਦੇ ਦੋਸ਼ ਵਿੱਚ ਔਰਤ ਗ੍ਰਿਫਤਾਰ

ਕਾਰਾਬਿਨੇਰੀ ਪੁਲਿਸ ਨੇ ਸੀਚੀਲੀਆ ਵਿਚ ਇੱਕ 36 ਸਾਲਾ ਔਰਤ ਨੂੰ ਆਪਣੇ ਪਤੀ ਨੂੰ ਕਥਿਤ ਤੌਰ ਤੇ ਜ਼ਹਿਰ ਦੇ ਕੇ ਕਤਲ ਕਰਨ ਦੇ ਦੋਸ਼ ਵਿੱਚ ਗ੍ਰਿਫਤਾਰ ਕੀਤਾ ਹੈ. ਔਰਤ ਨੇ ਇਹ ਗੁਨਾਹ ਇਸ ਲਈ ਕੀਤਾ ਤਾਂ ਜੋ ਉਹ ਆਪਣੇ ਪ੍ਰੇਮੀ ਨਾਲ ਜਾ ਸਕੇ।
ਮੁਢਲੇ ਤੌਰ ਤੇ ਇਹ ਸੋਚਿਆ ਜਾਂਦਾ ਸੀ ਕਿ ਪੀੜਤ, 40 ਸਾਲਾ ਪੀਜ਼ਾ ਕੁੱਕ ਸੇਬੇਸਤੀਆਨੋ ਰੋਜ਼ੇਲਾ ਮੂਜੀਕੋ, ਦੀ ਜਨਵਰੀ 2019 ਵਿੱਚ ਪਲੇਰਮੋ ਨੇੜੇ, ਤੇਰਮੀਨੀ ਇਮੇਰੇਸੇ ਕਸਬੇ ਵਿੱਚ ਕੁਦਰਤੀ ਕਾਰਨਾਂ ਕਰਕੇ ਮੌਤ ਹੋ ਗਈ ਸੀ.
ਪਰ ਕਥਿਤ ਔਰਤ ਦਾ ਪ੍ਰੇਮੀ ਲੋਰੇਦਾਨਾ ਗ੍ਰਾਜੀਆਨੋ ਕੁਝ ਸਮੇਂ ਬਾਅਦ ਹੀ, ਔਰਤ ਨਾਲ ਬ੍ਰੇਕਅੱਪ ਕਰ ਕੇ ਇਕ ਅਲੱਗ ਹੀ ਕਹਾਣੀ ਲੈ ਕੇ ਪੁਲਿਸ ਕੋਲ ਗਿਆ. ਜਿਸ ਨਾਲ ਤਫ਼ਤੀਸ਼ਕਾਰਾਂ ਨੇ ਫਰਵਰੀ ਵਿਚ ਮਿ ਮੂਜੀਕੋ ਦੇ ਸਰੀਰ ਨੂੰ ਕਬਰ ਵਿਚੋਂ ਬਾਹਰ ਕੱਢਿਆ. ਪੋਸਟਮਾਰਟਮ ਵਿੱਚ ਉਸਦੇ ਸਰੀਰ ਵਿੱਚ ਸਾਈਨਾਇਡ ਮਿਲੀ ਅਤੇ ਉਸਦੀ ਵਿਧਵਾ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। (P E)

ਧੀਆਂ ਨੂੰ ਸਮਾਜ ਵਿੱਚ ਸਨਮਾਨਜਕ ਜਿੰਦਗੀ ਦੇਣਾ ਚਾਹੁੰਦੇ ਹੋ ਤਾਂ ਜਰੂਰੀ ਹੈ ਵੋਟ ਦੇ ਅਧਿਕਾਰ ਦੀ ਸਹੀ ਵਰਤੋ

ਨਹੀਂ ਜਾਣਦੇ ਕਿ ਇਹ ਮਹਾਂਮਾਰੀ ਕਿੰਨਾ ਚਿਰ ਰਹੇਗੀ – ਦ੍ਰਾਗੀ