in

ਪਰਨੀਤ ਕੌਰ ਮੱਲ੍ਹੀ ਨੇ ਪੜ੍ਹਾਈ ਵਿੱਚ 100/100 ਅੰਕ ਹਾਸਲ ਕਰਕੇ ਕੀਤਾ ਪਰਿਵਾਰ ਅਤੇ ਇੰਡੀਆ ਦਾ ਨਾਮ ਰੌਸ਼ਨ

ਰੋਮ (ਇਟਲੀ) (ਗੁਰਸ਼ਰਨ ਸਿੰਘ ਸੋਨੀ) – ਪੰਜਾਬੀ ਭਾਈਚਾਰੇ ਦੇ ਲੋਕ ਦੁਨੀਆ ਦੇ ਜਿਸ ਮਰਜ਼ੀ ਕੋਨੇ ਵਿੱਚ ਜਾ ਕੇ ਵੱਸਦੇ ਹੋਣ, ਉਹ ਮਿਹਨਤ, ਲਗਨ ਨਾਲ ਇੱਕ ਨਾ ਇੱਕ ਦਿਨ ਕਾਮਯਾਬੀ ਦੇ ਝੰਡੇ ਜ਼ਰੂਰ ਬੁਲੰਦ ਕਰਦੇ ਹਨ ਅਤੇ ਹੁਣ ਉਨ੍ਹਾਂ ਦੀ ਨਵੀਂ ਪੀੜ੍ਹੀ ਦੇ ਬੱਚੇ ਵੀ ਉਨ੍ਹਾਂ ਦੀਆਂ ਪੈੜਾਂ ਤੇ ਚੱਲ ਕੇ ਵੱਖ ਵੱਖ ਦੇਸ਼ਾਂ ਵਿੱਚ ਵਿੱਦਿਅਕ ਅਤੇ ਖੇਡਾਂ ਵਿੱਚ ਦਿਨ ਪਰ ਦਿਨ ਪ੍ਰਸਿੱਧੀ ਹਾਸਲ ਕਰ ਰਹੇ ਹਨ. ਜੇਕਰ ਗੱਲ ਕਰੀਏ ਇਟਲੀ ਦੀ ਤਾਂ ਪਿਛਲੇ ਦਿਨੀਂ ਇਟਲੀ ਵਿੱਚ ਆਏ ਵਿੱਦਿਅਕ ਅਦਾਰਿਆਂ ਦੇ ਨਤੀਜਿਆਂ ਵਿੱਚ ਪੰਜਾਬੀ ਭਾਈਚਾਰੇ ਦੇ ਬੱਚਿਆਂ ਵਲੋਂ 100/100 ਅੰਕ ਹਾਸਲ ਕਰਕੇ ਜਿਥੇ ਲਗਾਤਾਰ ਆਪਣੇ ਪਰਿਵਾਰਾਂ ਦਾ ਨਾਮ ਰੌਸ਼ਨ ਕੀਤਾ ਹੈ, ਉਥੇ ਦੂਜੇ ਪਾਸੇ ਇਟਲੀ ਵਿੱਚ ਵਸਦੇ ਭਾਰਤੀ ਭਾਈਚਾਰੇ ਦਾ ਨਾਮ ਵੀ ਰੌਸਨ ਹੋ ਰਿਹਾ ਹੈ.
ਇਸੇ ਲੜ੍ਹੀ ਤਹਿਤ ਇਟਲੀ ਦੇ ਸੂਬਾ ਅਬਰੂਸੋ ਦੇ ਜ਼ਿਲ੍ਹਾ ਕੇਈਤੀ ਦੇ ਕਸਬਾ ਸੰਤੇ ਉਸਾਨੀਓ ਦੈਂਲ ਸਾਨਗਰੋ ਵਿਖੇ ਪਿਤਾ ਗੁਰਵਿੰਦਰ ਸਿੰਘ ਮੱਲ੍ਹੀ ਅਤੇ ਮਾਤਾ ਸਰਬਜੀਤ ਕੌਰ ਮੱਲ੍ਹੀ ,ਵੱਡੀ ਭੈਣ ਹਰਸਿਮਰਨਜੀਤ ਕੌਰ ਅਤੇ ਭਰਾ ਗੁਰਨੂਰ ਸਿੰਘ ਨਾਲ ਪਰਿਵਾਰ ਸਮੇਤ ਰਹਿ ਰਹੀ ਹੈ। ਪਰਨੀਤ ਕੌਰ ਮੱਲ੍ਹੀ ਜ਼ੋ ਕਿ 2015 ਵਿੱਚ ਆਪਣੀ ਮਾਤਾ ਨਾਲ ਆਪਣੇ ਪਿਤਾ ਕੋਲ ਇਟਲੀ ਵਿੱਚ ਆਈ ਸੀ, ਪ੍ਰੈਸ ਨੂੰ ਜਾਣਕਾਰੀ ਸਾਂਝੀ ਕਰਦਿਆਂ ਪਰਨੀਤ ਕੌਰ ਮੱਲ੍ਹੀ ਦੇ ਪਿਤਾ ਗੁਰਵਿੰਦਰ ਸਿੰਘ ਮੱਲ੍ਹੀ ਅਤੇ ਮਾਤਾ ਸਰਬਜੀਤ ਕੌਰ ਮੱਲ੍ਹੀ ਨੇ ਕਿਹਾ ਕਿ ਸਾਡੀ ਬੇਟੀ ਮਿਡਲ ਸਕੂਲ ਵਿਚ ਤੇਰਸਾ ਮੈਦੀਆ (8 ਜਮਾਤ) ਵਿੱਚ ਪੜ੍ਹਾਈ ਕਰ ਰਹੀ ਸੀ ਅਤੇ ਉਸ ਨੇ ਹਾਲ ਵਿੱਚ ਆਏ ਵਿੱਦਿਅਕ ਨਤੀਜਿਆਂ ਵਿੱਚ ਆਪਣੇ ਸਕੂਲ ਦੀ 8 ਜਮਾਤ ਵਿਚੋਂ 100/100 ਅੰਕ ਪ੍ਰਾਪਤ ਕੀਤੇ ਹਨ. ਉਨ੍ਹਾਂ ਕਿਹਾ ਕਿ ਅੱਜ ਸਾਨੂੰ ਮਾਣ ਮਹਿਸੂਸ ਹੋ ਰਿਹਾ ਹੈ ਕਿ ਵਿਦੇਸ਼ ਦੀ ਧਰਤੀ ਤੇ ਆ ਕੇ ਸਾਡੀ ਧੀ ਨੇ ਸਾਡੇ ਪਰਿਵਾਰ, ਭਾਰਤੀ ਭਾਈਚਾਰੇ ਦਾ ਅਤੇ ਸਾਡੇ ਪਿੰਡ ਦਾ ਨਾਮ ਰੌਸ਼ਨ ਕੀਤਾ ਹੈ. ਦੱਸਣਯੋਗ ਹੈ ਕਿ ਪਰਨੀਤ ਕੌਰ ਮੱਲ੍ਹੀ ਦਾ ਪਿਛੋਕੜ ਪੰਜਾਬ ਦੇ ਜ਼ਿਲ੍ਹਾ ਮੋਗਾ ਦੇ ਪਿੰਡ ਚੁੱਘਾ ਕਲਾ, ਤਹਿਸੀਲ ਧਰਮਕੋਟ ਨਾਲ ਸਬੰਧਤ ਹੈ.

ਕੋਵਿਡ: ਸਕਾਰਾਤਮਕ ਟੈਸਟਾਂ ਤੋਂ ਬਾਅਦ 15 ਵਿਦਿਆਰਥੀ ਗ੍ਰੀਸ ਵਿਚ ਫਸੇ

3 ਹੋਰ ਇੰਡੀਅਨ ਵਿੱਦਿਆਰਥੀਆਂ ਨੇ ਵਿੱਦਿਅਕ ਖੇਤਰ ਵਿੱਚ 100 ਪ੍ਰਤੀਸ਼ਤ ਨੰਬਰ ਲੈ ਕੇ ਮਾਰੀ ਬਾਜੀ