in

ਪਰਮਵੀਰ ਸਿੰਘ ਦਾ ਲੁਟੇਰੇ ਵਲੋਂ ਗੋਲੀ ਮਾਰ ਕੇ ਕਤਲ

ਸੈਕਰਾਮੈਂਟੋ (ਹੁਸਨ ਲੜੋਆ ਬੰਗਾ) – ਮਿਸੀਸਿੱਪੀ ਸੂਬੇ ਵਿੱਚ ਪੰਜਾਬੀ ਲੜਕੇ ਨੂੰ ਕਾਲੇ ਲੁਟੇਰੇ ਨੇ ਗੋਲੀ ਮਾਰ ਕੇ ਕਤਲ ਕਰ ਦਿੱਤਾ। ਉਹ ਟੁਪੇਲੋ ਸ਼ਹਿਰ ਦੇ ਇੱਕ ਗੈਸ ਸਟੇਸ਼ਨ ਦੇ ਨੇੜੇ ਸਥਿਤ ਇੱਕ ਸਟੋਰ ’ਤੇ ਕੈਸ਼ੀਅਰ ਵਜੋਂ ਕੰਮ ਕਰਦਾ ਸੀ। ਮ੍ਰਿਤਕ ਨੌਜਵਾਨ ਦੀ ਪਹਿਚਾਣ ਪਰਮਵੀਰ ਸਿੰਘ 33 ਵਜੋਂ ਹੋਈ ਹੈ ਜੋ ਕਪੂਰਥਲਾ ਦੇ ਪਿੰਡ ਢਪੱਈ ਤੋਂ ਸੀ ਘਟਨਾ ਸਮੇਂ ਇੱਕ ਅਫ਼ਰੀਕੀ ਮੂਲ ਦਾ ਵਿਅਕਤੀ ਗੈਸ ਸਟੇਸ਼ਨ ‘ਤੇ ਆਇਆ ਅਤੇ ਉਸ ਨੇ ਲੁੱਟ ਖੋਹ ਦੀ ਨੀਅਤ ਨਾਲ ਪਰਮਵੀਰ ਨੂੰ ਗੋਲੀ ਮਾਰ ਦਿੱਤੀ । ਇਸ ਦੌਰਾਨ ਪਰਮਵੀਰ ਦੀ ਮੌਕੇ ‘ਤੇ ਹੀ ਮੌਤ ਹੋ ਗਈ । ਇਥੇ ਇਹ ਵੀ ਦੱਸਣਯੋਗ ਹੈ ਕਿ ਕੁਝ ਸਮਾਂ ਪਹਿਲਾਂ ਹੀ ਅਮਰੀਕਾ ਦੇ ਜ਼ੌਰਜੀਆ ਸੂਬੇ ‘ਚ ਵੀ ਇੱਕ ਪੰਜਾਬੀ ਨੌਜਵਾਨ ਕਰਨਜੀਤ ਸਿੰਘ ਦੀ ਵੀ ਕਿਸੇ ਹਮਲਾਵਰ ਵੱਲੋਂ ਗੋਲੀਆਂ ਮਾਰ ਕਿ ਹੱਤਿਆ ਕਰ ਦਿੱਤੀ ਗਈ ਸੀ । ਅਜਿਹੀਆਂ ਘਟਨਾਵਾਂ ਕਾਰਣ ਸਮੁੱਚਾ ਭਾਈਚਾਰਾ ਸੋਗ ਚ ਹੈ । ਵਰਨਣਯੋਗ ਹੈ ਕਿ 33 ਸਾਲਾ ਪਰਮਵੀਰ ਸਿੰਘ ਆਪਣੇ ਸਟੋਰ ’ਤੇ ਬੈਠਾ ਸੀ। ਇਸੇ ਦੌਰਾਨ ਇੱਕ ਲੁਟੇਰਾ ਆਇਆ, ਜਿਸ ਨੇ ਬੰਦੂਕ ਦੀ ਨੋਕ ’ਤੇ ਸਟੋਰ ਲੁੱਟਣ ਦਾ ਯਤਨ ਕੀਤਾ ਤੇ ਇਸੇ ਦੌਰਾਨ ਪਰਮਵੀਰ ਸਿੰਘ ’ਤੇ ਗੋਲੀ ਚਲਾ ਦਿੱਤੀ। ਵੀਡੀਓ ਚ ਦਿਖਾਈ ਦੇ ਰਿਹਾ ਹੈ ਕਿ ਪਰਮਵੀਰ ਸਿੰਘ ਨੇ ਲੁਟੇਰੇ ਦਾ ਕੋਈ ਵਿਰੋਧ ਨਹੀਂ ਕੀਤਾ, ਫਿਰ ਵੀ ਉਸ ਨੇ ਉਸ ’ਤੇ ਫਾਇਰ ਕਰ ਦਿੱਤਾ, ਜਿਸ ਕਾਰਨ ਉਸ ਦੀ ਥਾਂ ਤੇ ਹੀ ਮੌਤ ਹੋ ਗਈ।

ਪਾਕਿਸਤਾਨ ਵਿੱਚ ਹੜ੍ਹਾਂ ਤੋਂ ਬਾਅਦ ਬਿਮਾਰੀਆਂ ਦਾ ਖਤਰਾ

ਬੱਚਿਆਂ ਨੂੰ ਮਿਲੇਗਾ ਸੋਨੇ ਦੀ ਮੁੰਦਰੀ ਦਾ ਤੋਹਫ਼ਾ?