in

ਪਾਕਿਸਤਾਨ : ਅੰਤਰਾਸ਼ਟਰੀ ਸਿੱਖ ਕਨਵੈਨਸ਼ਨ ਵਿਚ ਅਮਰੀਕਾ ਤੋਂ ਵੀ ਜੱਥੇ ਨੇ ਕੀਤੀ ਸਮੂਲੀਅਤ

ਕਨਵੈਨਸ਼ਨ ਲਾਹੌਰ ਵਿਖੇ ਗਵਰਨਰ ਹਾਉਸ ਵਿਚ 31 ਅਗਸਤ ਨੂੰ ਸ਼ੁਰੂ ਹੋਈ ਤੇ 2 ਸਤੰਬਰ ਨੂੰ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਦੇ ਸ਼ਾਨਦਾਰ ਭਾਸ਼ਣ ਨਾਲ ਸੰਪੂਰਨ ਹੋਈ

ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਕੀਤਾ ਸੰਬੋਧਨ

ਕਨਵੈਨਸ਼ਨ ਵਿਚ ਅਮਰੀਕਾ ਦੇ ਸਿੱਖ ਜੱਥੇ ਵਲੋ ਵੀ ਸ਼ਿਕਰਤ ਕੀਤੀ ਗਈ
ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਕੀਤਾ ਸੰਬੋਧਨ
ਕਨਵੈਨਸ਼ਨ ਲਾਹੌਰ ਵਿਖੇ ਗਵਰਨਰ ਹਾਉਸ ਵਿਚ 31 ਅਗਸਤ ਨੂੰ ਸ਼ੁਰੂ ਹੋਈ ਤੇ 2 ਸਤੰਬਰ ਨੂੰ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਦੇ ਸ਼ਾਨਦਾਰ ਭਾਸ਼ਣ ਨਾਲ ਸੰਪੂਰਨ ਹੋਈ

ਕੈਲੀਫੋਰਨੀਆ (ਹੁਸਨ ਲੜੋਆ ਬੰਗਾ) ਗੁਰੂ ਨਾਨਕ ਸਾਹਿਬ ਦੇ 550 ਸਾਲਾ ਪ੍ਰਕਾਸ਼ ਉਤਸਵ ਨੂੰ ਪਾਕਿਸਤਾਨ ਵਿਚ, ਪਾਕਿਸਤਾਨ ਸਰਕਾਰ ਵੱਲੋਂ ਵਡੇ ਪੱਧਰ ਉਤੇ ਮਨਾਉਣ ਦੀ ਤਿਆਰੀ ਵਿਚ ਲਾਹੌਰ ਵਿਚ ਤਿੰਨ ਦਿਨਾਂ ਕਨਵੈਨਸ਼ਨ ਵਿਚ ਅਮਰੀਕਾ ਦੇ ਸਿੱਖ ਜੱਥੇ ਵਲੋ ਵੀ ਸ਼ਿਕਰਤ ਕੀਤੀ ਗਈ । ਇਸ ਕਨਵੈਨਸ਼ਨ ਦਾ ਪ੍ਰਬੰਧ ਪਾਕਿਸਤਾਨ ਦੀ ਪੰਜਾਬ ਸਰਕਾਰ ਤੇ ਪਾਕਿਸਤਾਨ ਦੀ ਕੇਂਦਰੀ ਸਰਕਾਰ, ਅਮਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ, ਅਮਰੀਕੀ ਸਿੱਖ ਕਾਕਸ ਕਮੇਟੀ, ਅਮਰੀਕਾ, ਕੈਨੇਡਾ, ਵਿਲਾਇਤ ਦੀਆਂ ਕਈ ਗੁਰਦੁਆਰਾ ਪ੍ਰਬਂੰਧਕ ਕਮੇਟੀਆਂ ਤੇ ਪੰਥਕ ਜਥੇਬੰਦੀਆਂ ਨੇ ਆਪਸੀ ਤਾਲਮੇਲ ਨਾਲ ਕੀਤਾ। ਇਸ ਕਨਵੈਨਸ਼ਨ ਦਾ ਉਦੇਸ਼ ਗੁਰੂ ਨਾਨਕ ਸਾਹਿਬ ਦੇ ਪ੍ਰਕਾਸ਼ ਉਤਸਵ ਦੀ 550ਵੀਂ ਵਰ੍ਹੇਗੰਢ ਨੂੰ ਸੰਸਾਰ ਪੱਧਰ ਉਤੇ ਮਨਾਉਣ ਦੇ ਨਾਲ ਨਾਲ ਇਸ ਇਲਾਹੀ ਦਿਨ ਗੁਰੂ ਸਾਹਿਬ ਦੀ ਜਨਮ ਧਰਤੀ ਸ੍ਰੀ ਨਨਕਾਣਾ ਸਾਹਿਬ ਪਾਕਿਸਤਾਨ ਦੇ ਦਰਸ਼ਨਾਂ ਦੀ ਤਾਂਘ ਵੀ ਹੈ। ਇਹ ਕਨਵੈਨਸ਼ਨ ਲਾਹੌਰ ਵਿਖੇ ਗਵਰਨਰ ਹਾਉਸ ਵਿਚ 31 ਅਗਸਤ ਨੂੰ ਸ਼ੁਰੂ ਹੋਈ ਤੇ 2 ਸਤੰਬਰ ਨੂੰ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਦੇ ਸ਼ਾਨਦਾਰ ਭਾਸ਼ਣ ਨਾਲ ਸੰਪੂਰਨ ਹੋਈ। ਕਨਵੈਨਸ਼ਨ ਦੇ ਪਹਿਲੇ ਦਿਨ ਸੂਬਾ ਪੰਜਾਬ ਦੇ ਗਵਰਨਰ ਜਨਾਬ ਚੌਧਰੀ ਮੁਹੰਮਦ ਸਰਵਰ ਨੇ ਆਪਣੇ ਵੀਚਾਰ ਸਭ ਨਾਲ ਸਾਂਝੇ ਕੀਤੇ। ਉਨਾਂ ਕਿਹਾ ਕਿ ਉਹ ਹਾਲੇ ਕੁਝ ਮਹੀਨੇ ਪਹਿਲਾਂ ਹੀ ਉਹ ਅਮਰੀਕਾ ਤੇ ਕੈਨੇਡਾ ਦੇ ਦੌਰੇ ਉਤੇ ਗਏ ਸਨ ਤੇ ਸਿੱਖ ਆਗੂਆਂ ਤੇ ਸੰਗਤਾਂ ਨਾਲ ਮੁਲਾਕਾਤਾਂ ਕੀਤੀਆਂ ਸਨ।
ਇਸ ਤੋਂ ਇਲਾਵਾ ਦੂਜੇ ਦਿਨ ਪੰਜਾਬ ਦੇ ਮੁੱਖ ਮੰਤਰੀ ਜਨਾਬ ਸਰਦਾਰ ਉਸਮਾਨ ਬੁਜ਼ਦਾਰ ਤੇ ਕੇਂਦਰੀ ਰੇਲਵੇ ਮੰਤਰੀ ਜਨਾਬ ਸ਼ੇਖ ਰਸ਼ੀਦ ਨੇ ਹਿੱਸਾ ਲਿਆ। ਉਨਾਂ ਆਪਣੇ ਵੀਚਾਰਾਂ ਵਿਚ ਵਿਦੇਸ਼ਾਂ ਤੋਂ ਆਏ ਸਿੱਖਾ ਆਗੂਆਂ ਨੂੰ ਕਿਹਾ ਕਿ ਪੂਰਾ ਪੰਜਾਬ ਸਿੱਖਾਂ ਦਾ ਦੂਜਾ ਘਰ ਹੈ, ਉਹ ਜਦ ਚਾਹੁਣ ਆ ਸਕਦੇ ਹਨ ਤੇ ਆਪਣੇ ਧਾਰਮਿਕ ਅਸਥਾਨਾਂ ਦੇ ਦਰਸ਼ਨ ਦੀਦਾਰੇ ਕਰ ਸਕਦੇ ਹਨ। ਸਮੁੱਚੀ ਦੁਨੀਆਂ ਵਿਚੋਂ ਆਉਣ ਵਾਲੇ ਸਿੱਖਾ ਨੂੰ ਕੋਈ ਤਕਲੀਫ ਨਹੀਂ ਆਉਣ ਦਿੱਤੀ ਜਾਵੇਗੀ।
ਕਨਵੈਨਸ਼ਨ ਦੇ ਤੀਜੇ ਤੇ ਆਖਰੀ ਦਿਨ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਜਨਾਬ ਇਮਰਾਨ ਖਾਨ ਇਸ ਵੱਡੀ ਅੰਤਰਰਾਸ਼ਟੀ ਸਿੱਖ ਕਨਵੈਨਸ਼ਨ ਵਿਚ ਸ਼ਾਮਲ ਹੋਏ। ਉਨਾਂ ਨਾਲ ਪਾਕਿਸਤਾਨ ਦੀਆਂ ਫੌਜਾਂ ਦੇ ਆਲਾ ਅਫਸਰ, ਪਾਕਿਸਤਾਨ ਵਕਫ ਬੋਰਡ, ਪਾਕਿਸਤਾਨ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰਜ਼, ਹਾਈ ਕੋਰਟ ਤੇ
ਸੁਪਰੀਮ ਕੋਰਟ ਦੇ ਜੱਜ ਸ਼ਾਮਲ ਹੋਏ। ਇਸ ਆਖਰੀ ਦਿਨ ਅਮਰੀਕਨ ਸਿੱਖ ਕਾਕਸ ਕਮੇਟੀ ਦੇ ਐਗਜ਼ੈਕਟਿਵ ਡਾਇਰੈਕਟਰ ਹਰਪ੍ਰੀਤ ਸਿੰਘ ਸੰਧੂ ਨੇ ਪ੍ਰਧਾਨ ਮੰਤਰੀ ਤੇ ਸਮੁੱਚੀ ਕਨਵੈਸ਼ਨ ਨੂੰ ਸੰਭੋਧਨ ਕੀਤਾ ਤੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਤੇ ਪੂਰੇ ਅਵਾਮ ਦਾ ਏਡੀ ਵੱਡੀ ਕਨਵੈਨਸ਼ਨ ਕਰਾਉਣ ਲਈ ਸ਼ੁਕਰੀਆ ਅਦਾ ਕੀਤਾ। ਤੇ ਕਿਹਾ ਕਿ ਪਾਕਿਸਤਾਨ ਸਰਕਾਰ ਨੇ ਗੁਰੂ ਨਾਨਕ ਸਾਹਿਬ ਦੇ 550 ਸਾਲਾ ਪ੍ਰਕਾਸ਼ ਉਤਸਵ ਨੂੰ ਮਨਾਉਣ ਲਈ ਬਹੁਤ ਵਡੇ ਪ੍ਰਬੰਧ ਕੀਤੇ ਹਨ ਤੇ ਸਾਰੇ ਪ੍ਰਬੰਧਾਂ ਨੂੰ ਆਖਰੀ ਛੋਹਾਂ ਦਿੱਤੀਆਂ ਜਾ ਰਹੀਆਂ ਹਨ, ਜਿਸ ਲਈ ਪ੍ਰਧਾਨ ਮੰਤਰੀ ਵਧਾਈ ਦੇ ਹੱਕਦਾਰ ਹਨ।
ਇਸ ਤੋਂ ਬਾਦ ਪ੍ਧਾਨ ਮੰਤਰੀ ਇਮਰਾਨ ਖਾਨ ਨੇ ਕਨਵੈਨਸ਼ਨ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਕਰਤਾਰ ਪੁਰ ਸਾਹਿਬ ਸਿੱਖਾਂ ਦਾ ਮਦੀਨਾ ਤੇ ਨਨਕਾਣਾ ਸਾਹਿਬ  ਸਿੱਖਾਂ ਦਾ ਮੱਕਾ ਹੈ, ਉਹ ਜਦ ਚਾਹੁਣ ਇਸ ਧਰਤੀ ਦੇ ਦਰਸ਼ਨ ਕਰਨ ਆ ਸਕਦੇ ਹਨ। ਵੀਜ਼ਾ ਸ਼ਰਤਾਂ ਸੌਖੀਆਂ ਕਰ ਦਿੱਤੀਆ ਗਈਆ ਹਨ, ਰਹਿਣ ਦੇ ਪ੍ਰਬੰਧ ਕਰ ਦਿੱਤੇ ਗਏ ਹਨ। ਸਿੱਖਾ ਨੂੰ ਕਿਸੇ ਕਿਸਮ ਦੀ ਤਕਲੀਫ ਨਹੀਂ ਆਉਣ ਦਿੱਤੀ ਜਾਵੇਗੀ। ਪਾਕਿਸਤਾਨ ਦਾ ਨਿਸ਼ਾਨਾਂ ਦੋਹਾਂ ਦੇਸ਼ਾਂ ਵਿਚ ਕਸ਼ੀਦਗੀ ਘਟਾ ਕੇ ਅਮਨ ਸਥਾਪਤ ਕਰਨਾ ਹੈ। ਜਨਾਬ ਇਮਰਾਨ ਖਾਨ ਨੇ ਕਿਹਾ ਕਿ ਵਿਦੇਸ਼ਾਂ ਵਿਚੋਂ ਆਏ ਸਾਰੇ ਸਿੱਖਾਂ ਦਾ ਸੁਆਗਤ ਹੈ ਤੇ ਖੁੱਲ੍ਹੇ ਦਿਲ ਨਾਲ ਆਪਣੇ ਗੁਰਦੁਆਂਰਿਆਂ ਦੇ ਦਰਸ਼ਨ ਕਰ ਸਕਦੇ ਹਨ। ਪ੍ਰਧਾਨ ਮੰਤਰੀ ਦੇ ਭਾਸ਼ਨ ਵਿਚ ਲਗਾਤਰ ਤਾੜੀਆ ਵੱਜਦੀਆਂ ਰਹੀਆਂ ਤੇ ਜੈਕਾਰੇ ਗੂੰਜਦੇ ਰਹੇ।
ਇਸ ਕਨਵੈਨਸ਼ਨ ਵਿਚ ਅਮਰੀਕਾ, ਕੇਨੈਡਾ, ਵਿਲਾਇਤ, ਯੋਰਪ, ਤੇ ਭਾਰਤੀ ਕਬਜ਼ੇ ਹੇਠਲੇ ਪੰਜਾਬ ਵਿਚੋਂ ਸ੍ਰ: ਗੁਰਤੇਜ ਸਿੰਘ ਸਾਬਕਾ ਆਈ.ਏ.ਐਸ. ਜਗਮੋਹਨ ਸਿੰਘ ਟੋਨੀ ਤੇ ਪਰਮਜੀਤ ਸਿੰਘ ਗਾਜ਼ੀ ਸ਼ਾਮਲ ਹੋਏ। ਇਕ ਵੱਖਰੇ ਬਿਆਨ ਵਿਚ ਅਮਰੀਕਨ ਗੁਰਦੁਆਰਾ ਪ੍ਵਬੰਧਕ ਕਮੇਟੀ ਦੇ ਪ੍ਧਾਨ ਭਾਈ ਜਸਵੰਤ ਸਿੰਘ ਹੋਠੀ ਤੇ ਕੋਆਰਡੀਨੇਟਰ ਡਾਕਟਰ ਪਿ੍ਤਪਾਲ ਸਿੰਘ ਹੁਰਾਂ ਪਾਕਿਸਤਾਨੀ ਪ੍ਰਧਾਨ ਮੰਤਾਰੀ, ਪਾਕਿਸਤਾਨ ਪੰਜਾਬ ਦੇ ਗਵਰਨਰ, ਪਾਕਿਸਤਾਨੀ ਪੰਜਾਬੀ ਦੇ ਮੁੱਖ ਮੰਤਰੀ ਤੇ ਭਾਈ ਹਰਪ੍ਰੀਤ ਸਿੰਘ ਸੰਧੂ  ਤੇ  ਸਮੁੱਚੇ ਪਾਕਿਸਤਾਨੀ ਪ੍ਰਸ਼ਾਸਨ ਦਾ ਧੰਨਵਾਦ ਕੀਤਾ ਹੈ।

ਬੋਲਜਾਨੋ : ਮਨਦੀਪ ਕੌਰ ਨੇ ਇਟਲੀ ਵਿਚ ਪਹਿਲੀ ਪੰਜਾਬਣ ਬੱਸ ਡਰਾਇਵਰ ਬਣ ਕੇ ਇਤਿਹਾਸ ਰਚਿਆ

ਪੰਜਾਬੀ ਮਾਂ ਬੋਲੀ ਦੀ ਮਹੱਤਤਾ ਦਾ ਗੀਤ ’ਚ ਜ਼ਿਕਰ ਕਰਨ ਚੰਗਾ ਸੁਨੇਹਾ