in

ਪਾਕਿਸਤਾਨ ਜਾਣ ਵਾਲੇ ਸਿੱਖ ਸ਼ਰਧਾਲੂਆਂ ਨੂੰ ਖੁੱਲ ਦਿਲ੍ਹੀ ਨਾਲ ਮਿਲਣਗੇ ਵੀਜੇ

ਜਨਰਲ ਕੌਸਲਰ ਸਿੱਖ ਆਗੂਆਂ ਨਾਲ

ਜਨਰਲ ਕੌਸਲਰ ਸਿੱਖ ਆਗੂਆਂ ਨਾਲ

ਮਿਲਾਨ (ਇਟਲੀ) 14 ਜੁਲਾਈ (ਸਾਬੀ ਚੀਨੀਆਂ) – ਪਾਕਿਸਤਾਨ ਵਿਚ ਸਥਿਤ ਸਿੱਖ ਗੁਰਧਾਮਾਂ ਦੇ ਦਰਸ਼ਨਾਂ ਲਈ ਇਟਲੀ ਤੋਂ ਜਾਣ ਵਾਲੇ ਸਿੱਖ ਸ਼ਰਧਾਲੂਆਂ ਨੂੰ ਪਾਕਿਸਤਾਨ ਦੀ ਮਿਲਾਨ ਅੰਬੈਸੀ ਪੂਰੀ ਖੁੱਲ੍ਹ ਦਿਲ੍ਹੀ ਨਾਲ ਵੀਜੇ ਦੇ ਕੇ ਸਿੱਖਾਂ ਨਾਲ ਆਪਣੀ ਭਾਈਚਾਰਕ ਸਾਂਝ ਲਈ ਫਰਜ਼ ਨਿਭਾਏਗੀ। ਇਨਾਂ ਵਿਚਾਰਾਂ ਦਾ ਪ੍ਰਗਟਾਵਾ ਪਾਕਿਸਤਾਨ ਦੀ ਮਿਲਾਨ ਅੰਬੈਸੀ ਦੇ ਕੌਸਲਰ ਜਨਰਲ ਡਾ: ਮਨਜੂਰ੍ਹਾ ਚੌਧਰੀ ਨੇ ਇੰਡੀਅਨ ਸਿੱਖ ਕਮਿਨਊਟੀ ਦੇ ਵਿਸ਼ੇਸ਼ ਵਫਦ ਨਾਲ ਗੱਲਬਾਤ ਕਰਦਿਆ ਹੋਇਆ ਕੀਤਾ। ਦੱਸਣਯੋਗ ਹੈ ਕਿ ਇੰਡੀਅਨ ਸਿੱਖ ਕਮਿਊਨਿਟੀ ਇਟਲੀ ਦਾ ਵਫਦ  ਸੁਖਦੇਵ ਸਿੰਘ ਕੰਗ ਦੀ ਪ੍ਰਧਾਨਗੀ ਹੇਠ ਕਰਤਾਰਪੁਰ ਸਾਹਿਬ ਦੇ ਲਾਂਘੇ ਲਈ ਪਾਕਿਸਤਾਨ ਸਰਕਾਰ ਦਾ ਧੰਨਵਾਦ ਕਰਨ ਲਈ ਜਰਨਲ ਕੌਸਲਰ ਮਿਲਾਨ ਨੂੰ ਮਿਲਣ ਪੁੱਜਿਆ ਸੀ। ਜਿੱਥੇ ਗੱਲਬਾਤ ਕਰਦਿਆ ਡਾ: ਚੌਧਰੀ ਨੇ ਸਿੱਖ ਆਗੂਆਂ ਸੁਖਦੇਵ ਸਿੰਘ ਕੰਗ, ਹਰਜਿੰਦਰ ਸਿੰਘ ਵਾਇਸ ਪ੍ਰਧਾਨ ਸੱਚਖੰਡ ਈਸ਼ਰ ਦਰਬਾਰ ਬ੍ਰੇਸ਼ੀਆ, ਕੌਮੀ ਬੁਲਾਰੇ ਮੇਜਰ ਸਿੰਘ ਮਾਨ, ਨਛੱਤਰ ਸਿੰਘ ਤੇ ਜਰਨੈਲ ਸਿੰਘ ਨੂੰ ਦੱਸਿਆ ਕਿ, ਪਾਕਿਸਤਾਨ ਵਾਲੇ ਪਾਸੇ ਤੋਂ ਕਰਤਾਰਪੁਰ ਸਾਹਿਬ ਦੇ ਲਾਂਘੇ ਦਾ ਕੰਮ ਲਗਭਗ ਮੁਕੰਮਲ ਹੋ ਚੁੱਕਾ ਹੈ ਤੇ ਬਹੁਤ ਜਲਦ ਇਸ ਰਸਤੇ ਨੂੰ ਸਿੱਖ ਗੁਰਧਾਮਾਂ ਦੇ ਦਰਸ਼ਨ ਲਈ ਖੋਲ੍ਹ ਦਿੱਤਾ ਜਾਵੇਗਾ।
ਡਾ: ਚੌਧਰੀ ਨੇ ਵਿਸ਼ਵਾਸ ਦਵਾਇਆ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਜਿੰਨੇ ਵੀ ਸਿੱਖ ਇਟਲੀ ਤੋਂ ਪਾਕਿਸਤਾਨ ਵਿਖੇ ਸਥਿਤ ਗੁਰਧਾਮਾਂ ਦੇ ਦਰਸ਼ਨ ਲਈ ਜਾਣਾ ਚਾਹੁੰਦੇ ਹੋਣਗੇ ਪਾਕਿ ਸਰਕਾਰ ਸਭ ਨੂੰ ਵੀਜੇ ਜਾਰੀ ਕਰੇਗੀ। ਇਸ ਮੌਕੇ ਸਿੱਖ ਆਗੂਆਂ ਵੱਲੋਂ ਜਰਨਲ ਕੌਸਲਰ ਮਨਜੂਰਾ ਚੌਧਰੀ ਨੂੰ ਇਕ ਯਾਦਗਾਰੀ ਚਿੰਨ੍ਹ ਵੀ ਭੇਂਟ ਕੀਤਾ ਗਿਆ।

ਏਬੋਲੀ : ਪੰਜਾਬੀ ਭਾਈਚਾਰੇ ਵੱਲੋਂ ਕਰਵਾਇਆ ਜਾ ਰਿਹਾ ‘ਫੇਸਤਾ ਦੇਲਾ ਕਲਤੂਰਾ ਇੰਦੀਆਨਾ’

ਅਸਤੀਫ਼ਾ ਕਿਉਂ ਦਿੱਤਾ, ਇਹ ਤਾਂ ਖ਼ੁਦ ਸਿੱਧੂ ਹੀ ਦੱਸ ਸਕਦੇ ਨੇ: ਕੈਪਟਨ