in

ਪਾਕਿਸਤਾਨ ਵਿੱਚ ਜਬਰੀ ਧਰਮ ਪਰਿਵਰਤਨ ਨੂੰ ਰੁਕਵਾਉਣ ਲਈ ਭਾਰਤ ਸਰਕਾਰ ਉਪਰਾਲਾ ਕਰੇ – ਸ਼ਰਮਾ

ਸ਼੍ਰੀ ਸ਼ਰਮਾ ਤੇ ਬੇਦੀ ਨੇ ਕਿਹਾ ਕਿ, ਅਜਿਹੇ ਅਪਰਾਧਾਂ ਨੂੰ ਰੁਕਵਾਉਣ ਲਈ ਭਾਰਤ ਸਰਕਾਰ ਤੁਰੰਤ ਕਾਰਵਾਈ ਕਰੇ
ਸ਼੍ਰੀ ਸ਼ਰਮਾ ਤੇ ਬੇਦੀ ਨੇ ਕਿਹਾ ਕਿ, ਅਜਿਹੇ ਅਪਰਾਧਾਂ ਨੂੰ ਰੁਕਵਾਉਣ ਲਈ ਭਾਰਤ ਸਰਕਾਰ ਤੁਰੰਤ ਕਾਰਵਾਈ ਕਰੇ

ਵਿਚੈਂਸਾ (ਇਟਲੀ) 11 ਸਤੰਬਰ (ਪੱਤਰ ਪ੍ਰੇਰਕ) – ਪਾਕਿਸਤਾਨ ਵਿਖੇ ਸਿੱਖ ਅਤੇ ਹਿੰਦੂ ਲੜਕੀਆਂ ਨੂੰ ਅਗਵਾ ਕਰਕੇ ਉਨ੍ਹਾਂ ਦੇ ਜਬਰੀ ਧਰਮ ਪਰਿਵਰਤਨ ਦੇ ਵਧ ਰਹੇ ਜੁਰਮਾਂ ਨੂੰ ਠੱਲ ਪਾਉਣ ਲਈ ਭਾਰਤ ਸਰਕਾਰ ਦੁਆਰਾ ਪਾਕਿਸਤਾਨ ਸਰਕਾਰ ਕੋਲ ਸਖਤੀ ਨਾਲ ਮਾਮਲਾ ਉਠਾਇਆ ਜਾਣਾ ਚਾਹੀਦਾ ਹੈ। ਇਸ ਵਿਚਾਰ ਦਾ ਪ੍ਰਗਟਾਵਾ ਬੀ ਜੇ ਪੀ ਮੋਦੀ ਮਿਸ਼ਨ ਯੂਰਪ ਦੇ ਪ੍ਰਧਾਨ ਸ਼੍ਰੀ ਅਨਿਲ ਕੁਮਾਰ ਸ਼ਰਮਾ ਅਤੇ ਇਟਲੀ ਦੇ ਜਨਰਲ ਸਕੱਤਰ ਸ਼੍ਰੀ ਜਗਦੀਪ ਬੇਦੀ ਨੇ ਬੀਤੇ ਦਿਨ ਸਾਂਝੇ ਤੌਰ ‘ਤੇ ਕੀਤਾ। ਇਨ੍ਹਾਂ ਆਗੂਆਂ ਨੇ ਕਿਹਾ ਕਿ, ਪਾਕਿਸਤਾਨ ਵਿੱਚ ਘੱਟ ਗਿਣਤੀਆਂ ਦਾ ਜੀਵਨ ਸੁਰੱਖਿਅਤ ਨਹੀ ਹੈ, ਉੱਥੇ ਸ਼ਰਾਰਤੀ ਅਨਸਰਾਂ ਦੁਆਰਾ ਧਾਰਮਿਕ ਕਦਰਾਂ ਕੀਮਤਾਂ ਅਤੇ ਨੈਤਿਕਤਾ ਦੀਆਂ ਸ਼ਰੇਆਮ ਧੱਜੀਆਂ ਉਡਾਈਆਂ ਜਾ ਰਹੀਆਂ ਹਨ। ਪਾਕਿਸਤਾਨ ‘ਚ ਹਿੰਦੂਆਂ ਅਤੇ ਸਿੱਖਾਂ ਦੀਆਂ ਲੜਕੀਆਂ ਨੂੰ ਨਿੱਤ ਦਿਨ ਬੰਧਕ ਬਣਾਇਆ ਜਾ ਰਿਹਾ ਹੈ ਅਤੇ ਧੱਕੇ ਨਾਲ ਉਨ੍ਹਾਂ ਦਾ ਧਰਮ ਪਰਿਵਰਤਨ ਕਰਵਾਇਆ ਜਾ ਰਿਹਾ ਹੈ। ਸ਼੍ਰੀ ਸ਼ਰਮਾ ਤੇ ਬੇਦੀ ਨੇ ਕਿਹਾ ਕਿ, ਅਜਿਹੇ ਅਪਰਾਧਾਂ ਨੂੰ ਰੁਕਵਾਉਣ ਲਈ ਭਾਰਤ ਸਰਕਾਰ ਤੁਰੰਤ ਕਾਰਵਾਈ ਕਰੇ।

ਲੜਾਈ ਲਈ ਤੈਅ ਕੀਤੇ ਸਮੇਂ ‘ਤੇ ਪੁੱਜੇ ਮਾਂਗਟ ਤੇ ਰੰਮੀ ਦੇ ਸਮਰਥਕ, ਇਕ-ਦੂਜੇ ਨੂੰ ਵੰਗਾਰਿਆ

ਬਬੀਤਾ ਫੋਗਾਟ ਨੇ ਹਰਿਆਣਾ ਪੁਲਿਸ ਤੋਂ ਦਿੱਤਾ ਅਸਤੀਫਾ