in

ਪਾਕਿ : ਘੁੜਸਵਾਰ ਨੇ ਘੋੜੇ ਦਾ ਨਾਂ ਰੱਖਿਆ ‘ਆਜ਼ਾਦ ਕਸ਼ਮੀਰ’

ਪਾਕਿਸਤਾਨ ਦੀ ਇੱਕ ਵਾਰ ਫਿਰ ਨਾਪਾਕ ਹਰਕਤ ਸਾਹਮਣੇ ਆਈ ਹੈ। ਹੁਣ ਜਦੋਂ ਪਾਕਿਸਤਾਨ ਨੂੰ ਪਤਾ ਹੈ ਕਿ ਉਹ ਸਿੱਧੇ ਤੌਰ ‘ਤੇ ਭਾਰਤ ਤੋਂ ਲੜਾਈ ਵਿੱਚ ਨਹੀਂ ਜਿੱਤ ਸਕਦਾ ਤਾਂ ਉਸ ਨੇ ਜਾਨਵਰਾਂ ਦੇ ਅਜੀਬੋ-ਗਰੀਬ ਨਾਮ ਰੱਖਣੇ ਸ਼ੁਰੂ ਕਰ ਦਿੱਤੇ ਹਨ। ਗੱਲ ਕਰ ਰਹੇ ਹਾਂ ਪਾਕਿਸਤਾਨੀ ਘੁੜਸਵਾਰ ਉਸਮਾਨ ਖਾਨ ਦੀ, ਜੋ ਓਲੰਪਿਕ ਖੇਡਾਂ ‘ਚ ਹਿੱਸਾ ਲੈਣ ਲਈ ਕੁਆਲੀਫਾਈ ਹੋਇਆ ਅਤੇ ਉਸ ਨੇ ਆਪਣੇ ਘੋੜੇ ਦਾ ਨਾਮ ‘ਆਜ਼ਾਦ ਕਸ਼ਮੀਰ’ ਰੱਖਿਆ ਹੈ। ਉਸਮਾਨ ਖਾਨ ਨੂੰ ਘੋੜੇ ਦਾ ਨਾਮ ਬਦਲਣ ਲਈ ਕਿਹਾ ਗਿਆ ਸੀ, ਪਰ ਉਸਮਾਨ ਖਾਨ ਨੇ ਅਜਿਹਾ ਕਰਨ ਤੋਂ ਇਨਕਾਰ ਕਰ ਦਿੱਤਾ। ਇਹ ਮਾਮਲਾ ਹੁਣ ਭੱਖ ਗਿਆ ਹੈ। ਭਾਰਤ ਵੱਲੋਂ ਇਸ ‘ਤੇ ਇਤਰਾਜ਼ ਪ੍ਰਗਟਾਇਆ ਗਿਆ ਹੈ।
ਘੁੜਸਵਾਰੀ ਮੁਕਾਬਲੇ ‘ਚ ਪਾਕਿਸਤਾਨ ਨੂੰ ਪਹਿਲੀ ਵਾਰ ਓਲੰਪਿਕ ਲਈ ਕੁਆਲੀਫਾਈ ਕਰਵਾਉਣ ਵਾਲੇ ਉਸਮਾਨ ਖਾਨ ਦੇ ਘੋੜੇ ਦਾ ਨਾਮ ‘ਅਜ਼ਾਦ ਕਸ਼ਮੀਰ’ ਰੱਖਿਆ ਹੈ, ਜਿਸ ‘ਤੇ ਭਾਰਤੀ ਓਲੰਪਿਕ ਅਧਿਕਾਰੀ ਕਾਨੂੰਨੀ ਸਲਾਹ ਲੈ ਰਹੇ ਹਨ। ਭਾਰਤੀ ਓਲੰਪਿਕ ਸੰਘ ਦੇ ਅਧਿਕਾਰੀ ਇਸ ‘ਤੇ ਕਾਨੂੰਨੀ ਸਲਾਹ ਲੈਣ ਦੀ ਕੋਸ਼ਿਸ਼ ਕਰ ਰਹੇ ਹਨ ਕਿ ਕੀ ਇਹ ਨਾਮ ਰਾਜਨੀਤੀ ਤੋਂ ਪ੍ਰੇਰਿਤ ਹੈ ਜਾਂ ਨਹੀਂ। ਓਲੰਪਿਕ ਖੇਡਾਂ ਵਿੱਚ ਅਥਲੀਟਾਂ ਨੂੰ ਰੋਸ ਪ੍ਰਦਰਸ਼ਨ ਦਰਜ ਕਰਾਉਣ ਅਤੇ ਰਾਜਨੀਤਿਕ ਪ੍ਰਗਟਾਵੇ ਵਿਖਾਉਣ ‘ਤੇ ਮਨਾਹੀ ਹੈ। ਉਸਮਾਨ ਖਾਨ ਨੇ ਕਿਹਾ ਕਿ, ਉਹ ਆਪਣੇ ਘੋੜੇ ਦਾ ਨਾਮ ਨਹੀਂ ਬਦਲੇਗਾ।
ਉਸਮਾਨ ਖਾਨ ਨੇ’ ‘ਡਾਨ’ ਅਖਬਾਰ ਨੂੰ ਦੱਸਿਆ, “ਇਹ ਬੇਕਾਰ ਮੁੱਦਾ ਹੈ। ਮੇਰੇ ਇਰਾਦੇ ਸਪੱਸ਼ਟ ਹਨ। ਘੋੜੇ ਦਾ ਨਾਮ ਕਸ਼ਮੀਰ ਦੇ ਹਾਲਾਤ ਨੂੰ ਵੇਖਦਿਆਂ ਨਹੀਂ ਰੱਖਿਆ ਗਿਆ ਸੀ। 38 ਸਾਲਾ ਘੁੜਸਵਾਰ ਉਸਮਾਨ ਖਾਨ ਆਸਟ੍ਰੇਲੀਆ ਵਿੱਚ ਸੈਟਲ ਹੈ ਅਤੇ ਉਸ ਨੇ ਕਿਹਾ ਕਿ, ਉਸ ਨੇ ਅਪ੍ਰੈਲ 2019 ਵਿੱਚ ਘੋੜੇ ਦਾ ਨਾਮ ਦਰਜ ਕਰਵਾ ਲਿਆ ਸੀ। ਉਸਮਾਨ ਨੇ ਦੱਸਿਆ ਕਿ, ਘੋੜੇ ਦਾ ਨਾਮ ਪਹਿਲਾਂ ‘ਹੀਯਰ ਟੂ ਸਟੇਅ’ ਸੀ, ਜਿਸ ਨੂੰ ਉਸ ਨੇ ਖਰੀਦਣ ਤੋਂ ਬਾਅਦ ਬਦਲ ਦਿੱਤਾ ਸੀ। ਉਸਮਾਨ ਖਾਨ ਨੇ 2014 ਅਤੇ 2018 ਦੋਵਾਂ ਏਸ਼ੀਆਈ ਖੇਡਾਂ ਲਈ ਵੀ ਕੁਆਲੀਫਾਈ ਕੀਤਾ ਸੀ ਪਰ ਦੋਵਾਂ ਮੌਕਿਆਂ ‘ਤੇ ਆਪਣੇ ਘੋੜੇ ‘ਅਲ-ਬੁਰਾਕ’ ਦੀ ਯਾਤਰਾ ਲਈ ਪੈਸਾ ਇਕੱਠਾ ਨਹੀਂ ਕਰ ਸਕੇ ਸਨ।
ਜਿਕਰਯੋਗ ਹੈ ਕਿ ਫੈਡਰੇਸ਼ਨ ਆਫ ਇੰਡੀਆ ਦੇ ਅਨੁਸਾਰ ਇਹ ਓਲੰਪਿਕ ਚਾਰਟਰ ਨਿਯਮ 50 ਦੇ ਵਿਰੁੱਧ ਹੈ, ਜਿਸ ਵਿੱਚ ਕਿਹਾ ਗਿਆ ਹੈ ਕਿ ਓਲੰਪਿਕ ਦੇ ਹਰ ਸਮਾਰੋਹ ਜਾਂ ਸਥਾਨ ‘ਤੇ ਰਾਜਨੀਤਿਕ ਨਿਰਪੱਖਤਾ ਬਣਾਈ ਰੱਖਣਾ ਲਾਜ਼ਮੀ ਹੈ। ਕਿਸੇ ਰਾਸ਼ਟਰ ਦੀਆਂ ਧਾਰਮਿਕ, ਰਾਜਨੀਤਿਕ ਭਾਵਨਾਵਾਂ ਨੂੰ ਕਿਸੇ ਇਸ਼ਾਰੇ ਜਾਂ ਵਸਤੂ ਤੋਂ ਸੱਟ ਨਹੀਂ ਪਹੁੰਚਾਈ ਜਾ ਸਕਦੀ। ਜੇ ਕੋਈ ਇਸ ਵਿਰੁੱਧ ਸ਼ਿਕਾਇਤ ਦਰਜ ਕਰਵਾਉਂਦਾ ਹੈ ਤਾਂ ਮੁਲਜ਼ਮ ਦੇਸ਼ ਦਾ ਓਲੰਪਿਕ ਕੋਟਾ ਰੱਦ ਕੀਤਾ ਜਾ ਸਕਦਾ ਹੈ।

ਕੀ ਇਟਲੀ ਨੂੰ ਨਵੀਂ ਕੋਰੋਨਾਵਾਇਰਸ ਯਾਤਰਾ ਪਾਬੰਦੀਆਂ ਅਧੀਨ ਛੱਡਿਆ ਜਾ ਸਕਦਾ ਹੈ?

ਸਟੇਅ ਪ੍ਰਕਿਰਿਆਵਾਂ (ਨਿਵਾਸ ਆਗਿਆ) ਦਾ 30 ਦਿਨਾਂ ਦਾ ਮੁਅੱਤਲ ਪਰਮਿਟ