in

ਪਾਕਿ ਸਪੋਰਟਸ ਕਲੱਬ ਨੇ ਕਾਰਪੀ ਵਿਖੇ ਖੇਡ ਮੇਲਾ ਕਰਵਾਇਆ

ਖੇਡ ਮੇਲਾ ਸ਼ਾਨਾਮੱਤੀ ਢੰਗ ਨਾਲ ਸਮਾਪਤ ਹੋਇਆ
ਕਬੱਡੀ ਦੀ ਕੁਮੈਂਟਰੀ ਬੱਬੂ ਜਲੰਧਰੀਆ ਅਤੇ ਨਰਿੰਦਰ ਤਾਜਪੁਰੀ ਨੇ ਸਾਂਝੇ ਤੌਰ ‘ਤੇ ਕੀਤੀ

ਮੋਦੇਨਾ (ਇਟਲੀ) 6 ਅਗਸਤ (ਵਿਸ਼ੇਸ਼ ਪ੍ਰਤੀਨਿਧੀ) – ਇਟਲੀ ਦੇ ਮੋਦੇਨਾ ਨੇੜ੍ਹਲੇ ਸ਼ਹਿਰ ਕਾਰਪੀ ਵਿਖੇ ਪਾਕਿ ਸਪੋਰਟਸ ਕਲੱਬ ਦੁਆਰਾ ਕਬੱਡੀ ਤੇ ਵਾਲੀਬਾਲ ਨੂੰ ਪ੍ਰਫੁਲਿੱਤ ਕਰਨ ਹਿੱਤ ਖੇਡ ਮੇਲਾ ਕਰਵਾਇਆ ਗਿਆ। ਖੇਡ ਮੇਲਾ ਸ਼ਾਨਾਮੱਤੀ ਢੰਗ ਨਾਲ ਸਮਾਪਤ ਹੋਇਆ। ਜਿਸ ਦੌਰਨ ਇਟਲੀ ਦੀਆਂ 6 ਕਬੱਡੀ ਟੀਮਾਂ ਨੇ ਸ਼ਿਰਕਤ ਕੀਤੀ। ਫਾਇਨਲ ਮੈਚ ਆਰੇਸੋ ਅਤੇ ਨੋਵੇਲਾਰਾ ਦੀਆਂ ਟੀਮਾਂ ਵਿੱਚ ਸੀ, ਪ੍ਰੰਤੂ ਹਨੇਰਾ ਹੋ ਜਾਣ ਕਰਕੇ ਪ੍ਰਬੰਧਕਾਂ ਨੇ ਦੋਵਾਂ ਟੀਮਾਂ ਨੂੰ ਬਰਾਬਰੀ ਤੇ ਐਲਾਨ ਕੇ ਇਹ ਮੈਚ ਬੰਦ ਕਰਵਾ ਦਿੱਤਾ। ਇਸ ਪ੍ਰਕਾਰ ਦੋਹਾਂ ਟੀਮਾਂ ਨੂੰ ਜੇਤੂ ਟੀਮਾਂ ਐਲਾਨਿਆ ਗਿਆ। ਖੇਡ ਮੇਲੇ ਦੌਰਾਨ ਵਾਲੀਬਾਲ ਦੇ ਮੁਕਾਬਲੇ ਵੀ ਕਰਵਾਏ ਗਏ ਅਤੇ ਬੱਚਿਆਂ ਦੀਆਂ ਦੌੜਾ ਵੀ ਹੋਈਆਂ। ਕਬੱਡੀ ਦੀ ਕੁਮੈਂਟਰੀ ਬੱਬੂ ਜਲੰਧਰੀਆ ਅਤੇ ਨਰਿੰਦਰ ਤਾਜਪੁਰੀ ਨੇ ਸਾਂਝੇ ਤੌਰ ‘ਤੇ ਕੀਤੀ।

ਖੇਡ ਮੇਲਾ ਸ਼ਾਨਾਮੱਤੀ ਢੰਗ ਨਾਲ ਸਮਾਪਤ ਹੋਇਆ


ਵੇਰੋਨਾ ਦੀਆਂ ਪੰਜਾਬਣਾਂ ਨੇ ਉਤਸ਼ਾਹ ਨਾਲ ਮਨਾਈਆਂ ਤੀਆਂ

ਬੋਰਗੋ ਹੇਰਮਾਦਾ : 5ਵਾਂ ਸਲਾਨਾ ਵਿਸ਼ਾਲ ਮਹਾਂਮਾਈ ਜਾਗਰਣ 14 ਅਗਸਤ ਨੂੰ