in

ਪੁਨਤੀਨੀਆ : ਪੰਜਾਬਣਾਂ ਨੇ ਤੀਆਂ ਧੂਮਧਾਮ ਨਾਲ ਮਨਾਈਆਂ

ਇਟਲੀ ਦੇ ਸ਼ਹਿਰ ਪੁਨਤੀਨੀਆਂ 'ਚ ਤੀਆਂ ਮਨਾਉਣ ਮੌਕੇ ਇਕੱਤਰ ਹੋਈਆਂ ਪੰਜਾਬਣਾਂ
ਇਟਲੀ ਦੇ ਸ਼ਹਿਰ ਪੁਨਤੀਨੀਆਂ ‘ਚ ਤੀਆਂ ਮਨਾਉਣ ਮੌਕੇ ਇਕੱਤਰ ਹੋਈਆਂ ਪੰਜਾਬਣਾਂ 

ਪੁਨਤੀਨੀਆਂ (ਇਟਲੀ) 2 ਅਗਸਤ (ਵਿਸ਼ੇਸ਼ ਪ੍ਰਤੀਨਿੱਧ) – ਲਾਤੀਨਾ ਨੇੜ੍ਹਲੇ ਸ਼ਹਿਰ ਪੁਨਤੀਨੀਆ ਵਿਖੇ  ਇਲਾਕੇ ਦੀਆਂ ਪੰਜਾਬਣਾਂ ਦੁਆਰਾ ਤੀਆਂ ਦਾ ਤਿਉਹਾਰ ਧੂਮਧਾਮ ਨਾਲ ਮਨਾਇਆ ਗਿਆ। ਇਸ ਮੌਕੇ ਸਰਬਜੀਤ ਕੌਰ, ਗਗਨਦੀਪ ਕੌਰ, ਗੁਰਸੇਵਕ ਕੌਰ ਅਤੇ ਅਮਨਦੀਪ ਕੌਰ ਆਦਿ ਦੀ ਗਿੱਧਾ ਟੀਮ ਦੁਆਰਾ ਪੰਜਾਬਣਾਂ ਦੇ ਦਿਲਾਂ ਦੀ ਧੜਕਣ ਗਿੱਧੇ ਦੀ ਪੇਸ਼ਕਾਰੀ ਕੀਤੀ ਗਈ। ਇਸ ਮੌਕੇ ਪੰਜਾਬੀ ਦੇ ਪ੍ਰਮੁੱਖ ਗੀਤਾਂ ‘ਤੇ ਡਾਂਸ ਅਤੇ ਬੋਲੀਆਂ ਵੀ ਪਾਈਆਂ ਗਈਆਂ। ਇਸ ਮੌਕੇ ਤੀਆਂ ਬਾਰੇ ਗੱਲ ਕਰਦਿਆਂ ਸਰਬਜੀਤ ਕੌਰ ਨੇ ਕਿਹਾ ਕਿ, “ਤੀਆਂ ਸਾਡੇ ਸੱਭਿਆਚਾਰ ਦਾ ਇਕ ਮਹੱਤਵਪੂਰਨ ਤਿਉਹਾਰ ਹੈ। ਜਿਸ ਤੋਂ ਪੰਜਾਬਣਾਂ ਦੇ ਚਾਵਾਂ ਤੇ ਸੱਧਰਾਂ ਦਾ ਪਤਾ ਲੱਗਦਾ ਹੈ। ਦੱਸਣਯੋਗ ਹੈ ਸਰਬਜੀਤ ਕੌਰ ਉੱਘੇ ਪੰਜਾਬੀ ਗਾਇਕ ਦਲਵਿੰਦਰ ਦਿਆਲਪੁਰੀ ਦੀ ਸਕੀ ਭੈਣ ਹੈ, ਜੋ ਕਿ ਇਟਲੀ ਵਿਚ ਲੰਬੇ ਅਰਸੇ ਤੋਂ ਪੰਜਾਬੀ ਸੱਭਿਆਚਾਰ ਨੂੰ ਪ੍ਰਫੁਲਿੱਤ ਕਰਨ ਹਿੱਤ ਲਾਮਬੰਦ ਹਨ।

ਲੋਕ ਗਾਇਕ ਸਤਵਿੰਦਰ ਬੁੱਗਾ ਦਾ ਇਟਲੀ ਵਿਚ ਭਰਵਾਂ ਸਵਾਗਤ

ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਮਨਾਉਣ ਲਈ ਮਿਲਾਨ ਕੌਸਲਟ ਜਨਰਲ ਨੇ ਕੀਤੀ ਇਟਲੀ ਦੀਆਂ ਪੰਥਕ ਸ਼ਖਸ਼ੀਅਤਾਂ ਨਾਲ ਮੀਟਿੰਗ