in

ਪੁਲਮਨ ਪਾਰਕ ਟਾਕਾਨੀਨੀ ਵਿਖੇ ਹੋਣਗੀਆਂ ਪਹਿਲੀਆਂ ‘ਨਿਊਜ਼ੀਲੈਂਡ ਸਿੱਖ ਖੇਡਾਂ’

ਨਿਊਜ਼ੀਲੈਂਡ ਦੇ ਵਿਚ ਹੋਣ ਵਾਲੀਆ ਪਹਿਲੀਆਂ ਸਿੱਖ ਖੇਡਾਂ ਦਾ ਰਸਮੀ ਐਲਾਨ ਪੁਲਮਨ ਪਾਰਕ ਟਾਕਾਨੀਨੀ ਵਿਖੇ ਖੇਡ ਮੈਨੇਜਮੈਂਟ ਕਮੇਟੀ ਵੱਲੋਂ ਕਰ ਦਿੱਤਾ ਗਿਆ

ਨਿਊਜ਼ੀਲੈਂਡ ਦੇ ਵਿਚ ਹੋਣ ਵਾਲੀਆ ਪਹਿਲੀਆਂ ਸਿੱਖ ਖੇਡਾਂ ਦਾ ਰਸਮੀ ਐਲਾਨ ਪੁਲਮਨ ਪਾਰਕ ਟਾਕਾਨੀਨੀ ਵਿਖੇ ਖੇਡ ਮੈਨੇਜਮੈਂਟ ਕਮੇਟੀ ਵੱਲੋਂ ਕਰ ਦਿੱਤਾ ਗਿਆ


ਔਕਲੈਂਡ(ਬਲਜਿੰਦਰ ਰੰਧਾਵਾ/ਬਸਿਆਲਾ)-ਨਿਊਜ਼ੀਲੈਂਡ ਦੇ ਵਿਚ ਹੋਣ ਵਾਲੀਆ ਪਹਿਲੀਆਂ ਸਿੱਖ ਖੇਡਾਂ ਦਾ ਰਸਮੀ ਐਲਾਨ ਪੁਲਮਨ ਪਾਰਕ ਟਾਕਾਨੀਨੀ ਵਿਖੇ ਖੇਡ ਮੈਨੇਜਮੈਂਟ ਕਮੇਟੀ ਵੱਲੋਂ ਕਰ ਦਿੱਤਾ ਗਿਆ ਜੋ ਕਿ 30 ਨਵੰਬਰ ਅਤੇ 1 ਦਸੰਬਰ 2019 ਨੂੰ ਕਰਵਾਈਆ ਜਾਣੀਆਂ ਹਨ। ਖੇਡ ਮੈਨੇਜਮੈਂਟ ਜਿਸ ਦੇ ਵਿਚ ਸ. ਤਾਰਾ ਸਿੰਘ ਬੈਂਸ, ਸ. ਦਲਜੀਤ ਸਿੰਘ ਸਿੱਧੂ, ਸ. ਗੁਰਵਿੰਦਰ ਸਿੰਘ ਔਲਖ, ਸ. ਇੰਦਰਜੀਤ ਸਿੰਘ ਕਾਲਕਟ, ਸ. ਸੁਰਿੰਦਰ ਸਿੰਘ ਢੀਂਡਸਾ ਅਤੇ ਸ. ਦਲਵੀਰ ਸਿੰਘ ਲਸਾੜਾ ਨੇ ਅੱਜ ਇਕ ਭਰਵਾਂ ਇਕੱਠ ਕਰਕੇ ਪੰਜਾਬੀ ਕਮਿਊਨਿਟੀ ਅਤੇ ਪੰਜਾਬੀ ਮੀਡੀਆ ਕਰਮੀਆਂ ਦੀ ਹਾਜ਼ਰੀ ਵਿਚ ਇਨ੍ਹਾਂ ਖੇਡਾਂ ਬਾਬਤ ਤਿਆਰ ਲੋਗੋ ਅਤੇ ਵੈਬਸਾਈਟ ਨੂੰ ਲਾਂਚ ਕੀਤਾ।ਸ. ਪਰਮਿੰਦਰ ਸਿੰਘ ਪਾਪਾਟੋਏਟੋਏ ਨੇ ਸਟੇਜ ਸੰਭਾਲਦਿਆਂ ਆਏ ਸਾਰੇ ਮਹਿਮਾਨਾਂ ਨੂੰ ਜੀ ਆਇਆਂ ਆਖਿਆ। ਖੇਡਾਂ ਅਤੇ ਪੰਜਾਬੀਆਂ ਦੀ ਨਿਊਜ਼ੀਲੈਂਡ ਦੇ ਵਿਚ ਕਾਰਜ ਖੇਤਰ ਨੂੰ ਸੰਖੇਪ ਰੂਪ ਵਿਚ ਪੇਸ਼ ਕੀਤਾ। ਖੇਡ ਪ੍ਰਬੰਧਕ ਸ. ਦਲਜੀਤ ਸਿੰਘ ਸਿੱਧੂ ਨੇ ਇਹਨਾ ਸਿੱਖ ਖੇਡਾ ਬਾਰੇ ਵਿਸਥਾਰ ਸਾਹਿਤ ਸਾਰੀ ਜਾਣਕਾਰੀ ਦਿੱਤੀ। ਇਸ ਤੋਂ ਉਪਰੰਤ ਖੇਡ ਪ੍ਰਬੰਧਕਾਂ ਨੇ ਲੈਪਟਾਪ ਉਤੇ ਬਟਨ ਦਬਾ ਕੇ ਲੋਗੋ ਅਤੇ ਵੈਬਸਾਈਟ ਨੂੰ ਲਾਂਚ ਕੀਤਾ ਅਤੇ ਨਿਰਧਾਰਤ ਤਰੀਕਾਂ ਦਾ ਐਲਾਨ ਕਰ ਦਿੱਤਾ। ਲੋਗੋ ਦੇ ਵਿਚ ਲੱਗੇ ਫੀਚਰਾਂ ਬਾਰੇ ਵਿਸਥਾਰ ਪੂਰਵਕ ਸ. ਹਰਜਿੰਦਰ ਸਿੰਘ ਨੇ ਦੱਸਿਆ।ਨਵਤੇਜ ਰੰਧਾਵਾ ਨੇ ਪੰਜਾਬੀਆਂ ਦੇ 125 ਸਾਲਾਂ ਦੇ ਇਤਿਹਾਸ ਤੋਂ ਲੈ ਕੇ ਇਨ੍ਹਾਂ ਖੇਡਾਂ ਦੀ ਆਮਦ ਤੱਕ ਦਾ ਸਾਰਾ ਦ੍ਰਿਸ਼ ਸਲਾਈਡਾਂ ਰਾਹੀਂ ਇੰਗਲਿਸ਼ ਵਿਚ ਪੇਸ਼ ਕੀਤਾ। ਓਪਨ ਵਿਚਾਰ ਦੇ ਵਿਚ ਹਾਜ਼ਰੀਨ ਕੱਬਡੀ ਫੈਡਰੇਸ਼ਨ ਦੇ ਨੁਮਾਇੰਦਿਆਂ, ਖੇਡ ਕਲੱਬਾਂ ਦੇ ਪ੍ਰਤੀਨਿਧਾਂ ਅਤੇ ਗੁਰ ਅਸਥਾਨਾਂ ਦੇ ਅਹੁਦੇਦਾਰਾਂ ਦੇ ਵਿਚਾਰ ਵੀ ਲਏ ਗਏ। ਫੁੱਟਬਾਲ ਬਾਰੇ ਸਤਨਾਮ ਬੈਂਸ, ਲੜਕੀਆਂ ਦੇ ਫੁੱਟਬਾਲ ਬਾਰੇ ਹਰਸ਼ਜੋਤ ਕੌਰ, ਨਿਊਜ਼ੀਲੈਂਡ ਕਬੱਡੀ ਫੈਡਰੇਸ਼ਨ ਤੋਂ ਹਰਪ੍ਰੀਤ ਸਿੰਘ ਗਿੱਲ, ਵਰਿੰਦਰ ਸਿੰਘ ਬਰੇਲੀ, ਹਾਕੀ ਬਾਰੇ ਗੁਰਪ੍ਰੀਤ ਸਿੰਘ, ਬੇਅ ਆਫ ਪਲੈਂਟੀ ਕਲੱਬ ਤੋਂ ਸ. ਹਰਪ੍ਰੀਤ ਸਿੰਘ ਗਿਲ, ਗੋਲਫ ਬਾਰੇ ਸ. ਖੜਕ ਸਿੰਘ,  ਅਤੇ ਕਲਚਰਲ ਪ੍ਰੋਗਰਾਮ ਬਾਰੇ ਬਲਜੀਤ ਕੌਰ ਦੇਹਲ ਨੇ ਆਪਣੇ ਵਿਚਾਰ ਪੇਸ਼ ਕੀਤੇ। ਸ. ਮਲਕੀਤ ਸਿੰਘ ਸਹੋਤਾ, ਸ. ਗੁਰਿੰਦਰ ਸਿੰਘ ਸ਼ਾਦੀਪੁਰ, ਗੁਰੁਆਰਾ ਬੇਗਮਪੁਰਾ ਸਾਹਿਬ ਤੋਂ ਅਸ਼ੀਸ ਕੁਮਾਰ, ਜਰਨੈਲ ਸਿੰਘ ਰਾਹੋਂ, ਹਰਪਾਲ ਸਿੰਘ ਪਾਲ, ਸ.ਜਗਦੀਪ ਸਿੰਘ ਵੜੇਚ, ਸੁਰਨੀਤ ਸਿੰਘ ਸ਼ੱਬਾ, ਚਰਨਜੀਤ ਸਿੰਘ ਦੁੱਲਾ ਨੇ ਵੀ ਸੰਬੋਧਨ ਕੀਤਾ। ਸ. ਗੁਰਵਿੰਦਰ ਸਿੰਘ ਔਲਖ ਅਤੇ ਇੰਦਰਜੀਤ ਸਿੰਘ ਨੇ ਵੀ ਇਨ੍ਹਾਂ ਖੇਡਾਂ ਬਾਰੇ ਪੁੱਛੇ ਗਏ ਸਵਾਲਾਂ ਦੇ ਜਵਾਬ ਦਿੱਤੇ।

Comments

Leave a Reply

Your email address will not be published. Required fields are marked *

Loading…

Comments

comments

World Cup 2019: ਭਾਰਤ ਨੇ ਵੈਸਟਇੰਡੀਜ਼ ਨੂੰ ਹਰਾਇਆ

ਮਹਿਲਾ ਨੂੰ ਅਗ਼ਵਾ ਕਰਨ ਦੇ ਦੋਸ਼ ‘ਚ ਭਾਰਤੀ ਨੂੰ ਤਿੰਨ ਸਾਲ ਦੀ ਜੇਲ੍ਹ