in

ਲਾਤੀਨਾ : ਪੁੱਤਰ ਦੇ ਜਨਮ ਦੀ ਪਾਰਟੀ ਮਨਾ ਰਹੇ ਪਿਤਾ ਦੀ ਝਗੜੇ ‘ਚ ਹੋਈ ਮੌਤ ਲੜਾਈ ‘ਚ ਕਈ ਜਖਮੀ

ਰੋਮ (ਇਟਲੀ) (ਕੈਂਥ) – ਭਾਰਤੀ ਲੋਕ ਪੂਰੀ ਦੁਨੀਆਂ ਵਿੱਚ ਜਿੱਥੇ ਸਖ਼ਤ ਮਿਹਨਤਾਂ ਲਈ ਜਾਣੇ ਜਾਂਦੇ ਹਨ, ਉੱਥੇ ਆਪਣੇ ਝਗੜਾਲੂ ਸੁਭਾਅ ਲਈ ਵੀ ਸਦਾ ਚਰਚਾ ਵਿੱਚ ਰਹਿੰਦੇ ਹਨ। ਕੁਝ ਅਜਿਹੀ ਹੀ ਘਟਨਾ ਇਟਲੀ ਦੇਖਣ ਨੂੰ ਮਿਲੀ। ਇਟਲੀ ਦੇ ਲਾਤੀਨਾ ਜਿਲੇ ਦੇ ਬੋਰਗੋ ਮੋਨਤੈਲੋ ਕਸਬੇ ਵਿੱਚ ਆਪਣੇ ਨਵ ਜਨਮੇ ਪੁੱਤਰ ਦੀ ਪਾਰਟੀ ਮਨਾ ਰਹੇ ਪਿਤਾ ਦੀ ਲੜਾਈ ਦੌਰਾਨ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ. ਮਿਲੀ ਜਾਣਕਾਰੀ ਅਨੁਸਾਰ ਪਾਰਟੀ ਦੌਰਾਨ ਭਾਰਤੀ ਨੌਜਵਾਨਾਂ ਦੇ ਦੋ ਗਰੁੱਪਾਂ ਵਿਚਕਾਰ ਹੋਈ ਲੜਾਈ ਕਾਰਨ 29 ਸਾਲਾ ਭਾਰਤੀ ਨੌਜਵਾਨ ਦੀ ਮੌਤ ਅਤੇ 10 ਨੌਜਵਾਨਾਂ ਦੇ ਜਖਮੀ ਹੋਣ ਦੀ ਦੁੱਖਦਾਈ ਖਬਰ ਹੈ। ਇਸ ਲੜਾਈ ‘ਚ ਜਾਨ ਤੋਂ ਹੱਥ ਗੁਆਉਣ ਵਾਲਾ ਉਕਤ ਨੌਜਵਾਨ ਜਦੋਂ ਆਪਣੇ ਨਵ ਜਨਮੇ ਪੁੱਤਰ ਦੀ ਖੁਸ਼ੀ ਵਿੱਚ ਆਪਣੇ ਸਾਥੀਆਂ ਦੇ ਨਾਲ਼ ਮਿਲ ਕੇ ਘਰ ਵਿੱਚ ਪਾਰਟੀ ਮਨਾ ਰਿਹਾ ਸੀ ਤਾਂ ਭਾਰਤੀ ਮੁੰਡਿਆਂ ਦੇ ਇਕ ਗਰੁੱਪ ਨੇ ਦੂਸਰੇ ਗਰੁੱਪ ਤੇ ਹਮਲਾ ਕਰ ਦਿੱਤਾ। ਇਸ ਮੌਕੇ ਦੋਵੇਂ ਗਰੁੱਪਾਂ ਵਿਚਕਾਰ ਹੋਈ ਭਿਆਨਕ ਲੜਾਈ ਵਿੱਚ 10 ਨੌਜਵਾਨ ਫੱਟੜ ਹੋ ਗਏ ਜਦੋਂ ਕਿ ਉਕਤ 29 ਸਾਲਾਂ ਪੰਜਾਬੀ ਨੌਜਵਾਨ ਦੀ ਮੌਤ ਹੋ ਗਈ। ਪੁਲਿਸ ਨੇ ਵਾਰਦਾਤ ਵਾਲੀ ਥਾਂ ਤੋਂ ਤੇਜਧਾਰ ਹਥਿਆਰ, ਲੋਹੇ ਦੀਆਂ ਰਾਡਾਂ ਅਤੇ ਤਿੰਨ ਚੱਲੇ ਹੋਏ ਕਾਰਤੂਸ ਵੀ ਬਰਾਮਦ ਕੀਤੇ ਹਨ। ਦੋਸ਼ੀਆਂ ਨੂੰ ਫੜਨ ਲਈ ਕਾਰਵਾਈ ਜਾਰੀ ਹੈ।

Ria ਨਾਲ ਤੁਸੀਂ ਪੈਸੇ ਭੇਜਦੇ ਹੋ ਜਿੱਥੇ ਇਹ ਤੁਹਾਡੇ ਲਈ ਮਾਇਨੇ ਰੱਖਦਾ ਹੈ

ਅਪ੍ਰੀਲੀਆ ਵਿਖੇ ਮਨਾਇਆ ਗਿਆ ਭਗਵਾਨ ਵਾਲਮੀਕਿ ਜੀ ਅਤੇ ਬਾਬਾ ਜੀਵਨ ਸਿੰਘ ਜੀ ਦਾ ਪ੍ਰਗਟ ਦਿਵਸ