in

ਪ੍ਰਭਜੋਤ ਕੌਰ ਨੇ ਵਧਾਇਆ ਦੇਸ਼ ਦਾ ਮਾਣ

ਮਿਲਾਨ (ਇਟਲੀ) (ਸਾਬੀ ਚੀਨੀਆਂ) – ਅਜੋਕੇ ਯੁੱਗ ਅੰਦਰ ਲੜਕੀਆਂ, ਲੜਕਿਆਂ ਨਾਲੋਂ ਕਿਸੇ ਪੱਖੋਂ ਘੱਟ ਨਹੀਂ ਹਨ, ਸਗੋਂ ਹਰੇਕ ਖੇਤਰ ਵਿੱਚ ਮਿਹਨਤ ਕਰਕੇ ਅੱਗੇ ਵਧ ਰਹੀਆਂ ਹਨ। ਇਟਲੀ ‘ਚ ਸਿੱਖਿਆ ਦੇ ਖੇਤਰ ਵਿੱਚ ਅਜਿਹੀ ਹੀ ਮਿਸਾਲ ਪੈਦਾ ਕੀਤੀ ਹੈ ਫਤਿਹਗੜ ਸਾਹਿਬ ਦੇ ਪਿੰਡ ਬਲਾੜਾ ਮੰਦਰ ਨਾਲ ਸਬੰਧਿਤ ਪ੍ਰਭਜੋਤ ਕੌਰ ਨੇ ਅਵਤਾਰ ਸਿੰਘ ਅਤੇ ਕਰਮਜੀਤ ਕੌਰ ਦੀ ਹੋਣਹਾਰ ਸਪੁੱਤਰੀ ਪ੍ਰਭਜੋਤ ਕੌਰ ਜੋਤੀ ਨੇ ਹੋਟਲ ਮੈਨੇਜਿੰਗ ਦੇ ਕੋਰਸ ਵਿੱਚੋਂ 100 ਪ੍ਰਤੀਸ਼ਤ ਨੰਬਰ ਲੈ ਕੇ ਮਾਪਿਆਂ ਅਤੇ ਦੇਸ਼ ਦਾ ਨਾਂ ਉੱਚਾ ਕੀਤਾ ਹੈ। ਉਸ ਨੇ ਕਰੇਮੋਨਾ ਨੇੜ੍ਹਲੇ ਚੀ ਆਰ ਫੋਰਮਾ ਇਸਟੀਚਿਊਟ ਤੋਂ ਇਸ ਕੋਰਸ ਵਿੱਚ ਸਭ ਤੋਂ ਵੱਧ ਨੰਬਰ ਪ੍ਰਾਪਤ ਕੀਤੇ ਜੋ ਕਿ ਸਮੁੱਚੇ ਭਾਰਤੀਆਂ ਲਈ ਮਾਣ ਵਾਲੀ ਗੱਲ ਹੈ। ਆਪਣੀ ਬੇਟੀ ਦੀ ਇਸ ਵਿਦਿਅਕ ਪ੍ਰਾਪਤੀ ਤੇ ਖੁਸ਼ੀ ਮਹਿਸੂਸ ਕਰਦਿਆਂ ਪ੍ਰਭਜੋਤ ਦੇ ਮਾਪਿਆਂ ਨੇ ਦੱਸਿਆ ਕਿ, ਪ੍ਰਭਜੋਤ ਸ਼ੁਰੂ ਤੋਂ ਹੀ ਕਾਫੀ ਹੁਸ਼ਿਆਰ ਹੈ ਅਤੇ ਉਸ ਨੇ ਚੰਗੇ ਨੰਬਰ ਹਾਸਲ ਕਰਕੇ ਸਾਡੀ ਖੁਸ਼ੀ ਨੂੰ ਹੋਰ ਦੂਣਾ ਕਰ ਦਿੱਤਾ ਹੈ।

‘ਯਾਰ ਮਤਲਬੀ’ ਗੀਤ ਨਾਲ ਹਾਜਰ ਹੋਇਆ ਗਾਇਕ ਅਸ਼ੋਕ ਗਿੱਲ

ਇਟਲੀ : 24 ਅਗਸਤ ਤੋਂ ਸ਼ੁਰੂ ਹੋਵੇਗੀ ਕੋਵੀਡ ਟੀਕੇ ਦੀ ਮਨੁੱਖੀ ਅਜ਼ਮਾਇਸ਼