in

ਪੰਛੀਆਂ ਲਈ ਰਹਿਣ ਵਾਸਤੇ ਦਰਖੱਤਾਂ ਤੇ ਆਲਣ੍ਹੇ ਟੰਗੇ

Environment Lovers Club, Bathinda ਵੱਲੋਂ ਬਸੰਤ ਵਿਹਾਰ ਮੁਹੱਲਾ ਨਿਵਾਸੀਆਂ ਅਤੇ ਡਿਪਟੀ ਡਾਇਰੈਕਟਰ ਡਾ ਅਮਰੀਕ ਸਿੰਘ ਪਸ਼ੂ ਪਾਲਣ ਪਸ਼ੂ ਪਾਲਣ ਦੇ ਸਹਿਯੋਗ ਨਾਲ ਪੰਛੀਆਂ ਲਈ ਰਹਿਣ ਵਾਸਤੇ ਪਾਰਕ ਵਿੱਚ ਲੱਗੇ ਦਰਖੱਤਾਂ ਤੇ ਆਲਣ੍ਹੇ ਟੰਗੇ ਗਏ ਅਤੇ ਪਾਣੀ ਪੀਣ ਵਾਸਤੇ ਮਿੱਟੀ ਦੇ ਕਟੋਰੇ ਰੱਖੇ ਗਏ, ਤਾਂਕਿ ਪੰਛਿਆਂ ਨੂੰ ਇੰਨੀ ਗਰਮੀ ਵਿੱਚ ਰਹਿਣ ਵਾਸਤੇ ਲੱਗੇ ਹਰੇ ਭਰੇ ਦਰਖੱਤਾਂ ਤੇ ਟੰਗੇ ਆਲਣ੍ਹਿਆਂ ਵਿੱਚ ਆਪਣੇ ਬੱਚਿਆਂ ਨਾਲ ਰਹਿ ਸਕਣ ਅਤੇ ਗਰਮੀ ਵਿੱਚ ਪੰਛੀਆਂ ਨੂੰ ਪੀਣ ਨੂੰ ਦਾਣਾ-ਪਾਣੀ ਮਿਲ ਸਕੇ। ਇਸ ਮੌਕੇ ਤੇ ਮੁਹੱਲਾ ਨਿਵਾਸੀ ਤਰਸੇਮ ਬਾਂਸਲ, ਡਾ ਵਿਜੈ ਸਿੰਗਲਾ, ਸੁਰਿੰਦਰ ਬਾਂਸਲ, ਪਵਨ ਕਾਟਿਆ, ਬਲਰਾਜ ਜੀ, ਅਨਿਸ਼ ਜੀ, ਅੰਕੁਰ ਬਾਂਸਲ, ਲਵੀ ਬਾਂਸਲ ,ਸੰਜੀਵ ਸਿੰਗਲਾ, ਵਿਵੇਕ ਜਿੰਦਲ, ਜੀਵਨ ਗੋਇਲ ਅਤੇ ਬੱਚਿਆਂ ਮਾਇਰਾ ਗੁਪਤਾ, ਮਿਨਲ ਗੁਪਤਾ, ਚਿਰਾਗ, ਦੀਪਾਨਸ਼ੂ, ਮਾਧਵ, ਪੁਲਕਿਤ, ਲਕਸ਼ਿਤਾ ਨੇ ਪੰਛਿਆਂ ਵਾਸਤੇ ਦਰਖੱਤਾਂ ਤੇ ਅਲਣ੍ਹੇ ਟੰਗੇ, ਮਿੱਟੀ ਦੇ ਬਰਤਨਾਂ ਵਿੱਚ ਪਾਣੀ ਭਰਿਆ। ਇੱਕ ਗੱਲ ਹੋਰ ਲੋਕਡਾਊਨ ਦੌਰਾਨ ਗੋਰੇਆ ਜਿਸ ਨੂੰ ਘਰੇਲੂ ਚਿੜੀ ਵੀ ਕਹਿੰਦੇ ਹਨ ਉਹ ਵਾਪਿਸ ਆ ਗਈਆਂ ਹਨ ਕਿਉਂਕਿ-

  1. ਕੋਰੋਨਾ ਦੇ ਕਾਰਨ ਕੀਤਾ ਲਾਕਡਾਊਨ ਜਿਥੇ ਇਨਸਾਨਾਂ ਵਾਸਤੇ ਕਈ ਪ੍ਰਕਾਰ ਦੀਆਂ ਮੁਸ਼ਕਿਲਾਂ ਲੈ ਕੇ ਆਇਆ ਸੀ ਉਥੇ ਹੀ ਪੰਛੀਆਂ ਲਈ ਵਿਸ਼ੇਸ ਕਰਕੇ ਗੋਰੇਆ(ਘਰੇਲੂ ਚਿੜੀ) ਅਤੇ ਹੋਰ ਲੁਪਤ ਹੋ ਚੁਕੇ ਪੰਛੀਆਂ ਤੇ ਜਾਨਵਰਾਂ ਦੀਆਂ ਪ੍ਰਜਾਤੀਆਂ ਦੇ ਲਈ ਇਹ ਲਾਕਡਾਊਨ ਵਰਦਾਨ ਸਾਬਤ ਹੋਇਆ ਹੈ। ਇਸ ਦੌਰਾਨ ਪੰਛੀਆਂ ਦੀ ਦੁਨੀਆਂ ਵਿੱਚ ਇਨਸਾਨਾਂ ਦੀ ਦਖਲਅੰਦਾਜੀ ਘੱਟ ਹੋਣ ਕਰਕੇ ਬਰਿਡਿੰਗ ਦਾ ਸਹੀ ਸਮਾਂ ਹੋਣ ਦੇ ਕਾਰਨ ਪੰਛੀਆਂ ਦੀ ਸੰਖਿਆ ਵਿੱਚ ਵਾਧਾ ਹੋਇਆ ਹੈ।
  2. ਗੋਰੇਆ ( ਘਰੇਲੂ ਚਿੜੀ ਜਾਂ ਭੂਰੀ ਚਿੜੀ ਆਮ ਤੌਰ ਤੇ ਇਨਸਾਨਾਂ ਦੇ ਨਾਲ ਹੀ ਰਹਿੰਦੀਆਂ ਸੀ ਅਤੇ ਅਕਸਰ ਇਹ ਚਿੜੀਆਂ ਕੱਚੇ ਘਰਾਂ, ਪੁਰਾਣੇ ਦਰੱਖਤਾਂ ਬੇਰੀ, ਕਿੱਕਰ ਵਿੱਚ ਆਪਣੇ ਆਲ੍ਹਣੇ ਬਨਾਉਂਦੀਆਂ ਸੀ ਪਰ ਆਧੁਨਿਕੀਕਰਨ ਨੇ ਉਕਤ ਚਿੜੀਆਂ ਦੇ ਆਲਣਿਆਂ ਦੀ ਜਗ੍ਹਾ ਨੂੰ ਹੌਲੀ ਹੌਲੀ ਸਮਾਪਤ ਕਰ ਦਿੱਤਾ। ਜਿਸ ਕਰਕੇ ਲੱਖਾਂ ਦੀ ਸੰਖਿਆਂ ਚ ਪਾਈ ਜਾਣ ਵਾਲੀ ਇਨਾਂ ਚਿੜੀਆਂ ਦੀ ਪ੍ਰਜਾਤੀ ਵਿਲੁਪਤ ਹੋਣ ਦੇ ਕਗਾਰ ਤੇ ਪਹੁੰਚ ਗਈ ਸੀ ਪਰ ਲਾਕਡਾਉਨ ਦੇ ਕਾਰਨ ਇਨਾਂ ਚਿੜੀਆਂ ਨੂੰ ਦੁਆਰਾ ਆਉਣ ਦੇ ਮੌਕਾ ਮਿਲਿਆ ਤੇ ਇਸੇ ਕਰਕੇ ਇਨਾਂ ਚਿੜੀਆਂ ਦੇ ਵੱਧਣ ਦੇ ਆਸਾਰ ਹਨ।
  3. ਹੁਣ ਅੱਜ ਕੱਲ ਸੜਕਾਂ ਚੋੜੀਆਂ ਕੀਤੀਆਂ ਜਾ ਰਹੀਆਂ ਹਨ ਜਿਸ ਕਰਕੇ ਦਰਖੱਤ ਕੱਟੇ ਜਾ ਰਹੇ ਹਨ, ਜਿਸ ਕਰਕੇ ਗਰਮੀ ਵੱਧ ਰਹੀ ਹੈ ਤੇ ਪ੍ਰਦੂਸ਼ਣ ਵੱਧ ਰਿਹਾ ਹੈ ਜੇਕਰ ਪੁਰਾਣ ਸਾਰੇ ਪੰਛੀਆਂ ਦੀਆਂ ਪ੍ਜਾਤੀਆਂ ਵਾਪਿਸ ਲਿਆਉਣੀਆਂ ਹਨ ਤਾਂ ਆਪਾ ਸਾਰਿਆਂ ਨੂੰ ਦਰਖੱਤ ਨਿੰਮ, ਬੋਹੜ, ਪਿੱਪਲ,ਕਿੱਕਰਾਂ, ਬੇਰੀਆਂ ਆਦਿ ਲਗਾਉਣੀਆਂ ਪੈਣਗੀਆਂ ਤੇ ਦਰਖੱਤਾਂ ਨੂੰ ਕੱਟਣ ਤੋਂ ਰੋਕਣਾ ਪਵੇਗਾ ਤਾਂਕਿ ਇਹ ਪੰਛੀ ਦਰਖੱਤਾਂ ਤੇ ਆਪਣਾ ਘਰ ਬਣਾ ਸਕਣ। ਤੇ ਸਾਰਿਆਂ ਨੂੰ ਬੇਨਤੀ ਵੀ ਹੈ ਕਿ ਆਉ ਆਪਾਂ ਸਾਰੇ ਇਨਾ ਪਸ਼ੂਆਂ, ਪੰਛੀਆਂ ,ਦਰਵੇਸ਼ਾਂ (stray dogs) ਵਾਸਤੇ ਦੁੱਧ, ਹਰਾ ਚਾਰਾ, ਪਾਣੀ, ਦਾਣੇ ਦਾ ਪ੍ਰਬੰਧ ਕਰੀਏ ਤਾਂਕਿ ਇਨਾਂ ਬੇਜਵਾਨਾਂ ਨੂੰ ਪੇਟ ਭਰ ਖਾਣਾ ਮਿਲ ਸਕੇ।
ਪੰਛੀ ਇੰਨੀ ਗਰਮੀ ਵਿੱਚ ਹਰੇ ਭਰੇ ਦਰਖੱਤਾਂ ਤੇ ਟੰਗੇ ਆਲਣ੍ਹਿਆਂ ਵਿੱਚ ਆਪਣੇ ਬੱਚਿਆਂ ਨਾਲ ਰਹਿ ਸਕਣ ਅਤੇ ਗਰਮੀ ਵਿੱਚ ਪੰਛੀਆਂ ਨੂੰ ਪੀਣ ਨੂੰ ਦਾਣਾ-ਪਾਣੀ ਮਿਲ ਸਕੇ।

ਇਟਲੀ ਵਾਪਸੀ ਲਈ ਮੁੜ-ਐਂਟਰੀ ਵੀਜ਼ਾ ਦੀ ਜ਼ਰੂਰਤ ਨਹੀਂ

ਚੀਨ ਨੇ ਬੰਧਕ ਬਣਾਏ 10 ਭਾਰਤੀ ਜਵਾਨ ਛੱਡੇ