in

ਪੰਜਗਰਾਈ ਦੇ ਦਿਲਬਾਗ ਚਾਨਾ ਓਵਰਸੀਜ਼ ਕਾਂਗਰਸ ਇਟਲੀ ਦੇ ਨਵੇਂ ਪ੍ਰਧਾਨ ਬਣੇ

ਮਿਲਾਨ (ਸਾਬੀ ਚੀਨੀਆ) ਇੰਡੀਅਨ ਓਵਰਸੀਜ਼ ਕਾਂਗਰਸ ਦੀਆਂ ਨੀਤੀਆਂ ਨੂੰ  ਇਟਲੀ ਵਿੱਚ ਵੱਸਦੇ ਭਾਰਤੀਆਂ ਤੱਕ ਪਹੰਚਾਉਣ ਵਾਲੇ ਨੌਜਵਾਨ ਆਗੂ ਦਿਲਬਾਗ ਸਿੰਘ ਚਾਨਾ ਨੂੰ ਉਨ੍ਹਾਂ ਦੀ ਕੀਤੀ  ਮਿਹਨਤ ਸਦਕਾ ਇੰਡੀਅਨ ਓਵਰਸੀਜ਼ ਕਾਂਗਰਸ ਇਟਲੀ ਦਾ ਨਵਾਂ ਪ੍ਰਧਾਨ ਬਣਾਇਆ ਗਿਆ, ਇੰਡੀਅਨ ਓਵਰਸੀਜ਼ ਕਾਂਗਰਸ ਦੇ ਚੇਅਰਮੈਨ ਸੈਮ ਪੈਟਰੋਦਾ ਵੱਲੋਂ  ਜਾਰੀ ਕੀਤੇ ਪੱਤਰ ਵਿਚ  ਯੂਰਪ ਦੇ ਵੱਖ ਵੱਖ ਦੇਸ਼ਾਂ ਲਈ ਇੰਡੀਅਨ ਓਵਰਸੀਜ਼ ਕਾਂਗਰਸ ਦੇ ਪ੍ਰਧਾਨ ਨਿਯੁਕਤ ਕੀਤੇ ਗਏ ਹਨ, ਜਿਸ ਵਿਚ  ਦਿਲਬਾਗ ਸਿੰਘ ਚਾਨਾ ਨੂੰ  ਇੰਡੀਅਨ ਓਵਰਸੀਜ਼ ਕਾਂਗਰਸ ਇਟਲੀ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ, ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦਿਲਬਾਗ ਸਿੰਘ ਚਾਨਾ ਨੇ ਕਿਹਾ ਕਿ  ਉਹ ਪਾਰਟੀ ਦੁਆਰਾ ਦਿੱਤੀ ਜ਼ਿੰਮੇਵਾਰੀ ਨੂੰ ਤਨਦੇਹੀ ਨਾਲ ਨਿਭਾਉਣਗੇ, ਅਤੇ ਪਾਰਟੀ ਦੀਆਂ ਨੀਤੀਆਂ ਨੂੰ ਇਟਲੀ ਵਿੱਚ ਰਹਿੰਦੇ ਭਾਰਤੀ ਭਾਈਚਾਰੇ ਤੱਕ ਲਿਜਾਣ ਦਾ ਯਤਨ ਕਰਨਗੇ। ਤਾਂ ਜੋ ਇਟਲੀ ਦੇ ਵਿੱਚ ਪਾਰਟੀ ਦਾ ਵੱਧ ਤੋਂ ਵੱਧ ਆਧਾਰ ਕਾਇਮ ਕੀਤਾ ਜਾ ਸਕੇ, ਇਧਰ ਜਿਉਂ ਹੀ ਦਿਲਬਾਗ ਸਿੰਘ ਚਾਨਾ ਨੂੰ ਇੰਡੀਅਨ ਓਵਰਸੀਜ਼ ਕਾਂਗਰਸ ਦਾ ਇਟਲੀ ਤੋੰ ਪ੍ਰਧਾਨ  ਨਿਯੁਕਤ ਕੀਤਾ ਗਿਆ ਤਾਂ ਦੇਸ਼ਾਂ ਵਿਦੇਸ਼ਾਂ ਤੋਂ  ਕਾਂਗਰਸ ਦੇ  ਦੇ ਵਰਕਰਾਂ ਨੇ ਉਨ੍ਹਾਂ ਨੂੰ ਫੋਨ ਤੇ ਵਧਾਈਆਂ ਦਿੱਤੀਆਂ ਦੱਸਣਯੋਗ ਹੈ ਕਿ ਦਿਲਬਾਗ ਚਾਨਾ ਪਿਛਲੇ 28 ਸਾਲਾਂ ਤੋਂ ਇਟਲੀ ਵਿਚ ਰਹਿ ਰਹੇ ਨੇ ਅਤੇ ਉਨ੍ਹਾਂ ਨੇ ਆਪਣੀ ਪੜ੍ਹਾਈ ਵੀ ਇਟਲੀ ਤੋਂ ਮੁਕੰਮਲ ਕੀਤੀ ਹੈ  ਉਹ ਇਮੀਗ੍ਰੇਸ਼ਨ ਮਾਹਿਰ ਦੇ ਤੌਰ ਤੇ ਪਿਛਲੇ ਕਈ ਸਾਲਾਂ ਤੋਂ ਪੰਜਾਬੀ ਤੇ ਭਾਰਤੀ ਭਾਈਚਾਰੇ ਵਿਚ ਵਿਚਰ ਰਹੇ ਹਨ ਇੱਥੇ ਇਹ ਵੀ ਦੱਸਣਯੋਗ ਹੈ ਕਿ  ਓਵਰਸੀਜ਼ ਕਾਂਗਰਸ ਵੱਲੋਂ ਇੱਕ 31 ਮੈਂਬਰੀ ਕੋਰ ਕਮੇਟੀ ਯੌਰਪ ਦਾ ਗਠਨ ਕੀਤਾ ਗਿਆ ਹੈ ਜਿਸ ਵਿੱਚ ਬਰਨਾਲਾ ਜ਼ਿਲ੍ਹੇ ਦੇ ਪਿੰਡ ਠੀਕਰੀਵਾਲ ਦੇ ਨੌਜਵਾਨ ਸੁਖਚੈਨ ਸਿੰਘ ਮਾਨ ਨੂੰ  ਯੌਰਪ ਦਾ ਮੀਤ ਪ੍ਰਧਾਨ ਬਣਾ ਕੇ ਉਨ੍ਹਾਂ ਵੱਲੋਂ ਪਾਰਟੀ ਲਈ ਨਿਭਾਈਆਂ ਜਾ ਰਹੀਆਂ ਬਦਲੇ ਵੱਡੀ ਜ਼ਿੰਮੇਵਾਰੀ ਨਾਲ ਨਿਵਾਜਿਆ ਹੈ.

ਵਿਲੈਤਰੀ ਵਿਖੇ ਕਰਵਾਇਆ ਗਿਆ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਗੁਰਮਤਿ ਸਮਾਗਮ

ਇਟਲੀ ਦੇ ਸਿੱਖ 3 ਕਰੋੜ ਨਾਲ ਬਣਾਓੁਣਗੇ ਲੰਗਰ ਹਾਲ ਦੀ ਆਲੀਸ਼ਨ ਇਮਾਰਤ