in

ਪੰਜਾਬੀ ਪੱਤਰਕਾਰ ਗੁਰਸ਼ਰਨ ਸਿੰਘ ਸੋਨੀ ਦੇ ਘਰ ਵਾਹਿਗੁਰੂ ਨੇ ਬਖਸ਼ੀ ਪੁੱਤਰ ਦੀ ਦਾਤ

ਰੋਮ (ਇਟਲੀ) (ਬਿਓਰੋ) – ਇਟਲੀ ਦੇ ਪੰਜਾਬੀ ਅਖ਼ਬਾਰ ਦੇ ਪੱਤਰਕਾਰ ਅਤੇ ਸਮਾਜ ਸੇਵੀ ਆਗੂ ਗੁਰਸ਼ਰਨ ਸਿੰਘ ਸੋਨੀ ਦੇ ਘਰ ਵਾਹਿਗੁਰੂ ਜੀ ਦੀ ਅਪਾਰ ਬਖਸ਼ਿਸ਼ ਸਦਕਾ ਪੁੱਤਰ ਦੀ ਦਾਤ ਪ੍ਰਾਪਤ ਹੋਈ ਹੈ. ਇਸ ਖੁਸ਼ੀ ਦੇ ਮੌਕੇ ਗੁਰਸ਼ਰਨ ਸਿੰਘ ਸੋਨੀ ਨੂੰ ਦੋਸਤਾਂ, ਅਤੇ ਸਾਕ ਸਬੰਧੀਆਂ ਤੋਂ ਇਲਾਵਾ ਸਮਾਜ ਸੇਵੀ ਸੰਸਥਾ ਆਸ ਦੀ ਕਿਰਨ ਦੇ ਸਮੂਹ ਸੇਵਾਦਾਰਾਂ ਅਤੇ ਰਾਜਨੀਤਕ, ਧਾਰਮਿਕ ਅਤੇ ਸਮਾਜਿਕ ਸੰਸਥਾਵਾਂ ਦੇ ਆਗੂਆਂ ਵਲੋਂ ਵਧਾਈਆਂ ਦਿੱਤੀਆਂ ਜਾ ਰਹੀਆਂ ਹਨ.
ਇਟਲੀ ਦੇ ਪੱਤਰਕਾਰਾਂ ਵੱਲੋਂ ਵੀ ਗੁਰਸ਼ਰਨ ਸਿੰਘ ਸੋਨੀ ਨੂੰ ਵਧਾਈਆਂ ਦਿੱਤੀਆਂ ਗਈਆਂ ਹਨ. ਇਸ ਮੌਕੇ ਉਨ੍ਹਾਂ ਪ੍ਰਮਾਤਮਾ ਦਾ ਸ਼ੁਕਰਾਨਾ ਕਰਨ ਵਾਸਤੇ ਗੁਰਦੁਆਰਾ ਸਾਹਿਬ ਜਾ ਕੇ ਮੱਥਾ ਵੀ ਟੇਕਿਆ। ਉਨ੍ਹਾਂ ਦੱਸਿਆ ਕਿ ਉਨ੍ਹਾਂ ਆਪਣੇ ਬੇਟੇ ਦਾ ਨਾਮ ਮਹਿਰਾਜ ਸਿੰਘ ਰੱਖਿਆ ਹੈ।

ਤੇਰਾਨੋਵਾ ਵਿਖੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਕਰਵਾਇਆ ਗਿਆ ਗੁਰਮਤਿ ਸਮਾਗਮ

2022/2023 ਸਕੂਲੀ ਸਾਲ ਲਈ ਰਜਿਸਟ੍ਰੇਸ਼ਨ ਸ਼ੁਰੂ