in

ਪੰਜਾਬੀ ਮਾਂ ਬੋਲੀ ਦੀ ਮਹੱਤਤਾ ਦਾ ਗੀਤ ’ਚ ਜ਼ਿਕਰ ਕਰਨ ਚੰਗਾ ਸੁਨੇਹਾ

ਇਹ ਗੀਤ ਲੱਚਰ ਗਾਇਕ ਤੋਂ ਹੱਟਵਾ ਪੰਜਾਬੀ ਮਾਂ ਬੋਲੀ ਤੇ ਪੰਜਾਬ ਦੇ ਅਣਖ਼ ਸੁਭਾਅ ਦੀ ਗੱਲ ਕਰਦਾ ਹੈ

ਅਣਖ਼ ਨੂੰ ਟੁੰਬਣ ਵਾਲੇ ‘ਅਣਖ਼ਾਂ’ ਵਰਗੇ ਗੀਤਾਂ ਦੀ ਸਮਾਜ ਨੂੰ ਹੈ ਜਰੂਰਤ

ਇਹ ਗੀਤ ਲੱਚਰ ਗਾਇਕ ਤੋਂ ਹੱਟਵਾ ਪੰਜਾਬੀ ਮਾਂ ਬੋਲੀ ਤੇ ਪੰਜਾਬ ਦੇ ਅਣਖ਼ ਸੁਭਾਅ ਦੀ ਗੱਲ ਕਰਦਾ ਹੈ

ਪੰਜਾਬੀ ਮਾਂ ਬੋਲੀ ਦੀ ਮਹੱਤਤਾ ਬਾਰੇ ਗੀਤ ‘ਅਣਖ਼ਾਂ’ ਵਿੱਚ ਜ਼ਿਕਰ ਕਰਨਾ ਸਮਾਜ ਲਈ ਚੰਗਾ ਸੁਨੇਹਾ ਹੈ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਪੰਜਾਬੀ ਮਾਂ ਬੋਲੀ ਸਤਿਕਾਰ ਸਭਾ ਵੱਲੋਂ ਜਾਰੀ ਪ੍ਰੈਸ ਨੋਟ ਵਿੱਚ ਕਿਹਾ ਗਿਆ।

ਜਾਣਕਾਰੀ ਦਿੰਦਿਆ ਬਾਬਾ ਹਰਦੀਪ ਸਿੰਘ ਮਹਿਰਾਜ ਤੇ ਭਾਈ ਜੀਵਨ ਸਿੰਘ ਗਿੱਲ ਕਲਾਂ ਨੇ ਦੱਸਿਆ ਕਿ ਪੰਜਾਬੀ ਗਾਇਕ ਜਾਗਰ ਅਨਟਾਲ ਵੱਲੋਂ ਗਾਏ ਨਵੇਂ ਗੀਤ ‘ਅਣਖ਼ਾਂ’ ਦੀ ਸ਼ੁਰੂਆਤ ਪੰਜਾਬੀ ਮਾਂ ਬੋਲੀ ਲਈ ਕੀਤੀਆਂ ਕੁਰਬਾਨੀਆਂ ਤੋਂ ਸ਼ੁਰੂ ਹੁੰਦੀ ਹੈ। ਦਿੱਲੀ ’ਤੇ ਸਿੱਖ ਰਾਜ ਦਾ ਝੰਡਾ ਸਥਾਪਤ ਕਰਨ ਤੋਂ ਪਹਿਲਾ ਪੰਜਾਬੀ ਮਾਂ ਬੋਲੀ ਨਾਲ ਸ਼ੁਰੂਆਤ ਹੁੰਦੀ ਹੈ। ਉਹਨਾਂ ਦੱਸਿਆ ਕਿ ਗੀਤ ਦੀ ਵੀਡੀਓ ਵਿੱਚ ਵੀ ਪੰਜਾਬੀ ਮਾਂ ਬੋਲੀ ਸਤਿਕਾਰ ਸਭਾ ਨੂੰ ਸਤਿਕਾਰ ਦੇਣਾ ਸੰਗੀਤ ਕੰਪਨੀ ਅਦਾਰੇ ਲਈ ਮਾਣ ਵਾਲੀ ਗੱਲ ਹੈ। ਇਸ ਮੌਕੇ ‘ਅਣਖ਼ਾਂ’ ਗੀਤ ਦੇ ਰਚੇਤਾ ਸਾਭੀ ਸਿੱਧੂ ਤੇ ਆਰ. ਜੀਤ ਮਾਨ ਨੇ ਦੱਸਿਆ ਕਿ ਇਹ ਗੀਤ ਲੱਚਰ ਗਾਇਕ ਤੋਂ ਹੱਟਵਾ ਪੰਜਾਬੀ ਮਾਂ ਬੋਲੀ ਤੇ ਪੰਜਾਬ ਦੇ ਅਣਖ਼ ਸੁਭਾਅ ਦੀ ਗੱਲ ਕਰਦਾ ਹੈ, ਜਿਸ ਕਰਕੇ ਪੰਜਾਬੀਆਂ ਤੋਂ ਗੀਤ ਨੂੰ ਪਸੰਦ ਕਰਨ ਸਬੰਧੀ ਬਹੁਤ ਸਾਰੀਆਂ ਉਮੀਦਾਂ ਹਨ।

ਇਸ ਮੌਕੇ ਉੱਘੇ ਸਮਾਜ ਸੇਵੀ ਸੁਖਮੰਦਰ ਸਿੰਘ, ਹੈਪੀ ਸਿੰਘ, ਸੋਰੈ ਵਾਲਾ ਮੱਟ, ਅਮਨ ਕੋਟਭਾਰਾ ਆਦਿ ਨੇ ਵੀ ਆਪਣੀਆਂ ਸੇਵਾਵਾਂ ਦਿੱਤੀਆਂ। ਬਾਬਾ ਹਰਦੀਪ ਸਿੰਘ ਮਹਿਰਾਜ ਦਾ ਕਹਿਣਾ ਸੀ ਕਿ ਸਾਹਿਤ, ਬੋਲੀਆਂ, ਗੀਤਾਂ ਜਾਂ ਕਲਾ ਦੇ ਕਿਸੇ ਵੀ ਹਿੱਸੇ ਵਿੱਚ ਪੰਜਾਬੀ ਮਾਂ ਬੋਲੀ ਦੀ ਸਾਰਥਿਕ ਗੱਲ ਹੁੰਦੀ ਹੈ ਤਾਂ ਪੰਜਾਬੀ ਮਾਂ ਬੋਲੀ ਸਤਿਕਾਰ ਸਭਾ ਵੱਲੋਂ ਉਸ ਦਾ ਪੂਰਨ ਸਹਿਯੋਗ ਦਿੱਤਾ ਜਾਇਆ ਕਰੇਗਾ।

ਪਾਕਿਸਤਾਨ : ਅੰਤਰਾਸ਼ਟਰੀ ਸਿੱਖ ਕਨਵੈਨਸ਼ਨ ਵਿਚ ਅਮਰੀਕਾ ਤੋਂ ਵੀ ਜੱਥੇ ਨੇ ਕੀਤੀ ਸਮੂਲੀਅਤ

ਭਾਰਤੀ ਪ੍ਰਵਾਸੀਆਂ ਨੂੰ ਸਹਿਣੀ ਪਵੇਗੀ 2% ਵਾਧੂ ਟੈਕਸ ਦੀ ਮਾਰ