in

ਪੰਜਾਬੀ ਸੱਭਿਆਚਾਰ ਦੀਆਂ ਬਾਤਾਂ ਪਾਉਂਦਾ ਸੋਨਚੀਨੋ ਤੀਆਂ ਦਾ ਮੇਲਾ ਯਾਦਗਾਰੀ ਹੋ ਨਿਬੜਿਆ

ਬਰੇਸ਼ੀਆ (ਇਟਲੀ ) (ਇੰਦਰਜੀਤ ਸਿੰਘ ਲੁਗਾਣਾ) – ਪੰਜਾਬੀ ਦੁਨੀਆਂ ਦੇ ਜਿਸ ਵੀ ਕੋਨੇ ਵਿੱਚ ਗਏ ਹਨ, ਉਨ੍ਹਾਂ ਸਦਾ ਹੀ ਆਪਣੇ ਅਮੀਰ ਵਿਰਸੇ ਨੂੰ ਸਾਂਭੀ ਰੱਖਿਆ ਹੈ ਅਤੇ ਵਿਦੇਸ਼ਾਂ ਵਿਚ ਆ ਕੇ ਵੀ ਉਨ੍ਹਾਂ ਵੱਲੋਂ ਪੰਜਾਬੀ ਸੱਭਿਆਚਾਰ ਨੂੰ ਦਰਸਾਉਂਦੇ ਵੱਖ ਵੱਖ ਤਰ੍ਹਾਂ ਦੇ ਪ੍ਰੋਗਰਾਮ ਕਰਵਾਏ ਜਾਂਦੇ ਹਨ. ਅਜਿਹਾ ਹੀ ਇਕ ਪ੍ਰੋਗਰਾਮ ਤੀਆਂ ਦਾ ਮੇਲਾ ਹਰਕੀਰਤ ਐਂਟਰਪ੍ਰਾਈਜ਼ਿਜ਼ ਵੱਲੋਂ ਜ਼ਿਲ੍ਹਾ ਬ੍ਰੇਸ਼ੀਆ ਦੇ ਕਸਬਾ ਸੋਨਚੀਨੋ ਵਿਖੇ ਪੰਜਾਬੀ ਸੱਭਿਆਚਾਰ ਦੀਆ ਬਾਤਾਂ ਪਾਉਂਦਾ ਯਾਦਗਾਰੀ ਹੋ ਨਿੱਬੜਿਆ।
ਇਸ ਤੀਆਂ ਦੇ ਮੇਲੇ ਵਿੱਚ ਪਹੁੰਚੀਆਂ ਮੁਟਿਆਰਾਂ ਨੇ ਗਿੱਧਾ-ਭੰਗੜਾ, ਬੋਲੀਆਂ, ਟੱਪੇ ਇਸ ਤੋਂ ਇਲਾਵਾ ਪੰਜਾਬੀ ਗੀਤਾਂ ਤੇ ਖੂਬ ਮਨੋਰੰਜਨ ਕੀਤਾ। ਇਸ ਮੇਲੇ ਵਿੱਚ ਪੰਜਾਬੀ ਮੁਟਿਆਰ ਮਨਦੀਪ ਨੇ ਸੋਲੋ ਪ੍ਰਫਾਰਮੈਂਸ ਕਰਕੇ ਜਿੱਥੇ ਵਾਹਵਾ ਖੱਟੀ, ਉਥੇ ਹੀ ਗਿੱਧੇ ਦੀ ਟੀਮ ਦਾ ਸ਼ਿੰਗਾਰ ਸਿਮਰਨ ਅਤੇ ਗੁਰਲੀਨ ਨੇ ਪੰਜਾਬੀ ਲੋਕ ਬੋਲੀਆਂ ਅਤੇ ਗਿੱਧੇ ਦੇ ਨਾਲ ਬੇਮਿਸਾਲ ਪੇਸ਼ਕਾਰੀ ਕੀਤੀ।
ਇਸ ਮੌਕੇ ਮੁਟਿਆਰਾਂ ਦੇ ਹੱਥਾਂ ਵਿੱਚ ਵਿੱਚ ਘੜਾ, ਛੱਜ, ਪੱਖੀਆਂ, ਫੁਲਕਾਰੀ ਮੇਲੇ ਨੂੰ ਚਾਰ ਚੰਨ ਲਗਾ ਰਹੇ ਸਨ। ਇਸ ਤੀਆਂ ਦੇ ਮੇਲੇ ਵਿੱਚ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਮੈਡਮ ਵਰਿੰਦਰ ਕੌਰ ਧਾਲੀਵਾਲ ਨੇ ਕਿਹਾ ਕਿ, ਇਟਲੀ ਵਿੱਚ ਬੱਚਿਆਂ ਨੂੰ ਪੰਜਾਬੀ ਸੱਭਿਆਚਾਰ ਨਾਲ ਜੋੜੀ ਰੱਖਣ ਦਾ ਇਹ ਇਕ ਸਭ ਤੋਂ ਵੱਡਾ ਉਪਰਾਲਾ ਹੈ. ਸਾਨੂੰ ਆਪਣੇ ਬੱਚਿਆਂ ਨੂੰ ਪੰਜਾਬ ਦੇ ਉਨ੍ਹਾਂ ਤਿਉਹਾਰਾਂ ਮੇਲਿਆਂ ਨੂੰ ਕਰਵਾਉਂਦੇ ਰਹਿਣਾ ਚਾਹੀਦਾ ਹੈ ਜਿਸ ਨਾਲ ਕਿ ਉਹ ਸਦਾ ਹੀ ਜੁੜੇ ਰਹਿਣ ਅਤੇ ਆਪਣੇ ਅਮੀਰ ਵਿਰਸੇ ਨੂੰ ਕਦੀ ਵੀ ਭੁੱਲ ਨਾ ਸਕਣ. ਇਸ ਮੌਕੇ ਹਰਕੀਰਤ ਐਂਟਰਪ੍ਰਾਈਜਿਜ਼ ਤੋਂ ਸਰਬਜੀਤ ਕੌਰ ਗੋਬਿੰਦਪੁਰੀ ਨੇ ਤੀਆਂ ਦੇ ਮੇਲੇ ਵਿੱਚ ਪਹੁੰਚੇ ਸਮੂਹ ਲੋਕਾਂ ਦਾ ਧੰਨਵਾਦ ਕੀਤਾ ਅਤੇ ਅਗਲੇ ਸਾਲ ਮਿਲਣ ਦਾ ਵਾਅਦਾ ਕੀਤਾ।

ਮਹਾਰਾਣੀ ਐਲਿਜ਼ਾਬੈਥ-2 ਤੋਂ ਬਾਅਦ ਪ੍ਰਿੰਸ ਚਾਰਲਸ ਰਾਜਾ ਐਲਾਨੇ

ਬਲਜੀਤ ਸਿੰਘ ਲਾਲੀ ਬਣੇ ਇਟਲੀ ਦੀ ਨੈਸ਼ਨਲ ਕ੍ਰਿਕਟ ਟੀਮ ਦਾ ਕੈਪਟਨ