in

ਫਿਰੈਂਸੇ : ਵਿਸ਼ਵ ਯੁੱਧ ਵਿੱਚ ਸ਼ਹੀਦ ਹੋਏ ਸਿੱਖ ਫੌਜ਼ੀਆਂ ਦੀ ਯਾਦ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ ਹੋਏ

ਵਰਲਡ ਸਿੱਖ ਸ਼ਹੀਦ ਮਿਲਟਰੀ ਯਾਦਗਾਰੀ ਕਮੇਟੀ ਰਜ਼ਿ ਇਟਲੀ ਵੱਲੋਂ 11 ਅਗਸਤ 2020 ਨੂੰ ਫਲੋਰੈਂਸ ਸ਼ਹਿਰ ਵਿਖੇ ਪਹਿਲੀ ਅਤੇ ਦੂਜੀ ਸੰਸਾਰ ਜੰਗ ਵਿੱਚ ਸ਼ਹੀਦ ਹੋਏ ਸਿੱਖ ਫੌਜ਼ੀਆਂ ਦੀ ਯਾਦਗਾਰ ਵਿਖੇ ਅਰਦਾਸ ਉਪਰੰਤ ਸ਼ਰਧਾਂਜਲੀ ਦਿੱਤੀ ਗਈ। ਕਮੇਟੀ ਵੱਲੋਂ ਪ੍ਰਿਥੀਪਾਲ ਸਿੰਘ, ਸੇਵਾ ਸਿੰਘ ਫੌਜੀ, ਸਤਨਾਮ ਸਿੰਘ, ਜਗਦੀਪ ਸਿੰਘ ਮੱਲ੍ਹੀ, ਕੁਲਜੀਤ ਸਿੰਘ ਅਤੇ ਗੁਰਮੇਲ ਸਿੰਘ ਭੱਟੀ ਹਾਜ਼ਰ ਹੋਏ। ਫਿਰੈਂਸੇ ਸ਼ਹਿਰ ਤੋਂ ਜੋਤੀ ਹਵੇਲੀ ਰੈਸਟੋਰੈਂਟ ਵਾਲਿਆਂ ਵੱਲੋਂ ਅਤੇ ਫਿਰੈਂਸੇ ਦੀ ਸਮੂਹ ਸੰਗਤ ਵੱਲੋਂ ਆਈ ਹੋਈ ਸੰਗਤ ਵਾਸਤੇ ਉਪਰੰਤ ਸਮੋਸੇ, ਪਕੋੜੇ ਅਤੇ ਜੂਸ, ਚਾਹ ਦਾ ਲੰਗਰ ਲਾਇਆ ਗਿਆ। ਕੋਵਿਡ-19 ਕਾਰਨ ਇਸ ਵਾਰ ਸੰਗਤਾਂ ਦਾ ਭਾਰੀ ਇਕੱਠ ਨਹੀਂ ਕੀਤਾ ਗਿਆ। ਕਮੂਨੇ ਦੀ ਫਿਰੈਂਸੇ ਵੱਲੋਂ ਲੂਕਾ ਮਿਲਾਨੀ, ਪਾਤਰੀਸੀਆ ਬੋਨਾਨੀ ਅਤੇ ਸਿੰਦਾਕੋ ਦੀ ਮੋਨਤੇਲੂਪੋ ਫਿਊਰਿਨਤੀਨੋ ਲੋਰੇਨਸੋ ਨੇਜ਼ੀ, ਤੋਸਕਾਨਾ ਸਟੇਟ ਦੇ ਐਂਟੀ ਰੇਸਿਸਟ ਐਸੋਸੀਏਸ਼ਨ ਦੇ ਪ੍ਰਧਾਨ ਰੋਬੈਰਤੋ ਰਗਾਸੀਨੀ ਵੀ ਸ਼ਰਧਾਂਜਲੀ ਸਮਾਗਮ ਵਿੱਚ ਹਾਜ਼ਰ ਹੋਏ।
ਉਪਰੰਤ ਕਮੇਟੀ ਮੈਂਬਰ ਫਲੋਰੈਂਸ ਸ਼ਹਿਰ ਦੀ 76ਵੀਂ ਅਜ਼ਾਦੀ ਦੀ ਵਰ੍ਹੇਗੰਢ ਵਿੱਚ ਸ਼ਾਮਿਲ ਹੋਏ। ਜਿੱਥੇ ਪਹੁੰਚਣ ਤੇ ਫਲੋਰੈਂਸ ਸ਼ਹਿਰ ਦੇ ਮੇਅਰ ਦਾਰੀਓ ਨਰਦੈਲਾ ਵੱਲੋਂ ਸਿੱਖ ਕਮਿਊਨੀਟੀ ਦਾ ਵਿਸ਼ੇਸ਼ ਧੰਨਵਾਦ ਕੀਤਾ ਗਿਆ, ਅਤੇ ਸ਼ਹੀਦ ਹੋਏ ਸਿੱਖ ਫ਼ੌਜ਼ੀਆਂ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ। ਪੂਰੇ ਸਮਾਗਮ ਵਿੱਚ ਭਾਈ ਸਾਹਿਬ ਗੁਰਮੇਲ ਸਿੰਘ ਭੱਟੀ ਖਾਲਸਾਈ ਨਿਸ਼ਾਨ ਨਾਲ ਸੁਸ਼ੋਭਿਤ ਰਹੇ।

ਬੈਰਗਾਮੋ : ਢੋਲ ਦੀ ਤਾਲ ‘ਤੇ ਮਨਾਇਆ ਤੀਆਂ ਦਾ ਤਿਉਹਾਰ

ਨਾਮ ਦੀ ਬਦਲੀ /नाम परिवर्तन/ Name change/ Cambio di Nome