in

ਫੁਰਲੀ : ਦੂਜੇ ਵਿਸ਼ਵ ਯੁੱਧ ਵਿਚ ਸ਼ਹੀਦ ਹੋਏ ਸਿੱਖ ਫੌਜੀਆਂ ਨੂੰ ਸਮਰਪਿਤ ਹੋਇਆ ਵਿਸ਼ਾਲ ਸ਼ਹੀਦੀ ਸਮਾਗਮ

ਵਿਸ਼ਵ ਜੰਗ ਦੌਰਾਨ ਸ਼ਹੀਦਾਂ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ

ਫੁਰਲੀ (ਇਟਲੀ) 8 ਅਗਸਤ (ਪੰਜਾਬ ਐਕਸਪ੍ਰੈੱਸ) – ਵਰਲਡ ਸਿੱਖ ਸ਼ਹੀਦ ਮਿਲਟਰੀ ਐਸੋਸੀਏਸ਼ਨ ਇਟਲੀ ਵੱਲੋਂ ਸਮੂਹ ਭਾਰਤੀ ਅਤੇ ਇਟਾਲੀਅਨ ਭਾਈਚਾਰੇ ਦੇ ਸਹਿਯੋਗ ਨਾਲ ਪਹਿਲੀ ਅਤੇ ਦੂਜੀ ਸੰਸਾਰ ਜੰਗ ਵਿੱਚ ਸ਼ਹੀਦ ਹੋਏ ਸਿੱਖ ਫੌਜੀਆਂ ਦੀ ਯਾਦ ਵਿੱਚ ਵਿਸ਼ਾਲ ਸ਼ਹੀਦੀ ਸਮਾਗਮ ਇਟਲੀ ਦੇ ਸ਼ਹਿਰ ਫੁਰਲੀ  ਵਿਖੇ 3 ਅਗਸਤ ਨੂੰ ਕਰਵਾਇਆ ਗਿਆ। ਜਿਸ ਵਿੱਚ ਯੂਰਪ ਭਰ ਤੋਂ ਪਹੁੰਚੀਆ ਸਿੱਖ ਸੰਗਤਾਂ ਨੇ ਸ਼ਹੀਦਾਂ ਨੂੰ ਸ਼ਰਧਾਂਜਲੀਆਂ ਭੇਂਟ ਕੀਤੀਆਂ। ਵਰਲਡ ਸਿੱਖ ਸ਼ਹੀਦ ਮਿਲਟਰੀ ਐਸੋਸੀਏਸ਼ਨ ਇਟਲੀ ਦੇ ਆਗੂਆਂ ਪ੍ਰਿਥੀਪਾਲ ਸਿੰਘ, ਸੇਵਾ ਸਿੰਘ, ਸਤਨਾਮ ਸਿੰਘ ਅਤੇ ਸਮੂਹ ਸੰਗਤ ਦੇ ਸਹਿਯੋਗ ਨਾਲ ਇਸ ਸ਼ਹੀਦੀ ਸਮਾਗਮ ਦੀ ਆਰੰਭਤਾ ਇਕ ਵਿਸ਼ਾਲ ਇਕੱਠ ਵਿਚ ਹੋਈ। ਜਿਸ ਵਿਚ ਵੱਡੀ ਗਿਣਤੀ ਇਟਾਲੀਅਨ ਲੋਕਾਂ ਦੀ ਸੀ, ਜਿਨ੍ਹਾਂ ਨੇ ਆਪਣੇ ਹੱਥਾਂ ਵਿਚ ਬੈਨਰ, ਝੰਡੇ ਅਤੇ ਇਟਾਲੀਅਨ ਬੈਂਡ ਨੇ ਸ਼ਹਾਦਤੀ ਧੁੰਨਾਂ ਵਜਾਉਂਦੇ ਹੋਏ ਇਕ ਕਾਫਲੇ ਦੇ ਰੂਪ ਵਿਚ ਉਸ ਜਗ੍ਹਾ ਪਹੁੰਚੇ ਜਿੱਥੇ ਸ਼ਹੀਦਾਂ ਦੀ ਯਾਦ ਵਿਚ ਉਹ ਸਮਾਰਕ ਬਣਾਇਆ ਗਿਆ। 2 ਮਿੰਟ ਦਾ ਮੌਨ ਰੱਖ ਕੇ ਉਨ੍ਹਾਂ ਸ਼ਹੀਦਾਂ ਨੂੰ ਸਰਧਾਂਜਲੀ ਭੇਂਟ ਕੀਤੀ। ਜਿਸ ਦੀ ਅਗਵਾਈ ਪੰਜ ਨਿਸ਼ਾਨਚੀ ਸਿੰਘਾਂ ਨੇ ਕੀਤੀ।


ਇਸ ਮੌਕੇ ਸ: ਅਵਤਾਰ ਸਿੰਘ ਰਾਣਾ, ਰੀਆ ਮਨੀ ਟਰਾਂਸਫਰ ਤੋਂ ਹਰਬਿੰਦਰ ਸਿੰਘ ਧਾਲੀਵਾਲ, ਟਰਬਨ ਕੋਚ ਮਨਦੀਪ ਸਿੰਘ ਸੈਣੀ ਤੋਂ ਇਲਾਵਾ ਹੋਰ ਵੀ ਪ੍ਰਮੁੱਖ ਸਖਸ਼ੀਅਤਾਂ ਨੇ ਸਮਾਗਮ ਵਿਚ ਹਾਜਰੀ ਭਰ ਕੇ ਦੂਜੇ ਵਿਸ਼ਵ ਯੁੱਧ ਦੌਰਾਨ ਸ਼ਹੀਦ ਹੋਏ ਭਾਰਤੀ ਫੌਜੀਆਂ ਨੂੰ ਸ਼ਰਧਾਂਜਲੀ ਭੇਟ ਕੀਤੀ। ਕੇ ਟੀਵੀ ਅਤੇ ਇਟਲੀ ਦੇ ਪਲੇਠੇ ਪੰਜਾਬੀ ਅਖਬਾਰ ਪੰਜਾਬ ਐਕਸਪ੍ਰੈੱਸ ਵੱਲੋਂ ਕਵਰੇਜ ਕੀਤੀ ਗਈ। ਰੇਜੋਮਿਲੀਆ, ਸੁਜਾਰਾ, ਮੋਦੇਨਾ, ਬੋਲੋਨੀਆ, ਪਾਰਮਾ, ਵਿਚੈਂਸਾ, ਅਨਕੋਨਾ, ਦੀਆਂ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਬੱਸਾਂ ਵਿਚ ਸੰਗਤਾਂ ਨੂੰ ਲੈ ਕੇ ਪਹੁੰਚੀਆਂ ਅਤੇ ਵੱਖ ਵੱਖ ਪਦਾਰਥਾਂ ਦੇ ਲੰਗਰ ਦੀ ਸੇਵਾ ਸਾਰੀ ਸੰਗਤ ਲਈ ਬਾਖੂਬੀ ਨਿਭਾਈ। ਬੋਲਜਾਨੋ ਤੋਂ ਭਾਈ ਰਵਿੰਦਰ ਸਿੰਘ ਅਤੇ ਭਾਈ ਜੁਝਾਰ ਸਿੰਘ ਖਾਸ ਤੌਰ ‘ਤੇ ਸੰਗਤ ਲੈ ਕੇ ਪਹੁੰਚੇ। ਇਸ ਮੌਕੇ ਸਿੱਖ ਪੰਥ ਦੀ ਮਾਰਸ਼ਲ ਆਰਟ ਗਤਕਾ ਦੇ ਜੌਹਰ ਸੰਤ ਜਰਨੈਲ ਸਿੰਘ ਭਿੰਡਰਾਵਾਲਾ ਗੁਰਮਤਿ ਐਕਡਮੀ ਬਰੇਸ਼ੀਆ ਦੇ ਨੌਜਵਾਨਾਂ ਨੇ ਦਿਖਾਏ। ਇਸ ਸਮਾਗਮ ਸਬੰਧੀ ਜਾਣਕਾਰੀ ਭਾਈ ਰਵਿੰਦਰ ਸਿੰਘ ਰੇਜੋਮਿਲੀਆ ਵੱਲੋਂ ਪ੍ਰੈੱਸ ਨੂੰ ਪ੍ਰਦਾਨ ਕਰਵਾਈ ਗਈ।

ਤੇਰਨੀ ਦੀਆਂ ਪੰਜਾਬਣਾਂ ਨੇ ਤੀਆਂ ਦਾ ਤਿਉਹਾਰ ਸੱਧਰਾਂ ਚਾਵਾਂ ਨਾਲ ਮਨਾਇਆ

ਬੋਰਗੋਹੇਰਮਾਦਾ ਵਿਖੇ 5ਵਾਂ ਸਲਾਨਾ ਵਿਸ਼ਾਲ ਮਹਾਂਮਾਈ ਜਾਗਰਣ 14 ਅਗਸਤ ਨੂੰ