in

ਫੂਡ ਬਿਜ਼ਨੈਸ : ਘਰ ਬੈਠੇ ਮਿਲ ਜਾਵੇਗਾ ਲਾਇਸੈਂਸ ਤੇ ਰਜਿਸਟਰੇਸ਼ਨ

ਫੂਡ ਰੈਗੂਲੇਟਰ ਐਫਐਸਐਸਏਆਈ (FSSAI) ਨੇ ਫੂਡ ਬਿਜ਼ਨਸ ਓਪਰੇਟਰਾਂ (FBOs) ਨੂੰ ਲਾਇਸੈਂਸ ਜਾਰੀ ਕਰਨ ਅਤੇ ਰਜਿਸਟ੍ਰੇਸ਼ਨ ਕਰਨ ਲਈ ਇਕ ਨਵਾਂ ਆਨਲਾਈਨ ਪਲੇਟਫਾਰਮ ਲਾਂਚ ਕੀਤਾ ਹੈ। ਸਾਲ 2011 ਤੋਂ, FSSAIਦੇ ਆਨਲਾਈਨ ਲਾਇਸੈਂਸ ਪਲੇਟਫਾਰਮ FLRS (ਫੂਡ ਲਾਇਸੈਂਸਿੰਗ ਅਤੇ ਰਜਿਸਟ੍ਰੇਸ਼ਨ ਪ੍ਰਣਾਲੀ) ਨੇ ਹੁਣ ਤੱਕ 70 ਲੱਖ ਲਾਇਸੈਂਸ / ਪੰਜੀਕਰਨ ਜਾਰੀ ਕੀਤੇ ਹਨ। ਇਸ ਵਿਚੋਂ 35 ਲੱਖ ਤੋਂ ਵੱਧ ਲਾਇਸੰਸਸ਼ੁਦਾ / ਰਜਿਸਟਰਡ ਲੋਕ ਇਸ ਉਤੇ ਸਰਗਰਮੀ ਨਾਲ ਲੈਣ-ਦੇਣ ਕਰ ਰਹੇ ਹਨ।
ਰੈਗੂਲੇਟਰ ਨੇ ਇਕ ਬਿਆਨ ਵਿਚ ਕਿਹਾ, ਐਫਐਸਐਸਏਆਈ ਆਪਣੇ ਕਲਾਉਡ-ਬੇਸਡ, ਐਡਵਾਂਸਡ ਨਵੇਂ ਫੂਡ ਸੇਫਟੀ ਕੰਪੀਲੈਂਸ ਆਨਲਾਈਨ ਪਲੇਟਫਾਰਮ ਨੂੰ ਸ਼ੁਰੂ ਕਰ ਰਹੀ ਹੈ, ਜਿਸ ਨੂੰ ਫੂਡ ਸੇਫਟੀ ਕੰਪੀਲੈਂਸ ਸਿਸਟਮ (FoSCoS) ਕਿਹਾ ਜਾਂਦਾ ਹੈ।
ਫੂਡ ਰੈਗੂਲੇਟਰ ਨੇ ਕਿਹਾ ਹੈ ਕਿ ਇਹ ਨਵਾਂ ਪਲੇਟਫਾਰਮ FoSCoS ਇਸ ਤਰੀਕੇ ਨਾਲ ਤਿਆਰ ਕੀਤਾ ਗਿਆ ਹੈ ਕਿ ਵਿਭਾਗ ਦੇ ਨਾਲ ਕੀਤੇ ਸਾਰੇ ਕੰਮਾਂ ਲਈ ਕਿਸੇ ਵੀ ਫੂਡ ਬਿਜ਼ਨਸ ਅਪਰੇਟਰ ਦਾ ਇਹ ਇਕੋ ਇਕ ਪਲੇਟਫਾਰਮ ਹੋਵੇਗਾ। ਪਲੇਟਫਾਰਮ ਇਸ ਦੇ ਮੋਬਾਈਲ ਐਪ ਨਾਲ ਏਕੀਕ੍ਰਿਤ ਹੈ ਅਤੇ ਹੋਰ ਆਈ ਟੀ ਪਲੇਟਫਾਰਮਸ ਨਾਲ ਏਕੀਕ੍ਰਿਤ ਕੀਤਾ ਜਾਵੇਗਾ।
ਐਫਐਸਐਸਏਆਈ ਨੇ ਕਿਹਾ, ਫੋਸਕੋਸ ਸ਼ੁਰੂ ਵਿੱਚ ਲਾਇਸੈਂਸ, ਰਜਿਸਟਰੀਕਰਨ, ਨਿਰੀਖਣ ਅਤੇ ਸਾਲਾਨਾ ਰਿਟਰਨ ਮੋਡੀਊਲ ਦੀ ਪੇਸ਼ਕਸ਼ ਕਰੇਗਾ। ਇੱਕ ਸਿੰਗਲ ਰੈਗੂਲੇਟਰੀ ਪਲੇਟਫਾਰਮ ਕਿਸੇ ਵੀ ਖਾਣੇ ਦੀ ਧੋਖਾਧੜੀ ਲਈ ਆਲ ਇੰਡੀਆ ਏਕੀਕ੍ਰਿਤ ਜਵਾਬ ਪ੍ਰਣਾਲੀ ਨੂੰ ਸਮਰੱਥ ਕਰੇਗਾ।

ਇਟਲੀ ਦੁਬਾਰਾ ਖੋਲ੍ਹਣ ਲਈ ਕੁਝ ਜੋਖਮ ਲੈਣੇ ਲਾਜ਼ਮੀ

ਵੈੱਜ ਮੰਚੂਰੀਅਨ