in

ਬਬੀਤਾ ਫੋਗਾਟ ਨੇ ਹਰਿਆਣਾ ਪੁਲਿਸ ਤੋਂ ਦਿੱਤਾ ਅਸਤੀਫਾ

ਭਾਜਪਾ ਦੀ ਆਗੂ ਤੇ ਪਹਿਲਵਾਨ ਬਬੀਤਾ ਫੋਗਾਟ ਨੇ ਹਰਿਆਣਾ ਪੁਲਿਸ ਤੋਂ ਅਸਤੀਫਾ ਦੇ ਦਿੱਤਾ। ਸਮਾਚਾਰ ਏਜੰਸੀ ਏਐਨਆਈ ਤੋਂ ਮਿਲੀ ਜਾਣਕਾਰੀ ਅਨੁਸਾਰ ਬਬੀਤਾ ਨੇ ਕਿਹਾ ਕਿ ਮੈਂ ਭਾਰਤੀ ਜਨਤਾ ਪਾਰਟੀ ਵਿਚ ਸ਼ਾਮਲ ਹੋਈ ਹਾਂ ਅਤੇ ਕਿਸੇ ਵੀ ਰਾਜਨੀਤਿਕ ਪਾਰਟੀ ਵਿਚ ਸ਼ਾਮਲ ਹੋਦ ਲਈ ਜ਼ਰੂਰੀ ਹੈ ਕਿ ਤੁਸੀਂ ਅਜਿਹੇ ਕਿਸੇ ਵੀ ਅਹੁਦੇ ਤੋਂ ਅਸਤੀਫਾ ਦੇ ਦਿਓ। ਮੈਂ ਆਪਣਾ ਅਸਤੀਫਾ 13 ਅਗਸਤ ਨੂੰ ਹੀ ਦੇ ਦਿੱਤਾ ਸੀ।

ਜ਼ਿਕਰਯੋਗ ਹੈ ਕਿ ਬੀਤੇ 12 ਅਗਸਤ ਨੂੰ ਬਬੀਤਾ ਫੋਗਾਟ ਅਤੇ ਉਨ੍ਹਾਂ ਦੇ ਪਿਤਾ ਮਹਾਵੀਰ ਫੋਗਾਟ ਕੇਂਦਰੀ ਖੇਡ ਮੰਤਰੀ ਕਿਰਨ ਰਿਜਿਜੂ ਦੀ ਹਾਜ਼ਰੀ ਵਿਚ ਭਾਜਪਾ ਵਿਚ ਸ਼ਾਮਲ ਹੋ ਗਏ ਸਨ।

ਪਾਕਿਸਤਾਨ ਵਿੱਚ ਜਬਰੀ ਧਰਮ ਪਰਿਵਰਤਨ ਨੂੰ ਰੁਕਵਾਉਣ ਲਈ ਭਾਰਤ ਸਰਕਾਰ ਉਪਰਾਲਾ ਕਰੇ – ਸ਼ਰਮਾ

ਅੰਮ੍ਰਿਤਸਰ ਤੋਂ ਕਸ਼ਮੀਰ ਜਾ ਰਹੇ ਤਿੰਨ ਦਹਿਸ਼ਤਗਰਦ ਕਾਬੂ