in

ਬਰੇਸ਼ੀਆ ਵਿਖੇ ਕੀਤਾ ਗਿਆ ਵਿਕਾਸ ਦਾ ਅੰਤਿਮ ਸੰਸਕਾਰ

ਰੋਮ (ਇਟਲੀ) 4 ਮਈ (ਗੁਰਸ਼ਰਨ ਸਿੰਘ ਸੋਨੀ) – ਇਟਲੀ ਦੇ ਬਰੇਸ਼ੀਆ ਜ਼ਿਲ੍ਹੇ ਦੇ ਕਸਬਾ ਰੋਵਾਤੋ ਵਿੱਚ ਵਿਕਾਸ ਮਰਵਾਹਾ ਨਾਮ ਦੇ ਪੰਜਾਬੀ ਨੌਜਵਾਨ ਦੀ ਪਿਛਲੀ 16 ਅਪ੍ਰੈਲ ਨੂੰ ਹਾਰਟ ਅਟੈਕ ਨਾਲ ਮੌਤ ਹੋ ਗਈ ਸੀ, ਜਿਸ ਦਾ 2 ਮਈ ਸਵੇਰੇ 8,30 ਅੰਤਿਮ ਸੰਸਕਾਰ ਕਰ ਦਿੱਤਾ ਗਿਆ ਹੈ। ਮ੍ਰਿਤਕ ਹਰਿਆਣਾ ਦੇ ਜ਼ਿਲ੍ਹਾ ਕੂਰਕਸ਼ੇਤਰ, ਤਹਿਸੀਲ ਪਿਹੋਵਾ, ਪਿੰਡ ਚੰਮੂ ਕਲਾ ਦਾ ਵਾਸੀ ਸੀ। ਵਿਕਾਸ ਮਰਵਾਹਾ ਪਿਛਲੇ ਲੰਮੇ ਸਮੇਂ ਤੋਂ ਇਟਲੀ ਵਿੱਚ ਰਹਿ ਰਿਹਾ ਸੀ। ਮ੍ਰਿਤਕ ਆਪਣੇ ਪਿਛੇ 10 ਸਾਲਾਂ ਬੇਟਾ, ਪਤਨੀ ਅਤੇ ਬਜ਼ੁਰਗ ਮਾਤਾ ਪਿਤਾ ਨੂੰ ਛੱਡ ਗਿਆ ਹੈ, ਜੋ ਕਿ ਇੰਡੀਆ ਵਿੱਚ ਰਹਿ ਰਹੇ ਹਨ। ਵਿਕਾਸ ਦੇ ਕਰੀਬੀ ਦੋਸਤ ਤਲਵਿੰਦਰ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ, ਵਿਕਾਸ ਮਰਵਾਹਾ ਦੇ ਮ੍ਰਿਤਕ ਸਰੀਰ ਦਾ ਅੰਤਿਮ ਸੰਸਕਾਰ ਬਰੇਸ਼ੀਆ ਸਥਿਤ ਚਿੰਮੀਤੈਰੋ ਵਿਖੇ ਕਰ ਦਿੱਤਾ ਗਿਆ ਹੈ।

ਕੋਰੋਨਾ ਵਾਇਰਸ : ਲਗਾਤਾਰ ਲੋਕਾਂ ਦੀ ਮਦਦ ਕਰ ਰਹੀ ਹੈ ਪ੍ਰਿਅੰਕਾ ਚੋਪੜਾ

ਇਟਲੀ ਲਾੱਕਡਾਊਨ ਦੇ ਦੂਸਰੇ ਪੜਾਅ ਵਿਚ 4 ਮਈ ਤੋਂ ਕੀ ਤਬਦੀਲੀਆਂ ਹਨ?