in

ਬਰੇਸ਼ੀਆ ਵਿਖੇ ਪੰਜਾਬਣਾਂ ਨੇ ਤੀਆਂ ਦਾ ਤਿਉਹਾਰ ਚਾਵਾਂ ਸੱਧਰਾਂ ਨਾਲ ਮਨਾਇਆ

ਬੀਬੀਆਂ ਨੇ ਬੋਲੀਆਂ ਪਾਈਆਂ, ਜਾਗੋ ਕੱਢੀ ਤੇ ਫਿਰ ਡੀæ ਜੇ 'ਤੇ ਵੱਖ ਵੱਖ ਗਾਣਿਆਂ ਤੇ ਤਿਆਰ ਕੀਤੀਆਂ ਆਇਟਮਾਂ ਵੀ ਪੇਸ਼ ਕੀਤੀਆਂ

ਬਰੇਸ਼ੀਆ, ਕਰੇਮੋਨਾ ਦੇ ਨੇੜਲੇ ਪਿੰਡਾਂ ਵਿਚ ਰਹਿਣ ਵਾਲੇ ਪੰਜਾਬੀ ਪਰਿਵਾਰਾਂ ਦੀਆਂ ਬੀਬੀਆਂ ਭੈਣਾਂ ਸ਼ਾਮਿਲ ਹੋਈਆਂ

ਬਰੇਸ਼ੀਆ (ਇਟਲੀ) 17 ਜੁਲਾਈ (ਸਵਰਨਜੀਤ ਸਿੰਘ ਘੋਤੜਾ) ਬਰੇਸ਼ੀਆ ਦੇ ਨਜਦੀਕ ਬਿਨੋਲੋਮੈਲਾ ਮਹਾਰਾਜਾ ਰੈਸਟੋਰੈਂਟ ਵਿਖੇ ਪੰਜਾਬਣਾਂ ਨੇ ਤੀਆਂ ਦਾ ਤਿਉਹਾਰ ਸੱਧਰਾਂ ਚਾਵਾਂ ਨਾਲ ਮਨਾਇਆ। ਜਿਸ ਵਿਚ 200 ਦੇ ਕਰੀਬ ਪੰਜਾਬਣਾਂ ਨੇ ਸ਼ਿਰਕਤ ਕੀਤੀ। ਮਹਾਰਾਜਾ ਰੈਸਟੋਰੈਂਟ ਵੱਲੋਂ ਇਸ ਪ੍ਰੋਗਰਾਮ ਦਾ ਪ੍ਰਬੰਧ ਕੀਤਾ ਗਿਆ ਸੀ, ਜਿਸ ਵਿਚ ਬਰੇਸ਼ੀਆ, ਕਰੇਮੋਨਾ ਦੇ ਨੇੜਲੇ ਪਿੰਡਾਂ ਵਿਚ ਰਹਿਣ ਵਾਲੇ ਪੰਜਾਬੀ ਪਰਿਵਾਰਾਂ ਦੀਆਂ ਬੀਬੀਆਂ ਭੈਣਾਂ ਸ਼ਾਮਿਲ ਹੋਈਆਂ। ਇਸ ਸੰਬੰਧੀ ਮਹਾਰਾਜ ਰੈਸਟੋਰੈਂਟ ਦੇ ਮਾਲਕ ਪਰਮਜੀਤ ਸਿੰਘ ਪੰਮਾ ਨੇ ਦੱਸਿਆ ਕਿ, 10 ਵਜੇ ਤੋਂ ਹੀ ਇਸ ਮੇਲੇ ਵਿਚ ਬੀਬੀਆਂ ਪਹੁੰਚਣੀਆਂ ਸ਼ੁਰੂ ਹੋ ਗਈਆਂ ਸਨ ਤੇ ਸ਼ਾਮ 7 ਵਜੇ ਤੱਕ ਇਸ ਪ੍ਰੋਗਰਾਮ ਦਾ ਆਨੰਦ ਮਾਣਿਆ। ਬੀਬੀਆਂ ਨੇ ਵੀ ਇਸ ਸਬੰਧੀ ਪ੍ਰੈੱਸ ਨਾਲ ਗੱਲਬਾਤ ਕਰਦਿਆਂ ਕਿਹਾ ਕਿ, ਸਾਨੂੰ ਅੱਜ ਆਪਣਾ ਪੰਜਾਬ ਹੀ ਯਾਦ ਆ ਗਿਆ ਹੈ। ਜਿਵੇਂ ਇੰਡੀਆ ਵਿਚ ਰਹਿੰਦੇ ਹੋਏ ਪਿੰਡਾਂ ਵਿਚ ਤੀਆਂ ਦਾ ਤਿਉਹਾਰ ਮਨਾਉਂਦੀਆਂ ਸੀ, ਪਰ ਅੱਜ ਉਸ ਤੋਂ ਵੀ ਕਿਤੇ ਵੱਧ ਮਨੋਰੰਜਨ ਹੋਇਆ, ਕਿਉਂਕਿ  ਇਹ ਮੇਲਾ ਬਿਲਕੁਲ ਬੀਬੀਆਂ ਭੈਣਾਂ ਲਈ ਹੀ ਸੀ, ਸਿਰਫ ਬੀਬੀਆਂ  ਲਈ ਹੀ ਇਹ ਖਾਸ ਪ੍ਰੋਗਰਾਮ ਸੀ। ਰੈਸਟੋਰੈਂਟ ਵਿਚ ਲੱਗੇ ਡੀæ ਜੇ ਸਾਊਂਡ ਤੋਂ ਇਲਾਵਾ ਢੋਲੀ ਦਾ ਵੀ ਪ੍ਰਬੰਧ ਕੀਤਾ ਗਿਆ। ਜਿਥੇ ਬੀਬੀਆਂ ਨੇ ਬੋਲੀਆਂ ਪਾਈਆਂ, ਜਾਗੋ ਕੱਢੀ ਤੇ ਫਿਰ ਡੀæ ਜੇ ‘ਤੇ ਵੱਖ ਵੱਖ ਗਾਣਿਆਂ ਤੇ ਤਿਆਰ ਕੀਤੀਆਂ ਆਇਟਮਾਂ ਵੀ ਪੇਸ਼ ਕੀਤੀਆਂ। ਬੀਬੀਆਂ ਨੇ ਦੱਸਿਆ ਕਿ, ਇਹ ਬਹੁਤ ਹੀ ਵਧੀਆ ਪ੍ਰੋਗਰਾਮ ਸੀ। ਉਨ੍ਹਾਂ ਕਿਹਾ ਕਿ, ਸਾਨੂੰ ਆਪਣੇ ਵਿਰਸੇ ‘ਤੇ ਮਾਣ ਹੈ ਤੇ ਇਟਲੀ ਵਿਚ ਆ ਕੇ ਅਸੀਂ ਇਸ ਪ੍ਰੋਗਰਾਮ ਨੂੰ ਹੋਰ ਵੀ ਵਧੀਆ ਤਰੀਕੇ ਨਾਲ ਮਨਾਇਆ ਹੈ। ਆਸ ਕਰਦੇ ਹਾਂ ਕਿ ਆਉਣ ਵਾਲੇ ਸਮੇਂ ਵਿਚ ਅਜਿਹੇ ਹੋਰ ਪ੍ਰੋਗਰਾਮ ਵੀ ਕਰਵਾਏ ਜਾਣ ਤਾਂ ਜੋ ਵਿਦੇਸ਼ਾਂ ਵਿਚ ਰਹਿੰਦੇ ਵੀ ਅਸੀਂ ਆਪਣੇ ਵਿਰਸੇ ਨੂੰ ਯਾਦ ਕਰਦੇ ਹੋਏ ਮਨੋਰੰਜਨ ਕਰ ਸਕੀਏ।


ਇਸ ਮੇਲੇ ਵਿਚ ਬੀਬੀਆਂ ਪਹੁੰਚਣੀਆਂ ਸ਼ੁਰੂ ਹੋ ਗਈਆਂ ਸਨ ਤੇ ਸ਼ਾਮ 7 ਵਜੇ ਤੱਕ ਇਸ ਪ੍ਰੋਗਰਾਮ ਦਾ ਆਨੰਦ ਮਾਣਿਆ

ਹਾਫਿਜ਼ ਸਾਈਦ ਲਾਹੌਰ ਤੋਂ ਗ੍ਰਿਫਤਾਰ

ਭਾਰਤ ਦੀ ਵੱਡੀ ਜਿੱਤ, ਪਾਕਿਸਤਾਨ ਨੂੰ ਝਟਕਾ