in

ਬਾਬਾ ਸਾਹਿਬ ਦਾ ਜਨਮ ਦਿਨ ਬੌਨ ਯੂਨੀਵਰਸਿਟੀ ਜਰਮਨ ਵਿਖੇ 15 ਅਪ੍ਰੈਲ ਨੂੰ ਮਨਾਇਆ ਜਾਵੇਗਾ

ਰੋਮ (ਇਟਲੀ) (ਦਲਵੀਰ ਕੈਂਥ) – ਹਿੰਦੋਸਤਾਨ ਦੇ ਖੋਖਲੇ ਭਿੰਨ-ਭੇਦ, ਊਚ-ਨੀਚ ਤੇ ਜਾਤੀਵਾਦੀ ਵਾਲੇ ਸਿਸਟਮ ਨੂੰ ਖਤਮ ਕਰ ਸਰਬ ਸਾਂਝੇ ਤੇ ਲੋਕ ਹਿਤੈਸ਼ੀ ਭਾਰਤੀ ਸੰਵਿਧਾਨ ਦੀ ਸਿਰਜਨਾ ਕਰਨ ਵਾਲੇ ਭਾਰਤ ਦੇ ਪਹਿਲੇ ਕਾਨੂੰਨ ਮੰਤਰੀ ਤੇ ਉਸ ਸਮੇਂ ਦੇ ਸਭ ਤੋਂ ਵੱਧ ਸਿੱਖਿਅਤ ਏਸ਼ੀਅਨ ਆਗੂ ਭਾਰਤ ਰਤਨ ਡਾ: ਬੀ ਆਰ ਅੰਬੇਡਕਰ ਸਾਹਿਬ ਜੀ, ਜਿਹਨਾਂ ਨੇ ਕਿ ਅਮਰੀਕਾ, ਇੰਗਲੈਂਡ ਸਮੇਤ ਜਰਮਨ ਦੀ ਯੂਨੀਵਰਸਿਟੀ ਬੌਨ ਤੋਂ ਪੜ੍ਹਾਈ ਕਰਕੇ ਇਤਿਹਾਸ ਰਚਿਆ। ਉਹਨਾਂ ਦੀ 132ਵੀ ਜਯੰਤੀ ਬੌਨ ਯੂਨੀਵਰਸਿਟੀ ਜਰਮਨ ਵਿਖੇ ਹੀ ਯੂਰਪ ਦੇ ਸਮੂਹ ਅੰਬੇਡਕਰੀ ਸਾਥੀਆਂ ਦੇ ਸਹਿਯੋਗ ਨਾਲ ਡਾ: ਅੰਬੇਡਕਰ ਮਿਸ਼ਨ ਸੁਸਾਇਟੀ ਯੂਰਪ ਜਰਮਨੀ ਵੱਲੋਂ 15 ਅਪ੍ਰੈਲ ਸਵੇਰੇ 11 ਵਜੇ ਤੋਂ ਸ਼ਾਮ 4 ਵਜੇ ਤੱਕ ਮਨਾਈ ਜਾ ਰਹੀ ਹੈ. ਜਿਸ ਵਿੱਚ ਯੂਰਪ ਦੇ ਨਾਮੀ ਅੰਬੇੇਡਕਰੀ ਸਾਥੀ, ਮਿਸ਼ਨਰੀ ਪ੍ਰਚਾਰਕ ਤੇ ਬੁੱਧੀਜੀਵੀ ਵਰਗ ਦੀਆਂ ਪ੍ਰਮੁੱਖ ਸਖ਼ਸੀਅਤਾਂ ਬਾਬਾ ਸਾਹਿਬ ਦੇ ਮਿਸ਼ਨ ਪ੍ਰਤੀ ਡੁੰਘੀਆਂ ਵਿਚਾਰਾਂ ਕਰਨਗੇ ਅਤੇ ਉਹਨਾਂ ਦੇ ਅਧੂਰੇ ਮਿਸ਼ਨ ਨੂੰ ਪੂਰਾ ਕਰਨ ਸੰਬਧੀ ਵਿਉਂਤਬੰਦੀ ਨੂੰ ਸਾਰਥਕ ਕਰਨ ਦਾ ਉਪਰਾਲਾ ਕਰਨਗੇ।
ਇਸ ਮਹਾਨ ਦਿਨ ਮੌਕੇ ਮਿਸ਼ਨ ਦੇ ਪ੍ਰਸਿੱਧ ਲੇਖਕ ਸੋਹਨ ਲਾਲ ਸਾਪਲਾ ਦੀ ਮਿਸ਼ਨ ਨੂੰ ਸਮਰਪਿਤ ਲਿਖੀ ਕਿਤਾਬ ਵਿਦੇਸ਼ਾਂ ਵਿੱਚ ਅੰਬੇਡਕਰੀ ਮਿਸ਼ਨ ਅਤੇ ਬੁੱਧ ਧੰਮ ਵੀ ਅੰਬੇਡਕਰੀ ਸਮਾਜ ਦੇ ਸਨਮੁੱਖ ਕੀਤੀ ਜਾਵੇਗੀ। ਜਰਮਨ ਦੀ ਪ੍ਰਸਿੱਧ ਯੂਨੀਵਰਸਿਟੀ ਬੌਨ ਜਿੱਥੇ ਸੰਨ 1922 ਵਿੱਚ ਬਾਬਾ ਸਾਹਿਬ ਨੇ ਪੜ੍ਹਾਈ ਕੀਤੀ। ਇਸ ਯੂਨੀਵਰਸਿਟੀ ਵਿੱਚ ਪਹਿਲੀ ਵਾਰ ਬਾਬਾ ਸਾਹਿਬ ਦੀ ਜਯੰਤੀ ਕੌਮੀ ਪੱਧਰ ‘ਤੇ ਮਨਾਈ ਜਾ ਰਹੀ ਹੈ. ਜਿਸ ਪ੍ਰਤੀ ਸਮੁੱਚੇ ਭਾਰਤੀ ਸਮਾਜ ਵਿੱਚ ਬਹੁਤ ਹੀ ਉਤਸ਼ਾਹ ਦੇਖਿਆ ਜਾ ਰਿਹਾ ਹੈ। ਡਾ: ਅੰਬੇਡਕਰ ਮਿਸ਼ਨ ਸੁਸਾਇਟੀ ਯੂਰਪ ਜਰਮਨੀ ਨੇ ਯੂਰਪ ਦੇ ਸਮੂਹ ਅੰਬੇਡਕਰੀ ਸਾਥੀਆਂ ਨੂੰ ਇਸ ਦਿਨ ਹੁੰਮਹੁਮਾ ਕੇ ਸ਼ਮੂਲੀਅਤ ਕਰਨ ਦੀ ਅਪੀਲ ਕੀਤੀ ਹੈ, ਤਾਂ ਜੋ ਭਾਰਤ ਵਿੱਚ ਬਾਬਾ ਸਾਹਿਬ ਜੀ ਦੇ ਮਿਸ਼ਨ ਦਾ ਝੰਡਾ ਪੂਰਨ ਤੌਰ ‘ਤੇ ਬੁਲੰਦ ਹੋ ਸਕੇ।

ਰੋਮ ਤੋਂ ਅੰਮ੍ਰਿਤਸਰ ਸਿੱਧੀ ਉਡਾਨ, ਨਿਓਸ ਏਅਰ ਲਾਈਨ ਨੇ ਕੀਤਾ ਇਟਲੀ ਦੇ ਭਾਰਤੀਆਂ ਦਾ ਸੁਪਨਾ ਸੱਚ

ਪ੍ਰਵਾਸ ਸੰਕਟ ਦਾ ਸਥਾਈ ਹੱਲ ਲੱਭਣ ਦੀ ਜ਼ਰੂਰਤ – ਉਰਸੁਲਾ