in

ਬਿਮਾਰੀ ਕਾਰਨ ਛੁੱਟੀ ਲੈਣ ਦਾ ਅਧਿਕਾਰ ਅਤੇ ਕਾਨੂੰਨੀ ਤਰਤੀਬ

ਬਿਮਾਰੀ
ਜੇ ਤੁਸੀਂ ਬਿਮਾਰ ਹੋਣ ਕਾਰਨ ਕੰਮ ਨਹੀਂ ਕਰ ਸਕਦੇ, ਤਾਂ ਆਪਣੇ ਮਾਲਕ ਨੂੰ ਇਸ ਦੀ ਸੂਚਨਾ ਦੇਣੀ ਲਾਜ਼ਮੀ ਹੈ। ਇਹ ਸੂਚਨਾ ਸਮੇਂ ਸਿਰ ਦਿੱਤੀ ਜਾਵੇ ਤਾਂ ਬਿਹਤਰ ਹੈ। ਇਸ ਤੋਂ ਇਲਾਵਾ ਦੁਬਾਰਾ ਕੰਮ ‘ਤੇ ਲੱਗਣ ਦੀ ਅੰਦਾਜਨ ਮਿਤੀ ਵੀ ਦੱਸਣੀ ਲਾਜ਼ਮੀ ਹੈ।

ਮੈਡੀਕਲ ਸਰਟੀਫ਼ਿਕੇਟ (ਚੇਰਤੀਫਿਕਾਤੋ ਮੈਦੀਕੋ)

ਘਰੇਲੂ ਕਰਮਚਾਰੀ ਜਿਹੜੇ ਵੱਖ ਰਹਿੰਦੇ ਹੋਣ :
ਮੈਡੀਕਲ ਸਰਟੀਫ਼ਿਕੇਟ ਲਾਜ਼ਮੀ ਹੈ, ਜਿਸ ‘ਤੇ ਬਿਮਾਰੀ ਸ਼ੁਰੂ ਹੋਣ ਤੋਂ ਅਗਲੇ ਦਿਨ ਦੀ ਮਿਤੀ ਦਰਜ ਹੋਈ ਹੋਵੇ। ਇਸ ਤੋਂ ਇਲਾਵਾ ਸਰਟੀਫ਼ਿਕੇਟ ‘ਤੇ ਬਿਮਾਰੀ ਦੀ ਤਫ਼ਸੀਲ, ਕੰਮ ਨਾ ਕਰ ਸਕਣ ਦੀ ਅਸਮਰਥਾ ਅਤੇ ਕਾਰਨ, ਘੱਟ ਤੋਂ ਘੱਟ ਕਿੰਨੇ ਸਮੇਂ ਲਈ ਅਰਾਮ ਕਰਨ ਦੀ ਸਲਾਹ ਅਤੇ ਹੋਰ ਤਫ਼ਸੀਲ ਲਿਖੀ ਹੋਵੇ। ਇਹ ਸਰਟੀਫ਼ਿਕੇਟ ਡਾਕ ਰਾਹੀਂ ਵਾਪਸੀ ਦੀ ਰਸੀਦ ਨਾਲ (ਪੋਸਤਾ ਰਿਕੋਮਨਦਾਤਾ) ਨਾਲ ਭੇਜਿਆ ਜਾਵੇ। ਇਸ ਨੂੰ ਜਾਰੀ ਹੋਣ ਦੇ 2 ਦਿਨਾਂ ਅੰਦਰ ਭੇਜਿਆ ਜਾਵੇ।

ਘਰੇਲੂ ਕਰਮਚਾਰੀ ਜਿਹੜੇ ਨਾਲ ਰਹਿੰਦੇ ਹੋਣ:
ਮੈਡੀਕਲ ਸਰਟੀਫ਼ਿਕੇਟ ਦੇਣਾ ਲਾਜ਼ਮੀ ਹੈ। ਮਾਲਕ ਵੱਲੋਂ ਇਸ ਦੀ ਮੰਗ ਵੀ ਕੀਤੀ ਜਾ ਸਕਦੀ ਹੈ। ਛੁੱਟੀਆਂ ਦੌਰਾਨ ਵੀ ਜਾਂ ਜੇ ਮਾਲਕ ਘਰ ਵਿਚ ਮੌਜੂਦ ਨਾ ਹੋਵੇ ਅਤੇ ਬਿਮਾਰ ਹੋਣ ‘ਤੇ ਸਰਟੀਫ਼ਿਕੇਟ ਦੇਣਾ ਲਾਜ਼ਮੀ ਹੈ। ਇਸ ਤੋਂ ਇਲਾਵਾ ਸਰਟੀਫ਼ਿਕੇਟ ‘ਤੇ ਬਿਮਾਰੀ ਦੀ ਤਫ਼ਸੀਲ, ਕੰਮ ਨਾ ਕਰ ਸਕਣ ਦੀ ਅਸਮਰਥਾ ਅਤੇ ਕਾਰਨ, ਘੱਟ ਤੋਂ ਘੱਟ ਕਿੰਨੇ ਸਮੇਂ ਲਈ ਅਰਾਮ ਕਰਨ ਦੀ ਸਲਾਹ ਅਤੇ ਹੋਰ ਤਫ਼ਸੀਲ ਲਿਖੀ ਹੋਵੇ। ਇਹ ਨਿੱਜੀ ਤੌਰ ‘ਤੇ ਹੱਥੀਂ ਜਾਂ  ਸਰਟੀਫ਼ਿਕੇਟ ਡਾਕ ਰਾਹੀਂ ਵਾਪਸੀ ਦੀ ਰਸੀਦ ਨਾਲ (ਪੋਸਤਾ ਰਿਕੋਮਨਦਾਤਾ) ਨਾਲ ਭੇਜਿਆ ਜਾਵੇ। ਇਸ ਨੂੰ ਜਾਰੀ ਹੋਣ ਦੇ 2 ਦਿਨਾਂ ਅੰਦਰ ਭੇਜਿਆ ਜਾਵੇ।

ਕੰਮ ਨੂੰ ਸੁਰੱਖਿਅਤ ਰੱਖਣਾ ਜਾਂ ਰੋਕੇ ਰੱਖਣਾ :
ਜੇ ਬਿਮਾਰੀ ਕਾਰਨ ਕਰਮਚਾਰੀ ਨੂੰ ਗੈਰ ਹਾਜਰ ਹੋਣਾ ਪਵੇ ਤਾਂ ਘਰੇਲੂ ਕਟਮਚਾਰੀ ਦਾ ਕੰਮ ਹੇਠ ਦਿੱਤੀ ਸਮਾਂ ਸੀਮਾ ਅਨੁਸਾਰ ਸੁਰੱਖਿਅਤ ਰਹਿ ਸਕਦਾ ਹੈ:

alt

ਉਪਰੋਕਤ ਦਰਸਾਈ ਸਾਰਨੀ ਅਨੁਸਾਰ ਜੇ ਕੰਮ ਕਰਦੇ ਮੁਲਾਜ਼ਮ ਨੂੰ ਕੁਲ ਸਮਾਂ 6 ਮਹੀਨੇ ਤੋਂ 2 ਸਾਲ ਜਾਂ ਇਸ ਤੋਂ ਵੱਧ ਦਾ ਬੀਤ ਚੁੱਕਿਆ ਹੋਵੇ ਤਾਂ ਉਸ ਨੂੰ ਬਿਮਾਰੀ ਲਈ ਛੁੱਟੀ ‘ਤੇ ਜਾਣ ਉਪਰੰਤ ਮਾਲਕ ਉਸ ਨੂੰ ਨੌਕਰੀ ‘ਤੇ 10 ਦਿਨਾਂ ਤੋਂ ਲੈ ਕੇ 180 ਤੱਕ ਇੰਤਜਾਰ ਕਰ ਸਕਦਾ ਹੈ ਜਾਂ ਕਰਨਾ ਪੈਂਦਾ ਹੈ।

ਸਾਵਧਾਨ :- ਜੇ ਮੁਲਾਜ਼ਮ ਨੂੰ ਕੋਈ ਭਿਆਨਕ ਜਾਂ ਗੰਭੀਰ ਬਿਮਾਰੀ ਹੋਵੇ ਤਾਂ ਉਪਰੋਕਤ ਸ਼ਰਤਾਂ ਵਿਚ 50% ਦਾ ਵਾਧਾ ਹੋ ਜਾਂਦਾ ਹੈ ਅਤੇ ਉਸ ਹਿਸਾਬ ਨਾਲ ਛੁੱਟੀਆਂ, ਅਰਾਮ ਅਤੇ ਨੌਕਰੀ ਸੁਰੱਖਿਅਤ ਰਹਿੰਦੀ ਹੈ, ਪਰ ਇਸ ਦੀ ਪੁਸ਼ਟੀ ਆਸਲ ਵੱਲੋਂ ਕੀਤੀ ਜਾਵੇ ਤਾਂ ਹੀ ਸੰਭਵ ਹੈ।
ਜੇ ਨਿਰਧਾਰਤ ਕੀਤੀ ਅਤੇ ਉਪਰੋਕਤ ਦਰਸਾਏ ਸਮਾਂ ਸੀਮਾ ਦਾ ਪਾਲਣ ਨਹੀਂ ਹੁੰਦਾ ਅਤੇ ਮੁਲਾਜ਼ਮ ਸਮੇਂ ‘ਤੇ ਕੰਮ ‘ਤੇ ਨਹੀਂ ਪਰਤਦਾ ਤਾਂ ਉਸ ਦੀ ਨੌਕਰੀ ਖੁੱਸ ਸਕਦੀ ਹੈ।
ਕੰਮ ਨੂੰ ਰਾਂਖਵਾਂ ਕਰਨ ਅਤੇ ਬਚਾਉਣ ਲਈ ਬਿਮਾਰੀ ਸਬੰਧੀ ਕੀਤੀਆਂ ਛੁੱਟੀਆਂ ਦੀ ਗਿਣਤੀ ਕੈਲੰਡਰ ਦੇ ਹਿਸਾਬ ਨਾਲ ਗਿਣੀ ਜਾਂਦੀ ਹੈ। ਜਿਸ ਤਰ੍ਹਾਂ ਕਿ ਮੁਲਾਜ਼ਮ ਅਕਤੂਬਰ ਵਿਚ ਬਿਮਾਰ ਹੋਇਆ ਤਾਂ ਉਸ ਦੀਆਂ ਕੀਤੀਆਂ ਛੁੱਟੀਆਂ ਦੀ ਗਿਣਤੀ ਆਉਂਦੇ ਸਾਲ ਦੇ ਨਵੰਬਰ ਮਹੀਨੇ ਦੇ ਹਿਸਾਬ ਨਾਲ ਵਿਚਾਰੀਆਂ ਜਾਣਗੀਆਂ।
ਧਿਆਨ ਦੇਣ ਯੋਗ ਹੈ ਕਿ ਜੇ ਮੁਲਾਜ਼ਮ ਕੰਮ ‘ਤੇ ਪਰਖ ਸਮੇਂ ਦੌਰਾਨ (ਪਰੋਵਾ) ‘ਤੇ ਹੋਵੇ ਤਾਂ ਨਿਸ਼ਚਤ ਰੂਪ ਵਿਚ ਮਾਲਕ ਵੱਲੋਂ ਉਸ ਦਾ ਕੰਮ ਰਾਖਵਾਂ ਨਹੀਂ ਕੀਤਾ ਜਾਂਦਾ ਅਤੇ ਉਸ ਨੂੰ ਬਿਮਾਰੀ ਦੇ ਚੱਲਦਿਆਂ ਕੰਮ ਤੋਂ ਜੁਆਬ ਦਿੱਤਾ ਜਾ ਸਕਦਾ ਹੈ।

ਬਿਮਾਰੀ ਦੌਰਾਨ ਕੀਤਾ ਜਾਣ ਵਾਲਾ ਭੁਗਤਾਨ :
ਮਾਲਕ ਵੱਲੋਂ ਘਰੇਲੂ ਕਰਮਚਾਰੀ (ਨੈਨੀ, ਕੇਅਰ ਟੇਕਰ, ਡੋਮੈਸਟਿਕ ਵਰਕਰ ਆਦਿ) ਨੂੰ ਬਿਮਾਰੀ ਦੀਆਂ ਛੁੱਟੀਆਂ ਦਾ ਭੁਗਤਾਨ ਕਰਨਾ ਪੈਂਦਾ ਹੈ, ਪਰ ਇਹ ਭੁਗਤਾਨ ਮੁਲਾਜ਼ਮ ਦੇ ਕੰਮ ਅਤੇ ਉਸ ਦੀ ਪ੍ਰਮੁੱਖਤਾ ‘ਤੇ ਨਿਰਭਰ ਕਰਦਾ ਹੈ ਕਿ ਉਸ ਨੂੰ ਕੰਮ ਕਰਦੇ ਨੂੰ ਕਿੰਨਾ ਸਮਾਂ ਹੋ ਚੁੱਕਾ ਹੈ।

alt

ਬਿਨਾਂ ਕਿਸੇ ਪੱਖਪਾਤ ਦਾ ਮਾਲਕ ਅਤੇ ਮੁਲਾਜ਼ਮ ਵੱਲੋਂ ਸਭ ਤੋਂ ਬਿਹਤਰ ਅਤੇ ਪ੍ਰਚਲਿਤ ਤਰੀਕਾ ਬਿਮਾਰੀ ਦੀਆਂ ਛੁੱਟੀਆਂ ਦਾ ਭੁਗਤਾਨ ਦਾ % ਦਰ ਦੇ ਅਧਾਰ ‘ਤੇ ਹੈ ਜਿਸ ਅਨੁਸਾਰ :

alt

ਘਰੇਲੂ ਕਰਮਚਾਰੀ ਜੇ ਮਾਲਕ ਦੇ ਘਰ ਵਿਚ ਰਹਿੰਦਾ ਹੈ ਤਾਂ ਉਹ ਹਸਪਤਾਲ ਵਿਚ ਦਾਖਲ ਹੋਣ ਦੀ ਬਜਾਇ ਮਾਲਕ ਦੇ ਘਰ ਵਿਚ ਹੀ ਬਿਮਾਰੀ ਦੌਰਾਨ ਅਰਾਮ ਕਰ ਸਕਦਾ ਹੈ।

ਸਾਵਧਾਨ:- ਯਾਦ ਰਖਣਯੋਗ ਹੈ ਕਿ ਬਿਮਾਰੀ ਦੇ ਪੰਜਵੇ ਦਿਨ ਤੋਂ ਬਾਅਦ ਮਾਲਕ ਨੂੰ ਭੇਜੀ ਗਈ ਕੋਈ ਵੀ ਇਤਲਾਹ ਜਾਂ ਛੁੱਟੀ ਮੰਨਣਯੋਗ ਨਹੀਂ ਹੋਵੇਗੀ ਅਤੇ ਮਾਲਕ ਕੰਮ ਦਾ ਸਬੰਧ ਖਤਮ ਕਰ ਸਕਦਾ ਹੈ ਜਾਂ ਅਸਤੀਫੇ ਦੀ ਮੰਗ ਕਰ ਸਕਦਾ ਹੈ।

– ਵਰਿੰਦਰ ਕੌਰ ਧਾਲੀਵਾਲ

ਕਸਰਤ ਨਾਲ ਦੂਰ ਹੁੰਦੀਆਂ ਹਨ ਬਿਮਾਰੀਆਂ

ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਵਿਸ਼ਾਲ ਨਗਰ ਕੀਰਤਨ ਸਜਾਇਆ