in

ਬੁਲਜਾਨੋ ਵਿਖੇ ਪਾਸਪੋਰਟ ਕੈਂਪ ਲਗਾਇਆ

ਨਾੱਰਥ ਇਟਲੀ 'ਚ ਲਗਾਏ ਜਾ ਰਹੇ ਪਾਸਪੋਰਟ ਕੈਂਪਜ ਦੀ ਲੜ੍ਹੀ ਤਹਿਤ ਗੁਰਦੁਆਰਾ ਸਿੰਘ ਸਭਾ ਬੁਲਜਾਨੋ ਵਿਖੇ ਇਕ ਰੋਜਾ ਪਾਸਪੋਰਟ ਕੈਂਪ ਲਗਾਇਆ ਗਿਆ
ਨਾੱਰਥ ਇਟਲੀ ‘ਚ ਲਗਾਏ ਜਾ ਰਹੇ ਪਾਸਪੋਰਟ ਕੈਂਪਜ ਦੀ ਲੜ੍ਹੀ ਤਹਿਤ ਗੁਰਦੁਆਰਾ ਸਿੰਘ ਸਭਾ ਬੁਲਜਾਨੋ ਵਿਖੇ ਇਕ ਰੋਜਾ ਪਾਸਪੋਰਟ ਕੈਂਪ ਲਗਾਇਆ ਗਿਆ

ਮਿਲਾਨ (ਇਟਲੀ) 23 ਅਗਸਤ – ਇੰਡੀਅਨ ਕੌਸਲੇਟ ਜਨਰਲ ਮਿਲਾਨ ਦੁਆਰਾ ਨਾੱਰਥ ਇਟਲੀ ‘ਚ ਲਗਾਏ ਜਾ ਰਹੇ ਪਾਸਪੋਰਟ ਕੈਂਪਜ ਦੀ ਲੜ੍ਹੀ ਤਹਿਤ ਗੁਰਦੁਆਰਾ ਸਿੰਘ ਸਭਾ ਬੁਲਜਾਨੋ ਵਿਖੇ ਇਕ ਰੋਜਾ ਪਾਸਪੋਰਟ ਕੈਂਪ ਲਗਾਇਆ ਗਿਆ। ਕੈਂਪ ਦੌਰਾਨ ਲਗਭਗ 140 ਭਾਰਤੀ ਪਾਸਪੋਰਟ ਹੋਲਡਰਾਂ ਨੇ ਪਾਸਪੋਰਟ ਨਵਿਆਉਣ ਅਤੇ ਓ ਸੀ ਆਈਜ ਨਾਲ ਸਬੰਧਿਤ ਵੱਖ ਵੱਖ ਪ੍ਰਕਿਰਿਆਵਾਂ ਦੀ ਸਹੂਲਤ ਪ੍ਰਾਪਤ ਕੀਤੀ। ਇਸ ਮੌਕੇ 52 ਤਿਆਰ ਪਾਸਪੋਰਟ ਤਕਸੀਮ ਕੀਤੇ ਗਏ। ਕੈਂਪ ਦੌਰਾਨ ਮਿਲਾਨ ਅੰਬੈਸੀ ਦੇ ਕੌਂਸਲਰ ਜਨਰਲ ਸ਼੍ਰੀ ਬੀਨੋਈ ਜਾਰਜ ਅਤੇ ਵਾਇਸ ਕੌਸਲਰ ਸ਼੍ਰੀ ਰਾਜੇਸ਼ ਭਾਟੀਆ ਸਮੇਤ ਬਾਕੀ ਸਟਾਫ ਮੈਂਬਰ ਵਿਸ਼ੇਸ਼ ਤੌਰ ‘ਤੇ ਪਹੁੰਚੇ। ਸਮਾਪਤੀ ‘ਤੇ ਪ੍ਰਬੰਧਕਾਂ ਦੁਆਰਾ ਅੰਬੈਸੀ ਸਟਾਫ ਦਾ ਵਿਸ਼ੇਸ਼ ਤੌਰ ‘ਤੇ ਸਨਮਾਨ ਕੀਤਾ ਗਿਆ। ਦੱਸਣਯੋਗ ਹੈ ਕਿ ਮਿਲਾਨ ਅੰਬੈਸੀ ਦੁਆਰਾ ਇਟਲੀ ਰਹਿੰਦੇ ਭਾਰਤੀਆਂ ਨੂੰ ਬਿਹਤਰੀਨ ਪਾਸਪੋਰਟ ਸਹੂਲਤਾਂ ਮੁਹੱਈਆ ਕਰਵਾਉਣ ਦੇ ਮੰਤਵ ਨਾਲ ਨਾੱਰਥ ਇਟਲੀ ‘ਚ ਪਿਛਲੇ ਕੁਝ ਸਾਲਾਂ ਤੋਂ ਇਟਲੀ ਦੇ ਵੱਖ ਵੱਖ ਇਲਾਕਿਆਂ ‘ਚ ਅਨੇਕਾਂ ਕੈਂਪ ਲਗਾਏ ਜਾ ਚੁੱਕੇ ਹਨ ਜਿਨ੍ਹਾਂ ਦਾ ਇੱਥੇ ਰਹਿੰਦੇ ਭਾਰਤੀਆਂ ਨੂੰ ਖੂਬ ਲਾਭ ਮਿਲ ਰਿਹਾ ਹੈ।

Comments

Leave a Reply

Your email address will not be published. Required fields are marked *

Loading…

Comments

comments

ਪਾਕਿਸਤਾਨ ਕਰਤਾਰਪੁਰ ਲਾਂਘੇ ਲਈ ਕਿੰਨਾ ਸੰਜੀਦਾ?

ਸੋਸ਼ਲ ਮੀਡੀਆ ਬਨਾਮ ਲੋਕਾˆ ਨੂੰ ਗੁੰਮਰਾਹ ਕਰਨ ਦਾ ਮੈਦਾਨ