in

ਬੂਟਾ ਸਿੰਘ ਦੀ ਧੀ ਦੇ ਵਿਆਹ ਮੌਕੇ ਅਸ਼ੀਰਵਾਦ ਦੇਣ ਪੁੱਜੀਆਂ ਨਾਮੀ ਸ਼ਖਸ਼ੀਅਤਾਂ

ਮਿਲਾਨ (ਇਟਲੀ) (ਸਾਬੀ ਚੀਨੀਆਂ, ਦਲਜੀਤ ਮੱਕੜ) – ਇਟਲੀ ਦੇ ਉੱਘੇ ਖੇਡ ਪ੍ਰਮੋਟਰ ਬੂਟਾ ਸਿੰਘ ਦੀ ਹੋਣਹਾਰ ਧੀ ਰਾਣੀ ਸ਼ਰਨਜੀਤ ਕੌਰ ਦਾ ਸ਼ੁਭ ਅੰਾਨਦ ਕਾਰਜ ਯੂ ਐਸ ਏ ਦੇ ਰਹਿਣ ਵਾਲੇ ਪ੍ਰਦੀਪ ਸਿੰਘ ਪੁੱਤਰ ਹਰਜਿੰਦਰ ਸਿੰਘ ਨਾਲ ਹੋਇਆ। ਇਸ ਮੌਕੇ ਨਵੀਂ ਵਿਆਹੀ ਜੋੜੀ ਨੂੰ ਅਸ਼ੀਰਵਾਦ ਦੇਣ ਲਈ ਇਟਲੀ ਦੀਆਂ ਨਾਮੀ ਸ਼ਖਸ਼ੀਅਤਾਂ ਨੇ ਪੁੱਜ ਕੇ ਜੋੜੀ ਨੂੰ ਅਸ਼ੀਰਵਾਦ ਦਿੰਦੇ ਹੋਏ ਪਰਿਵਾਰ ਦੀਆਂ ਖੁਸ਼ੀਆਂ ਵਿਚ ਸ਼ਿਰਕਤ ਕੀਤੀ। ਇਸ ਮੌਕੇ ਦੂਰੋਂ ਨੇੜੇ ਤੋਂ ਆਏ ਹੋਏ ਸਾਕ ਸਬੰਧੀਆ ਤੋਂ ਇਲਾਵਾ ਸ੍ਰੀ ਗੁਰੂ ਨਾਨਕ ਦੇਵ ਸਰਬੱਤ ਦਾ ਭਲਾ ਚੈਰਿਟੀ ਟਰੱਸਟ ਇਟਲੀ ਦੇ ਨੁੰਮਾਇੰਦੇ ਵੀ ਹਾਜਰ ਸਨ। ਜਿਨ੍ਹਾਂ ਨੇ ਖੇਡ ਪ੍ਰਮੋਟਰ ਅਤੇ ਟਰਸਟ ਦੇ ਸਹਿਯੋਗੀ ਬੂਟਾ ਸਿੰਘ ਨੂੰ ਧੀ ਸ਼ਰਨਜੀਤ ਕੌਰ ਦੇ ਵਿਆਹ ਦੀ ਖੁਸ਼ੀ ਵਿਚ ਸ਼ਾਮਿਲ ਹੋਕੇ ਮੁਬਾਰਕਬਾਦ ਆਖੀ।

ਬੋਰਗੋ ਸੰਨ ਯਾਕਮੋ : ਵਿਖੇ 40 ਮੁਕਤਿਆਂ ਦੇ ਸ਼ਹੀਦੀ ਸਮਾਗਮ ਨੂੰ ਸਮਰਪਿਤ ਕਰਵਾਇਆ ਗਿਆ ਸਮਾਗਮ

ਫਲੋਰਿਡਾ ਤੱਟ ਨੇੜੇ ਉਲਟੀ ਕਿਸ਼ਤੀ ਕਾਰਨ ਲਾਪਤਾ ਹੋਏ 40 ਵਿਅਕਤੀ