in

ਬੈਰਗਾਮੋ : ਕੋਰੋਨਾ ਵਾਇਰਸ ਨਾਲ ਪੀੜਤ ਪੰਜਾਬੀ ਨੌਜਵਾਨ ਦੀ ਮੌਤ

ਬੈਰਗਾਮੋ (ਇਟਲੀ) (ਗੁਰਸ਼ਰਨ ਸਿੰਘ ਸੋਨੀ) – ਕੋਰੋਨਾ ਵਾਇਰਸ ਨੇ ਜਿੱਥੇ ਪੂਰੀ ਦੁਨੀਆ ਨੂੰ ਪ੍ਰਭਾਵਿਤ ਕੀਤਾ ਹੋਇਆ ਹੈ, ਉਥੇ ਇਟਲੀ ਵਿੱਚ ਵੀ ਇਸ ਦਾ ਕਹਿਰ ਜਾਰੀ ਹੈ. ਬੀਤੇ ਦਿਨੀਂ ਭਾਰਤੀ ਭਾਈਚਾਰੇ ਨਾਲ ਸਬੰਧਤ ਇਟਲੀ ਵਿੱਚ ਇੱਕ ਦੁਖਦਾਈ ਸਮਾਚਾਰ ਪ੍ਰਾਪਤ ਹੋਇਆ ਹੈ. ਇਟਲੀ ਦੇ ਸ਼ਹਿਰ ਬੈਰਗਾਮੋ ਦੇ ਨਾਲ ਲਗਦੇ ਛੋਟੇ ਜਿਹੇ ਕਸਬੇ ਸਿਰਾਤੇ ਵਿਖੇ ਲੰਮੇ ਸਮੇਂ ਤੋਂ ਰਹਿ ਰਹੇ ਪੰਜਾਬੀ ਨੌਜਵਾਨ ਜਸਵੀਰ ਸਿੰਘ ਮੁਲਤਾਨੀ ਦੀ ਕੋਰੋਨਾ ਵਾਇਰਸ ਨਾਲ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਮ੍ਰਿਤਕ ਪੰਜਾਬ ਦੇ ਜ਼ਿਲ੍ਹਾ ਕਪੂਰਥਲਾ ਦੇ ਬੈਗੋਵਾਲ ਨਾਲ ਸੰਬੰਧਿਤ ਸੀ, ਜਿਸ ਦੀ ਉਮਰ 45 ਸਾਲਾ ਦੀ ਦੱਸੀ ਜਾ ਰਹੀ ਹੈ. ਜਸਵੀਰ ਪਿਛਲੇ 10 ਸਾਲ ਤੋਂ ਮੋਰਨੀਕੋ ਵਿਖੇ ਪਲਾਸਟਿਕ ਦੀ ਫੈਕਟਰੀ ਵਿੱਚ ਕੰਮ ਕਰ ਰਿਹਾ ਸੀ। ਮ੍ਰਿਤਕ ਆਪਣੇ ਪਿੱਛੇ ਪਤਨੀ ਅਤੇ 2 ਬੇਟੀਆਂ ਅਤੇ ਇਕ ਬੇਟਾ ਛੱਡ ਗਿਆ ਹੈ। ਇਸ ਸੰਬੰਧੀ ਪ੍ਰੈੱਸ ਨੂੰ ਜਾਣਕਾਰੀ ਦਿੰਦੇ ਹੋਏ ਵਿੱਕੀ ਮਿਆਣੀ ਨੇ ਦੱਸਿਆ ਕਿ, ਬਹੁਤ ਹੀ ਸਾਊ ਅਤੇ ਮਿਲਣਸਾਰ ਸੁਭਾਅ ਦਾ ਜਸਵੀਰ ਸਭ ਨੂੰ ਹਮੇਸ਼ਆਂ ਲਈ ਅਲਵਿਦਾ ਆਖ ਗਿਆ ਹੈ, ਉਸਦੇ ਪਰਿਵਾਰ ਨੂੰ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ।

ਕਿਸਾਨ ਸੰਘਰਸ਼ ਨੂੰ ਐੱਨ ਆਰ ਆਈਜ਼ ਦਾ ਭਰਵਾਂ ਸਮਰਥਨ

ਰੋਮ : ਪੰਜਾਬੀ ਨੌਜਵਾਨਾਂ ਨੇ ਕੀਤਾ ਕਿਸਾਨਾਂ ਦੇ ਅੰਦੋਲਨ ਦਾ ਸਮਰਥਨ