in

ਬੈਰਗਾਮੋ : ਢੋਲ ਦੀ ਤਾਲ ‘ਤੇ ਮਨਾਇਆ ਤੀਆਂ ਦਾ ਤਿਉਹਾਰ

ਪੁਰਾਤਨ ਪੁਸ਼ਾਕਾਂ ਵਿਚ ਸੱਜੀਆਂ ਮੁਟਿਆਰਾਂ ਨੇ ਖੂਬ ਲਾਈਆਂ ਰੌਣਕਾਂ

ਬੈਰਗਾਮੋ (ਇਟਲੀ) 11 ਅਗਸਤ (ਸਾਬੀ ਚੀਨੀਆਂ) – ਇਟਲੀ ਦੇ ਸ਼ਹਿਰ ਬੋਲਗਰੇ (ਬੈਰਗਾਮੋ) ਵਿਚ ਪੰਜਾਬਣ ਮੁਟਿਆਰਾਂ ਵੱਲੋਂ ਪੰਜਾਬੀ ਵਿਰਸੇ ਤੇ ਸੱਭਿਆਚਾਰ ਦੀਆਂ ਬਾਤਾਂ ਪਾਉਂਦਾ ਤੀਆਂ ਦਾ ਤਿਉਹਾਰ ਬੜੀ ਧੂਮਧਾਮ ਤੇ ਚਾਵਾਂ ਨਾਲ ਮਨਾਇਆ ਗਿਆ। ਪੁਰਾਤਨ ਪੁਸ਼ਾਕਾਂ ਵਿਚ ਸੱਜੀਆਂ ਹੋਈਆਂ ਮੁਟਿਆਰਾਂ ਨੇ ਢੋਲ ਦੀ ਤਾਲ ‘ਤੇ ਗਿੱਧੇ ਭੰਗੜੇ ਪਾਉਂਦਿਆਂ ਹੋਇਆਂ ਇਸ ਤਿਉਹਾਰ ਦੀਆਂ ਖੁਸ਼ੀਆਂ ਸਾਂਝੀਆਂ ਕੀਤੀਆਂ।
ਇੰਡੀਅਨ ਰੈਸਟੋਰੈਂਟ ਵਿਚ ਕਰਵਾਏ ‘ਤੀਜ ਫੇਸਟੀਵਲ’ ਵਿਚ 10 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਦੀ ਕੋਰੀਓਗ੍ਰਾਫੀ ਦੇ ਮੁਕਾਬਲੇ ਵੀ ਕਰਵਾਏ ਗਏ। ਜਿਨ੍ਹਾਂ ਵਿਚ ਪ੍ਰਬੰਧਕਾਂ ਵੱਲੋਂ ਜੇਤੂ ਰਹਿਣ ਵਾਲੇ ਬੱਚਿਆਂ ਨੂੰ ਸਨਮਾਨਿਤ ਵੀ ਕੀਤਾ ਗਿਆ। ਫੈਸਟੀਵਲ ਵਿਚ ਮੌਜੂਦ ਪੰਜਾਬੀ ਮੁਟਿਆਰਾਂ ਵੱਲੋਂ ਲੋਕ ਬੋਲੀਆਂ ਉੱਤੇ ਪੇਸ਼ ਕੀਤੇ ਗਿੱਧੇ ਨੇ ਪ੍ਰੋਗਰਾਮ ਦੀਆਂ ਰੌਣਕਾਂ ਨੂੰ ਚਾਰ ਚੰਨ੍ਹ ਲਾ ਦਿੱਤੇ। ਇਸ ਮੌਕੇ ਪ੍ਰਬੰਧਕ ਬੀਬੀਆਂ ਪਰਮਜੀਤ ਕੌਰ, ਸ਼ੰਮੀ ਬੋਲਗਰੇ, ਰੇਸ਼ਮਾ ਰਾਣੀ, ਬਲਵੀਰ ਕੌਰ, ਵਿਮਲਾ ਦੇਵੀ ਅਤੇ ਦਰਸ਼ੋ ਦੇਵੀ ਨੇ ਆਖਿਆ ਕਿ, ਇਹ ਪ੍ਰਸ਼ਾਸਨ ਦੀਆਂ ਦਿੱਤੀਆਂ ਹਦਾਇਤਾਂ ਮੁਤਾਬਿਕ ਕਰਵਾਏ ‘ਤੀਜ ਫੇਸਟੀਵਲ’ ਵਿਚ ਆਉਣ ਵਾਲਿਆਂ ਦਾ ਦਿਲੋਂ ਧੰਨਵਾਦ ਕਰਦੇ ਹਨ ਤੇ ਆਉਂਦੇ ਸਾਲ ਵੀ ਇਸੇ ਤਰ੍ਹਾਂ ਹੀ ਰੌਣਕਾਂ ਲੱਗਣਗੀਆਂ। ਫੈਸਟੀਵਲ ਨੂੰ ਕਰਵਾਉਣ ਲਈ ਮੁਲਖਰਾਜ ਵਰਤੀਆ, ਸੁਰਜੀਤ ਲਾਡਾ, ਮੇਜਰ ਸਿੰਘ ਅਤੇ ਦੇਸਰਾਜ ਦੁਆਰਾ ਪਾਏ ਸਹਿਯੋਗ ਨੂੰ ਵੀ ਚੇਤੇ ਰੱਖਿਆ ਜਾਵੇਗਾ।

ਨਾਮ ਦੀ ਬਦਲੀ /नाम परिवर्तन/ Name change/ Cambio di nome

ਫਿਰੈਂਸੇ : ਵਿਸ਼ਵ ਯੁੱਧ ਵਿੱਚ ਸ਼ਹੀਦ ਹੋਏ ਸਿੱਖ ਫੌਜ਼ੀਆਂ ਦੀ ਯਾਦ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ ਹੋਏ