in

ਬੋਰਗੋ ਸਨਜਾਕਮੋ ਵਿਖੇ 14 ਤੋਂ 16 ਅਕਤੂਬਰ ਅਤੇ ਲੋਨੀਗੋ ਵਿਖੇ 18 ਸਤੰਬਰ ਨੂੰ ਧਾਰਮਿਕ ਸਮਾਗਮ ਕਰਵਾਏ ਜਾਣਗੇ

ਮਿਲਾਨ (ਇਟਲੀ ) (ਇੰਦਰਜੀਤ ਸਿੰਘ ਲੁਗਾਣਾ) – ਗੁਰਦੁਆਰਾ ਬਾਬਾ ਮੱਖਣ ਸ਼ਾਹ ਲੁਬਾਣਾ ਸਿੱਖ ਸੈਂਟਰ ਬੋਰਗੋ ਸਨਜਾਕਮੋ (ਬ੍ਰੇਸ਼ੀਆ) ਵਿਖੇ 14 ਅਕਤੂਬਰ ਤੋਂ 16 ਅਕਤੂਬਰ ਤੱਕ ਅਤੇ ਗੁਰਦੁਆਰਾ ਬਾਬਾ ਜ਼ੋਰਾਵਰ ਸਿੰਘ ਜੀ,ਬਾਬਾ ਫਤਿਹ ਸਿੰਘ ਜੀ ਲੋਨੀਗੋ ( ਵਿਚੈਂਸਾ) ਵਿਖੇ 18 ਸਤੰਬਰ ਨੂੰ ਅਖੰਡ ਕੀਰਤਨੀ ਸਮਾਗਮ ਕਰਵਾਏ ਜਾ ਰਹੇ ਹਨ.
ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਭਾਈ ਅਮਰਜੀਤ ਸਿੰਘ ਨੇ ਦੱਸਿਆ ਕਿ, ਗੁਰਦੁਆਰਾ ਸਾਹਿਬ ਬੋਰਗੋ ਸੰਨ ਯਾਕਮੋ ਵਿਖੇ ਤਿੰਨ ਰੋਜ਼ਾ ਚੱਲਣ ਵਾਲੇ ਇਸ ਅਖੰਡ ਕੀਰਤਨੀ ਸਮਾਗਮ ਵਿੱਚ ਆਖੰਡ ਕੀਰਤਨੀ ਜਥਿਆਂ ਵੱਲੋਂ ਕੀਰਤਨ ਦੀਵਾਨ ਸਜਾਏ ਜਾਣਗੇ। ਜਿਸ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਗੁਰਬਾਣੀ ਦਾ ਕੀਰਤਨੀ ਜਥਿਆਂ ਵੱਲੋਂ ਰਸਭਿੰਨਾ ਕੀਰਤਨ ਕੀਤਾ ਜਾਵੇਗਾ।
ਭਾਈ ਅਮਰਜੀਤ ਸਿੰਘ ਨੇ ਅੱਗੇ ਦੱਸਿਆ ਕਿ, ਗੁਰਦੁਆਰਾ ਸਾਹਿਬ ਲੋਨੀਗੋ ਵਿਖੇ ਵੀ 18 ਸਤੰਬਰ ਨੂੰ ਆਖੰਡ ਕੀਰਤਨੀ ਸਮਾਗਮ ਕਰਵਾਏ ਜਾਣਗੇ। ਉਨ੍ਹਾਂ ਸਮੂਹ ਸੰਗਤਾਂ ਨੂੰ ਅਪੀਲ ਕੀਤੀ ਕਿ ਗੁਰਬਾਣੀ ਦਾ ਵੱਧ ਤੋਂ ਵੱਧ ਲਾਹਾ ਲੈਂਦੇ ਹੋਏ ਆਪਣਾ ਜਨਮ ਸਫਲ ਕਰੋ ਜੀ। ਇਨ੍ਹਾਂ ਸਮਾਗਮਾਂ ਮੌਕੇ ਗੁਰੂ ਕਾ ਲੰਗਰ ਅਤੁੱਟ ਵਰਤਾਇਆ ਜਾਵੇਗਾ।

ਇਟਲੀ ਦੇ ਵੱਖ ਵੱਖ ਗੁਰਦੁਆਰਿਆਂ ਵਿੱਚ ਮਨਾਇਆ ਗਿਆ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਪੁਰਬ

ਇਟਲੀ ਵਿੱਚ ਵਿਦੇਸ਼ੀ ਨਾਗਰਿਕ ਨੂੰ ਮੌਰਗੇਜ ਪ੍ਰਾਪਤ ਕਰਨਾ ਅਸੰਭਵ ਨਹੀਂ!