in

ਬੰਗਾਲ ਵਿਚ ਰਹਿਣਾ ਹੈ ਤਾਂ ਬੰਗਲਾ ਬੋਲਣੀ ਪਵੇਗੀ : ਮਮਤਾ

ਪਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਕਿਹਾ ਕਿ ਪਛਮੀ ਬੰਗਾਲ ਵਿਚ ਰਹਿਣ ਵਾਲਿਆਂ ਨੂੰ ਬੰਗਲਾ ਭਾਸ਼ਾ ਵਿਚ ਬੋਲਣਾ ਸਿੱਖਣਾ ਪਵੇਗਾ। ਮਮਤਾ ਨੇ ਭਾਜਪਾ ਵਿਰੁਧ ਰਾਜ ਦੀ ਸੱਤਾ ਹਥਿਆਉਣ ਲਈ ਗੁਜਰਾਤ ਮਾਡਲ ਲਾਗੂ ਕਰਨ ਦੀ ਕੋਸ਼ਿਸ਼ ਵਿਚ ਬੰਗਾਲੀਆਂ ਅਤੇ ਘੱਟਗਿਣਤੀਆਂ ਨੂੰ ਨਿਸ਼ਾਨਾ ਬਣਾਉਣ ਦਾ ਦੋਸ਼ ਲਾਇਆ। ਉਨ੍ਹਾਂ ਕਿਹਾ ਕਿ ਉਹ ਭਾਜਪਾ ਨੂੰ ਕਦੇ ਵੀ ਪਛਮੀ ਬੰਗਾਲ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਭਾਜਪਾ ਪ੍ਰਧਾਨ ਅਮਿਤ ਸ਼ਾਹ ਦਾ ਗ੍ਰਹਿ ਪ੍ਰਦੇਸ਼ ਗੁਜਰਾਤ ਨਹੀਂ ਬਣਨ ਦੇਵੇਗੀ।

ਉਨ੍ਹਾਂ ਕਿਹਾ ਕਿ ਉਹ ਬੰਗਾਲੀਆਂ ਨੂੰ ਬੰਗਾਲ ਵਿਚ ਬੇਘਰ ਨਹੀਂ ਹੋਣ ਦੇਵੇਗੀ। ਪ੍ਰਧਾਨ ਮੰਤਰੀ ਦੀ ਕੱਟੜ ਆਲੋਚਕ ਮੰਨੀ ਜਾਂਦੀ ਮਮਤਾ ਨੇ ਕਿਹਾ, ‘ਸਾਨੂੰ ਬੰਗਲਾ ਨੂੰ ਅੱਗੇ ਲਿਆਉਣਾ ਪਵੇਗਾ। ਜਦ ਅਸੀਂ ਦਿੱਲੀ ਜਾਂਦੇ ਹਾਂ ਤਾਂ ਅਸੀਂ ਹਿੰਦੀ ਵਿਚ ਬੋਲਦੇ ਹਾਂ। ਜਦ ਪੰਜਾਬ ਜਾਂਦੇ ਹਾਂ ਤਾਂ ਪੰਜਾਬੀ ਵਿਚ ਬੋਲਦੇ ਹਾਂ। ਮੈਂ ਵੀ ਅਜਿਹਾ ਕਰਦੀ ਹਾਂ। ਜਦ ਮੈਂ ਤਾਮਿਲਨਾਡੂ ਜਾਂਦੀ ਹਾਂ ਤਾਂ ਮੈਂ ਤਮਿਲ ਭਾਸ਼ਾ ਨਹੀਂ ਜਾਣਦੀ ਪਰ ਮੈਂ ਕੁੱਝ ਸ਼ਬਦ ਜਾਣਦੀ ਹਾਂ ਤੇ ਉਥੇ ਬੋਲਦੀ ਹਾਂ। ਇਸ ਲਈ ਜੇ ਤੁਸੀਂ ਬੰਗਾਲ ਆਉਂਦੇ ਹੋ ਤਾਂ ਤੁਹਾਨੂੰ ਬੰਗਲਾ ਬੋਲਣੀ ਪਵੇਗੀ। ਅਸੀਂ ਇਹ ਨਹੀਂ ਹੋਣ ਦੇਵਾਂਗੇ ਕਿ ਬਾਹਰਲੇ ਲੋਕ ਆਉਣ ਅਤੇ ਬੰਗਾਲੀਆਂ ਨੂੰ ਕੁੱਟ ਦੇਣ।’ਉਹ ਇਥੇ ਰੈਲੀ ਨੂੰ ਸੰਬੋਧਤ ਕਰ ਰਹੀ ਸੀ। ਇਹ ਖੇਤਰ ਤ੍ਰਿਣਮੂਲ ਮੁਖੀ ਦੇ ਦੋਸਤ ਤੋਂ ਦੁਸ਼ਮਣ ਬਣੇ ਭਾਜਪਾ ਨੇਤਾ ਮੁਕੁਲ ਰਾਏ ਦਾ ਗ੍ਰਹਿ ਖੇਤਰ ਹੈ। ਰਾਏ ਦਾ ਬੇਟਾ ਸ਼ੁਭਾਂਸ਼ੂ ਬੀਜਪੁਰ ਖੇਤਰ ਤੋਂ ਵਿਧਾਇਕ ਹੈ ਅਤੇ ਉਹ ਹਾਲ ਹੀ ਵਿਚ ਤ੍ਰਿਣਮੂਲ ਕਾਂਗਰਸ ਤੋਂ ਭਾਜਪਾ ਵਿਚ ਸ਼ਾਮਲ ਹੋਇਆ ਸੀ। ਮਮਤਾ ਨੇ ਕਿਹਾ, ‘ਬੰਗਾਲੀਆਂ ਦੇ ਘਰਾਂ ਵਿਚ ਤੋੜਭੰਨ ਕੀਤੀ ਗਈ। ਅਸੀਂ ਇਸ ਨੂੰ ਬਰਦਾਸ਼ਤ ਨਹੀਂ ਕਰਾਂਗੇ। ਸਾਡੀ ਪਾਰਟੀ ਦੇ ਕਾਰਕੁਨਾਂ ਨੇ ਇਥੇ ਗ਼ੈਰ ਬੰਗਾਲੀਆਂ ਦੇ ਘਰਾਂ ਵਿਚ ਭੰਨਤੋੜ ਨਹੀਂ ਕੀਤੀ। ਅਸੀਂ ਕਿਸੇ ਵੀ ਤਰ੍ਹਾਂ ਦੀ ਹਿੰਸਾ ਵਿਰੁਧ ਹਾਂ।’

ਬੱਚਿਆਂ ਨਾਲ ਦਰਿੰਦਗੀ ਕਰਨ ਵਾਲਿਆਂ ਨਿਪੁੰਸਕ ਕਰਨ ਦਾ ਐਲਾਨ

ਖੇਡ ਪ੍ਰੇਮੀਆਂ ਦੇ ਦਿਲਾਂ ‘ਤੇ ਅਮਿੱਟ ਪੈੜ੍ਹਾਂ ਪਾ ਗਿਆ ਗੁਨਜਾਗਾ ਦਾ ਖੇਡ ਮੇਲਾ