in

ਬੱਚਿਆਂ ਨਾਲ ਦਰਿੰਦਗੀ ਕਰਨ ਵਾਲਿਆਂ ਨਿਪੁੰਸਕ ਕਰਨ ਦਾ ਐਲਾਨ

ਨਵੇਂ ਕਾਨੂੰਨ ‘ਚ ਮੁਲਜ਼ਮ ਨੂੰ ਹਿਰਾਸਤ ‘ਚ ਰਿਹਾਅ ਕਰਨ ਤੋਂ ਪਹਿਲਾਂ ਜਾਂ ਪੈਰੋਲ ਦੇਣ ਤੋਂ ਇੱਕ ਮਹੀਨਾ ਪਹਿਲਾਂ ਦਵਾਈ ਦਾ ਇੰਜੈਕਸ਼ਨ ਦਿੱਤਾ ਜਾਵੇਗਾ। ਇਸ ਨਾਲ ਸ਼ਰੀਰ ‘ਚ ਟੈਸਟੋਸਟਰੋਨ ਪੈਦਾ ਨਹੀਂ ਹੋਣਗੇ ਤੇ ਮੁਲਜ਼ਮ ਦੇ ਸਰੀਰ ‘ਚ ਕੁਝ ਹੋਰ ਹਾਰਮੋਨ ਵੀ ਪਾਏ ਜਾਣਗੇ। ਅਮਰੀਕਾ ਦੇ ਅਲਬਾਮਾ ਸੂਬੇ ‘ਚ ਬੱਚਿਆਂ ਦਾ ਜਿਣਸੀ ਸੋਸ਼ਣ ਕਰਨ ਵਾਲੇ ਹੁਣ ਜ਼ਰਾ ਸਾਵਧਾਨ ਹੋ ਜਾਣ ਕਿਉਂਕਿ ਸੋਮਵਾਰ ਨੂੰ ਅਲਬਾਮਾ ਦੇ ਗਵਰਨਰ ਕਾਏ ਇਵੇ ਨੇ ‘ਕੈਮੀਕਲ ਕੈਸੇਟ੍ਰੇਸ਼ਨ’ ਨਿਯਮ ‘ਤੇ ਦਸਤਖ਼ਤ ਕੀਤੇ ਹਨ। ਨਿਯਮ ‘ਚ ਅਲਬਾਮਾ ‘ਚ 13 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਖਿਲਾਫ ਜਿਣਸੀ ਸੋਸ਼ਣ ਦੇ ਦੋਸ਼ੀਆਂ ਨੂੰ ਨਿਪੁੰਸਕ ਬਣਾਉਣ ਦਾ ਕਾਨੂੰਨ ਹੈ। ਅਜਿਹਾ ਕਾਨੂੰਨ ਲਾਗੂ ਕਰਨ ਵਾਲਾ ਅਲਬਾਮਾ,ਅਮਰੀਕਾ ਦਾ ਪਹਿਲਾ ਸੂਬਾ ਬਣ ਗਿਆ ਹੈ।ਜੱਜ ਹੀ ਤੈਅ ਕਰਨਗੇ ਕਿ ਮੁਲਜ਼ਮ ਨੂੰ ਨਿਪੁੰਸਕ ਬਣਾਉਣ ਲਈ ਕਿੰਨੀ ਦਵਾਈ ਤੇ ਕਦੋਂ ਦਿੱਤੀ ਜਾਵੇਗੀ। ਇਸ ਦੇ ਨਾਲ ਹੀ ਇਸ ਸਜ਼ਾ ਦਾ ਖ਼ਰਚ ਵੀ ਮੁਲਜ਼ਮ ਆਪ ਹੀ ਭਰੇਗਾ। ਇਸ ਕਾਨੂੰਨ ਨੂੰ ਰਿਪਬਲਿਕਨ ਪ੍ਰਤੀਨਿਧੀ ਸਟੀਵ ਹਸਰਟ ਵੱਲੋਂ ਪੇਸ਼ ਕੀਤਾ ਗਿਆ। ਇਸ ਨੂੰ ਅਲਬਾਮਾ ਦੇ ਦੋਵੇਂ ਸਦਨਾਂ ‘ਚ ਪਾਸ ਕਰ ਦਿੱਤਾ ਗਿਆ ਹੈ।

ਸਰਦੇਨੀਆ : ਟਿੱਡੀਦਲ ਦਾ ਭਿਆਨਕ ਹਮਲਾ, ਹਜਾਰਾਂ ਹੈਕਟੇਅਰ ਫਸਲ ਤਬਾਹ

ਬੰਗਾਲ ਵਿਚ ਰਹਿਣਾ ਹੈ ਤਾਂ ਬੰਗਲਾ ਬੋਲਣੀ ਪਵੇਗੀ : ਮਮਤਾ