in

ਬੱਚਿਆਂ ਨੂੰ ਪੰਜਾਬੀ ਸਿਖਾਉਣ ਲਈ, ਕਲਗੀਧਰ ਇੰਟਰਨੈਸ਼ਨਲ ਸਕੂਲ ਵਲੋਂ ਆਨਲਾਈਨ ਕਲਾਸਾਂ ਸ਼ੁਰੂ

ਰੋਮ (ਇਟਲੀ) (ਗੁਰਸ਼ਰਨ ਸਿੰਘ ਸੋਨੀ) – ਯੂਰਪ ਵਿੱਚ ਵੱਸਦੇ ਪੰਜਾਬੀ ਪਰਿਵਾਰਾਂ ਦੇ ਜੰਮਪਲ ਬੱਚਿਆਂ ਨੂੰ ਮਾਂ ਬੋਲੀ ਪੰਜਾਬੀ ਨਾਲ ਜੋੜੀ ਰੱਖਣ ਲਈ ਪਿਛਲੇ ਲੰਮੇ ਸਮੇਂ ਤੋਂ ਕੋਸ਼ਿਸ਼ਾਂ ਲਗਾਤਾਰ ਜਾਰੀ ਹਨ। ਸਾਹਿਤ ਸੁਰ ਸੰਗਮ ਸਭਾ ਇਟਲੀ ਵੱਲੋਂ ਯੂਰਪੀ ਪੰਜਾਬੀ ਕਾਨਫਰੰਸਾਂ ਕਰਵਾਏ ਜਾਣ ਦਾ ਵੀ ਮੁੱਖ ਮਕਸਦ ਇਹੋ ਹੀ ਸੀ ਕਿ ਸਾਡੇ ਆਉਣ ਵਾਲੇ ਕੱਲ ਦੇ ਬੱਚਿਆਂ ਨੂੰ ਪੰਜਾਬੀ ਭਾਸ਼ਾ ਦਾ ਗਿਆਨ ਹੋਣਾ ਅਤਿ ਜਰੂਰੀ ਹੈ।
ਨੋਵੇਲਾਰਾ ਰਿਜੋਇਮੀਲੀਆ ਇਟਲੀ ਦੇ ਨੌਜਵਾਨਾਂ ਵੱਲੋਂ ਕਲਗੀਧਰ ਇੰਟਰਨੈਸ਼ਨਲ ਸਕੂਲ, ਜਿਸ ਦੀ ਸ਼ੁਰੂਆਤ ਆਨਲਾਈਨ ਕੀਤੀ ਗਈ ਹੈ। ਹਫਤੇ ਵਿੱਚ ਦੋ ਦਿਨ ਇਹ ਕਲਾਸ ਪੂਰੇ ਯੂਰਪ ਦੇ ਵਿੱਚ ਵੱਸਦੇ ਪੰਜਾਬੀ ਪਰਿਵਾਰਾਂ ਦੇ ਇਥੋਂ ਦੇ ਜਨਮੇ ਬੱਚਿਆਂ ਲਈ ਆਨਲਾਈਨ ਜੂਮ ਅਤੇ ਗੂਗਲ ਮੀਟ ਰਾਹੀਂ ਲੱਗਿਆ ਕਰੇਗੀ। ਇਸ ਕਲਾਸ ਲਈ ਇੰਡੀਆ ਤੋਂ ਪੰਜਾਬੀ ਭਾਸ਼ਾ ਦੇ ਦੋ ਮਾਸਟਰ ਬੱਚਿਆਂ ਨੂੰ ਲਿੱਪੀ ਬਾਰੇ ਜਾਣੂ ਕਰਵਾਉਣਗੇ ਅਤੇ ਸਕੂਲ ਦੀ ਤਰ੍ਹਾਂ ਹੀ ਬੱਚਿਆਂ ਨੂੰ ਸਿੱਖਿਆ ਦਿੱਤੀ ਜਾਵੇਗੀ।


ਗੁਰਿੰਦਰ ਸਿੰਘ, ਕੁਲਜੀਤ ਸਿੰਘ, ਪ੍ਰਿਥੀਪਾਲ ਸਿੰਘ, ਸੇਵਾ ਸਿੰਘ, ਹਰਦੇਵ ਸਿੰਘ, ਗੁਰਮੇਲ ਸਿੰਘ ਭੱਟੀ, ਸੁਖਵਿੰਦਰ ਸਿੰਘ ਸੁੱਖਾ, ਜਗਦੀਪ ਸਿੰਘ ਮੱਲੀ ਇਸ ਮੌਕੇ ਮੌਜੂਦ ਸਨ। ਬੱਚਿਆਂ ਦੇ ਇਸ ਕਲਾਸ ਵਿੱਚ ਸ਼ਾਮਲ ਹੋਣ ਤੋਂ ਪਹਿਲਾਂ ਪੋਸਟਰ ‘ਤੇ ਦਿੱਤੇ ਨੰਬਰਾਂ ‘ਤੇ ਸੰਪਰਕ ਕਰਕੇ ਵਿਸਥਾਰ ਸਹਿਤ ਜਾਣਕਾਰੀ ਲਈ ਜਾ ਸਕਦੀ ਹੈ। ਇਹਨਾਂ ਨੌਜਵਾਨਾਂ ਦੇ ਇਸ ਵਿਸ਼ੇਸ਼ ਉਪਰਾਲੇ ਲਈ ਸਾਹਿਤ ਸੁਰ ਸੰਗਮ ਇਟਲੀ ਦੇ ਪ੍ਰਧਾਨ ਬਿੰਦਰ ਕੋਲੀਆਂਵਾਲ, ਸਰਪ੍ਰਸਤ ਬਲਵਿੰਦਰ ਸਿੰਘ ਚਾਹਲ ਅਤੇ ਦਲਜਿੰਦਰ ਰਹਿਲ ਅਤੇ ਸਿੱਕੀ ਝੱਜੀ ਪਿੰਡ ਵਾਲਾ ਨੇ ਵਧਾਈ ਸਾਂਝੀ ਕਰਦਿਆਂ ਕਿਹਾ, ਭਵਿੱਖ ਵਿੱਚ ਵੀ ਸਭਾ ਇਹੋ ਜਿਹੇ ਉੱਦਮੀ ਨੌਜਵਾਨਾਂ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਹਮੇਸ਼ਾਂ ਲਈ ਨਾਲ ਹੈ।

ਇਟਲੀ ਵਿੱਚ ਪੈਦਾ ਹੋਏ 71.5% ਵਿਦਿਆਰਥੀ, ਨਾਗਰਿਕਤਾ ਤੋਂ ਬਿਨਾਂ!

ਕਤਾਨੀਆ ਵਿਖੇ ਜਵਾਲਾਮੁਖੀ ਫਟਣ ਕਾਰਨ ਜਨਜੀਵਨ ਹੋਇਆ ਪ੍ਰਭਾਵਿਤ